31 ਅਗਸਤ ਨੂੰ ਰਾਸ਼ਟਰੀ ਨਾਗਰਿਕ ਪੰਜੀ (ਨੈਸ਼ਨਲ ਸਿਟੀਜਨ ਰਜਿਸਟਰ) ਦਾ ਪ੍ਰਕਾਸ਼ਨ ਹੋਵੇਗਾ। ਅੰਤਿਮ ਐਨਆਰਸੀ ਦਾ ਪ੍ਰਕਾਸ਼ਨ 31 ਅਗਸਤ ਨੂੰ ਹੁੰਦਿਆਂ ਹੀ ਇਹ ਤੈਅ ਹੋ ਜਾਵੇਗਾ ਕਿ ਪਿਛਲੇ ਸਾਲ ਦੇ ਮਸੌਦੇ ਤੋਂ ਬਾਹਰ ਹੋਏ 40 ਲੱਖ ਲੋਕਾਂ ਵਿਚੋਂ ਕਿੰਨੇ ਇਸ ਐਨਆਰਸੀ ਲਿਸਟ ਵਿਚ ਆਪਣੀ ਥਾਂ ਬਣਾ ਪਾਉਂਦੇ ਹਨ ਅਤੇ ਕਿੰਨੇ ਨਹੀਂ।
ਜ਼ਿਕਰਯੋਗ ਹੈ ਕਿ 30 ਜੁਲਾਈ 2018 ਨੂੰ ਪ੍ਰਕਾਸ਼ਿਤ ਮਸੌਦੇ ਵਿਚ 2.9 ਕਰੋੜ ਲੋਗਾਂ ਦੇ ਨਾਮ ਸ਼ਾਮਲ ਕੀਤੇ ਗਏ ਸਨ। ਇਸ ਲਈ ਕੋਲ 3.29 ਕਰੋੜ ਲੋਕਾਂ ਨੇ ਬਿਨੈ ਕੀਤਾ ਸੀ। ਮਸੌਦੇ ਵਿਚ 40 ਲੱਖ ਲੋਕਾਂ ਨੂੰ ਛੱਡ ਦਿੱਤਾ ਗਿਆ ਸੀ। ਅਸਮ ਵਿਚ ਐਨਆਰਸੀ ਸੁਪਰੀਮ ਕੋਰਟ ਦੀ ਨਿਗਰਾਨੀ ਵਿਚ ਕੀਤੀ ਜਾ ਰਹੀ ਹੈ ਅਤੇ ਅੰਤਿਮ ਸੂਚੀ 31 ਅਗਸਤ ਨੂੰ ਜਾਰੀ ਹੋਣੀ ਹੈ।
ਰਾਸ਼ਟਰੀ ਨਾਗਰਿਕ ਪੰਜੀ (ਐਨਆਰਸੀ) ਦੇ ਅੰਤਿਮ ਰੂਪ ਤੋਂ ਪ੍ਰਕਾਸ਼ਨ ਦੀ ਮਿਤੀ ਕਰੀਬ ਆਉਣ ਨਾਲ ਹੀ ਸਾਰੇ ਵੱਡੇ ਹਿੱਤਧਾਰਕਾਂ ਨੇ ਸੂਚੀ ਦੇ ਆਜ਼ਾਦ ਅਤੇ ਨਿਰਪੱਖ ਹੋਣ ਉਤੇ ਸ਼ੰਕਾ ਪ੍ਰਗਟ ਕੀਤੀ ਹੈ। ਅੰਤਿਮ ਐਨਆਰਸੀ ਦਾ ਪ੍ਰਕਾਸ਼ਨ 31 ਅਗਸਤ ਨੂੰ ਕੀਤਾ ਜਾਵੇਗਾ। ਏਏਐਸਯੂ ਨੂੰ ਛੱਡਕੇ ਭਾਜਪਾ, ਕਾਂਗਰਸ ਅਤੇ ਏਆਈਯੁਡੀਐਫ ਸਮੇਤ ਸਾਰੀਆਂ ਵੱਡੀਆਂ ਰਾਜਨੀਤਿਕ ਦਲਾਂ ਨੇ ਸ਼ੰਕਾ ਪ੍ਰਗਟ ਕੀਤੀ ਹੈ ਕਿ ਵਾਸਤਵਿਕ ਭਾਰਤੀ ਨਾਗਰਿਕਾਂ ਦੇ ਨਾਮ ਰਹਿ ਸਕਦੇ ਹਨ, ਜਦੋਂ ਕਿ ਨਜਾਇਜ਼ ਵਿਦੇਸ਼ੀਆਂ ਦੇ ਨਾਮ ਸ਼ਾਮਲ ਕੀਤੇ ਜਾ ਸਕਦੇ ਹਨ।
ਅਸਮ ਵਿਚ ਪ੍ਰਸ਼ਾਸਨ ਨੇ ਵੀ ਸੁਰੱਖਿਆ ਵਧਾ ਦਿੱਤੀ ਹੈ ਅਤੇ ਸੂਬੇ ਦੀ ਰਾਜਧਾਨੀ ਗੁਹਾਟੀ ਦੇ ਕੁਝ ਹਿੱਸੇ ਹਿੰਸਾ ਲਈ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਕੁਝ ਖੇਤਰਾਂ ਵਿਚ ਵੱਡੀਆਂ ਸਭਾਵਾਂ ਅਤੇ ਲਾਉਂਡ ਸਪੀਕਰਾਂ ਦੀ ਵਰਤੋਂ ਉਤੇ ਪਾਬੰਦੀ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ।