ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

AN32 ਜਹਾਜ਼ ਹਾਦਸਾ: ਸਮਾਣਾ ਦੇ ਜਵਾਨ ਦਾ ਹੋਇਆ ਅੰਤਿਮ ਸੰਸਕਾਰ

1 / 2ਹਵਾਈ ਫ਼ੌਜ ਦੇ ਅਧਿਕਾਰੀ ਸ਼ਹੀਦ ਦੀ ਧਰਮ ਪਤਨੀ ਨੂੰ ਕੌਮੀ ਝੰਡਾ ਤੇ ਸ਼ਹੀਦ ਦੀ ਕੈਪ ਸਪੁਰਦ ਕਰਦੇ ਹੋਏ।

2 / 2ਹਵਾਈ ਫ਼ੌਜ ਦੇ ਅਧਿਕਾਰੀ ਸ਼ਹੀਦ ਦੀ ਧਰਮ ਪਤਨੀ ਨੂੰ ਕੌਮੀ ਝੰਡਾ ਤੇ ਸ਼ਹੀਦ ਦੀ ਕੈਪ ਸਪੁਰਦ ਕਰਦੇ ਹੋਏ।

PreviousNext

 

ਆਸਾਮ ਦੇ ਜੋਰਹਟ ਤੋਂ ਉਡਾਨ ਭਰਨ ਤੋਂ ਬਾਅਦ ਅਰੁਣਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚ ਹਾਦਸਾਗ੍ਰਸਤ ਹੋਏ ਹਵਾਈ ਸੈਨਾ ਦੇ ਜਹਾਜ਼ AN32 ਵਿੱਚ ਸ਼ਹੀਦ 13 ਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਘਰ ਕੱਲ੍ਹ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਸ਼ੁੱਕਰਵਾਰ ਸਵੇਰੇ ਪਾਲਮ ਹਵਾਈ ਅੱਡੇ ਉੱਤੇ ਸ਼ਰਧਾਂਜਲੀ ਭੇਂਟ ਕਰਨ ਤੋਂ ਬਾਅਦ ਭੇਜ ਦਿੱਤਾ ਗਿਆ।

 

 

ਸ਼ਹੀਦ ਫਲਾਇੰਗ ਲੈਫ਼ਟੀਨੈਂਟ ਮੋਹਿਤ ਗਰਗ ਦੀ ਫਾਈਲ ਫ਼ੋਟੋ।

 

 

ਇਸ ਤਹਿਤ ਅੱਜ 27 ਸਾਲਾ ਫਲਾਇੰਗ ਲੈਫਟੀਨੈਂਟ ਮੋਹਿਤ ਗਰਗ ਦਾ ਸਮਾਣਾ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਹਵਾਈ ਫ਼ੌਜ ਦੇ ਅਧਿਕਾਰੀਆਂ ਨੇ ਸ਼ਹੀਦ ਦੀ ਧਰਮ ਪਤਨੀ ਨੂੰ ਕੌਮੀ ਝੰਡਾ ਤੇ ਸ਼ਹੀਦ ਦੀ ਕੈਪ ਸਪੁਰਦ ਕੀਤੀ। 

 

 

ਦੱਸਣਯੋਗ ਹੈ ਕਿ ਜਹਾਜ਼ ਵਿੱਚ ਸਵਾਰ 13 ਲੋਕਾਂ ਵਿੱਚ ਸ਼ਾਮਲ 27 ਸਾਲਾ ਫਲਾਇੰਗ ਲੈਫ਼ਟੀਨੈਂਟ ਮੋਹਿਤ ਗਰਗ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਸਮਾਣਾ ਸ਼ਹਿਰ ਦਾ ਰਹਿਣ ਵਾਲਾ ਸੀ। ਮੋਹਿਤ ਗਰਗ ਦਾ ਵਿਆਹ ਸਾਲ ਪਹਿਲਾਂ ਜਲੰਧਰ ਦੀ ਰਹਿਣ ਵਾਲੀ ਲੜਕੀ ਨਾਲ ਹੋਇਆ ਸੀ ਅਤੇ ਉਹ ਬੈਂਕ ਵਿੱਚ ਨੌਕਰੀ ਕਰਦੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Final cremation at Flying Lieutenant Mohat Garg at Samana