ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਂ ਬੇਟੀ ਦੀ ਤਸਵੀਰ ਨੂੰ ਗਲੇ ਲਗਾ ਕੇ ਕਿਹਾ ਅੱਜ ਤੈਨੂੰ ਇਨਸਾਫ਼ ਮਿਲ ਗਿਆ : ਆਸ਼ਾ ਦੇਵੀ

ਆਖਰਕਾਰ ਦੇਸ਼ ਦੀ ਬੇਟੀ ਨਿਰਭਯਾ ਨੂੰ ਇਨਸਾਫ਼ ਮਿਲ ਗਿਆ ਅਤੇ ਪੂਰੇ ਸਵਾ 7 ਸਾਲ ਬਾਅਦ ਤਿਹਾੜ ਜੇਲ ਦੇ ਫਾਂਸੀ ਘਰ 'ਚ ਸ਼ੁੱਕਰਵਾਰ ਸਵੇਰੇ ਠੀਕ 5.30 ਵਜੇ ਨਿਰਭਯਾ ਦੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਗਈ। ਨਿਰਭਯਾ ਦੇ ਚਾਰ ਦੋਸ਼ੀਆਂ ਵਿਨੇ ਸ਼ਰਮਾ, ਅਕਸ਼ੇ ਠਾਕੁਰ, ਮੁਕੇਸ਼ ਸਿੰਘ ਅਤੇ ਪਵਨ ਗੁਪਤਾ ਨੂੰ ਫਾਂਸੀ ਦੇ ਦਿੱਤੀ ਗਈ। 
 

ਚਾਰਾਂ ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਉਹ 20 ਮਾਰਚ ਨੂੰ 'ਨਿਰਭਯਾ ਦਿਵਸ' ਵਜੋਂ ਮਨਾਉਣਗੇ। ਮੀਡੀਆ ਨਾਲ ਗੱਲਬਾਤ ਕਰਦਿਆਂ ਨਿਰਭਯਾ ਦੀ ਮਾਂ ਨੇ ਕਿਹਾ, "ਆਖਰਕਾਰ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਗਈ। ਇਹ ਸੱਤ ਸਾਲ ਦਾ ਸੰਘਰਸ਼ ਸੀ। ਪਹਿਲੀ ਵਾਰ ਬਲਾਤਕਾਰ ਪੀੜਤ ਬੱਚੀ ਨੂੰ ਇਨਸਾਫ ਮਿਲਿਆ ਹੈ। ਅੱਜ ਸਾਡੀ ਬੇਟੀ ਨਿਰਭਯਾ ਨੂੰ ਇਨਸਾਫ ਮਿਲ ਗਿਆ। ਸਰਕਾਰਾਂ ਅਤੇ ਅਦਾਲਤ ਦਾ ਬਹੁਤ ਧੰਨਵਾਦ। ਕੇਸ ਨੂੰ ਲਟਕਾਇਆ ਗਿਆ, ਪਰ ਅਦਾਲਤਾਂ ਨੇ ਦੋਸ਼ੀਆਂ ਦੀਆਂ ਸਾਰੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ।"
 

ਆਸ਼ਾ ਦੇਵੀ ਨੇ ਕਿਹਾ, "ਜਿਸ ਤਰ੍ਹਾਂ ਇਹ ਘਟਨਾ ਸਾਲ 2012 'ਚ ਵਾਪਰੀ ਸੀ ਅਤੇ ਦੇਸ਼ ਸ਼ਰਮਸਾਰ ਹੋਇਆ ਸੀ, ਅੱਜ ਦੇਰ ਨਾਲ ਸਹੀ ਪਰ ਸਾਡੀ ਨਿਆਂਪਾਲਿਕਾ ਨੇ ਇਨਸਾਫ਼ ਦਿੱਤਾ। ਅੱਜ ਮਾਂ ਦਾ ਫਰਜ਼ ਪੂਰਾ ਹੋ ਗਿਆ। ਮੇਰੀ ਬੇਟੀ ਇਸ ਦੁਨੀਆਂ 'ਚ ਨਹੀਂ ਹੈ ਅਤੇ ਉਹ ਮੜ ਕੇ ਵੀ ਨਹੀਂ ਆਵੇਗੀ। ਮੈਂ ਅੱਜ ਆਪਣੀ ਬੇਟੀ ਦੀ ਤਸਵੀਰ ਨੂੰ ਗਲੇ ਨਾਲ ਲਗਾਇਆ ਅਤੇ ਕਿਹਾ ਕਿ ਬੇਟੀ ਤੈਨੂੰ ਅੱਜ ਇਨਸਾਫ਼ ਮਿਲ ਗਿਆ ਹੈ।"
 

ਨਿਰਭਯਾ ਦੇ ਪਿਤਾ ਨੇ ਕਿਹਾ, "ਸਭ ਤੋਂ ਪਹਿਲਾਂ ਇੱਕ ਪਿਤਾ ਦਾ ਫਰਜ਼ ਕੀ ਹੁੰਦਾ ਹੈ। ਜਦੋਂ ਘਟਨਾ ਵਾਪਰੀ ਤਾਂ ਅਸੀਂ ਆਪਣੀਆਂ ਅੱਖਾਂ ਬੰਦ ਨਹੀਂ ਕੀਤੀਆਂ। ਦਰ-ਦਰ ਭਟਕੇ, ਪਰ ਇਨਸਾਫ਼ ਪ੍ਰਾਪਤ ਕੀਤਾ। ਮੇਰੀ ਅਪੀਲ ਹੈ ਕਿ ਬੇਟੇ ਅਤੇ ਬੇਟੀ 'ਚ ਫ਼ਰਕ ਨਾ ਕਰੋ ਅਤੇ ਆਪਣੇ ਫਰਜ਼ ਨੂੰ ਸਮਝੋ। ਇਨ੍ਹਾਂ ਚਾਰਾਂ ਨੂੰ ਫਾਂਸੀ ਦੇ ਕੇ ਨਿਆਂਪਾਲਿਕਾ ਨੇ ਸਪੱਸ਼ਟ ਕੀਤਾ ਕਿ ਜੇ ਬੱਚੀਆਂ ਨਾਲ ਬੇਇਨਸਾਫੀ ਹੋਵੇਗੀ ਤਾਂ ਦੋਸ਼ੀ ਨੂੰ ਸਜ਼ਾ ਵੀ ਮਿਲੇਗੀ। ਅੱਜ ਮੇਰੀ ਬੇਟੀ ਦੀ ਆਤਮਾ ਨੂੰ ਸ਼ਾਂਤੀ ਮਿਲੀ ਹੋਵੇਗੀ। ਅੱਜ ਸਾਡੀ ਧੀ ਬਹੁਤ ਖੁਸ਼ ਹੋਵੇਗੀ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Finally got justice says 2012 Delhi gang rape victim mother Asha Devi