ਅਗਲੀ ਕਹਾਣੀ

ਸਰਕਾਰ ਦੀ ਯੋਜਨਾ, ਘਰ ਦੇ ਕਿਰਾਏ ਤੋਂ ਸਸਤੀ ਹੋਵੇ ਹੋਮ ਲੋਨ ਦੀ EMI : ਜੇਤਲੀ

ਸਰਕਾਰ ਦੀ ਯੋਜਨਾ, ਘਰ ਦੇ ਕਿਰਾਏ ਤੋਂ ਸਸਤੀ ਹੋਵੇ ਹੋਮ ਲੋਨ ਦੀ EMI : ਜੇਤਲੀ

ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਸਰਕਾਰ ਵਿਆਜ਼ ਦਰਾਂ ਨੂੰ ਘਟਾਉਣਾ ਚਾਹੁੰਦੀ ਹੈ ਜਿਸ ਨਾਲ ਹੋਮ ਲੋਨ ਦੀ ਮਾਸਿਕ ਕਿਸ਼ਤ ਘਰ ਦੇ ਕਿਰਾਏ ਤੋਂ ਘੱਟ ਹੋ ਜਾਵੇ। ਕੱਲ੍ਹ ਰਿਜਰਵ ਬੈਂਕ ਨੇ ਦੋ ਮਹੀਨਿਆਂ ਵਿਚ ਦੂਜੀ ਵਾਰ ਰੇਪੋ ਰੇਟ ਘਟਾਈਆਂ ਹਨ।

ਵਿੱਤ ਮੰਤਰੀ ਅਰੁਣ ਜੇਤਲੀ ਨੇ ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਹੈ ਕਿ ਆਰਬੀਆਈ ਦੇ ਰੇਪੋ ਕੀਮਤ ਘੱਟ ਕਰਨ ਦਾ ਲਾਭ ਬੈਂਕ ਵਿਆਜ ਦਰ ਘੱਟ ਕਰਕੇ ਗ੍ਰਾਹਕਾਂ ਨੂੰ ਕੋਲ ਕਰਾਂਗੇ।

 

ਬੈਂਕ ਆਪਣੇ ਮਾਰਜੀਨਲ ਕੌਸਟ ਆਫ ਫੰਡਜ਼ ਬੈਸਡ ਲੇਡਿੰਗ (MCLR) ਦਾ ਰਿਵਿਊ ਕਰਾਂਗੇ। ਐਸਸੀਐਲਆਰ ਦੀ ਵਿਕਸਿਤ ਕੀਤੀ ਗਈ ਇਕ ਨੀਤੀ ਹੈ ਜਿਸਦੇ ਆਧਾਰ ਉਤੇ ਬੈਂਕ ਲੋਨ ਲਈ ਵਿਆਜ ਦਰ ਨਿਰਧਾਰਤ ਕਰਦੇ ਹਨ। ਐਮਸੀਐਲਆਰ ਦੀ ਗਣਨਾ ਧਨ ਰਾਸ਼ੀ ਦੀ ਸੀਮਾਂਤ ਲਾਗਤ, ਆਵਧਿਤ ਪ੍ਰੀਮੀਐਮ, ਸੰਚਾਲਨ ਖਰਚ ਅਤੇ ਕੈਸ਼ ਰਿਜਰਵ ਅਨੁਪਾਤ ਨੂੰ ਬਣਾਈ ਰੱਖਣ ਦੀ ਲਾਗਤ ਦੇ ਅਧਾਰ ਉਤੇ ਕੀਤੀ ਜਾਂਦੀ ਹੈ। ਬਾਅਦ ਵਿਚ ਇਸ ਗਣਨਾ ਦੇ ਆਧਾਰ ਉਤੇ ਲੋਨ ਦਿੱਤਾ ਜਾਂਦਾ ਹੈ। ਆਧਾਰ ਦਰ ਨਾਲ ਐਮਸੀਐਲਆਰ ਦੀ ਦਰ ਘੱਟ ਹੋਣ ਕਾਰਨ ਹੋਮ ਲੋਨ, ਕਾਰ ਲੋਨ ਆਦਿ ਲੋਨ ਸਸਤੇ ਹੁੰਦੇ ਹਨ। ਜੇਤਲੀ ਨੇ ਕਿਹਾ ਕਿ ਸਾਨੂੰ ਬੈਂਕਾਂ ਦੇ ਫੈਸਲੇ ਦਾ ਇੰਤਜਾਰ ਕਰਨਾ ਹੋਵੇ ਅਤੇ ਕੁਝ ਸਮੇਂ ਬਾਅਦ ਇਹ ਨਜ਼ਰ ਆਵੇਗਾ।

 

ਰਿਜਰਵ ਬੈਂਕ ਨੇ ਵੀਰਵਾਰ ਨੂੰ ਮੁਦਰਾ ਸਮੀਖਿਆ ਦੌਰਾਨ ਲਗਾਤਾਰ ਦੂਜੀ ਵਾਰ ਨੀਤੀਗਤ ਵਿਆਜ ਦਰ 0.25 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ।

 

ਜੇਤਲੀ ਨੇ ਆਪਣੀ ਇੰਟਰਵਿਊ ਵਿਚ ਕਿਹਾ ਕਿ ਜਦੋਂ ਅਟਲ ਬਿਹਾਰੀ ਵਾਜਪਈ ਪ੍ਰਧਾਨ ਮੰਤਰੀ ਸਨ ਤਾਂ ਉਸ ਸਮੇਂ ਲੋਨ ਸਸਤਾ ਹੋ ਗਿਆ ਸੀ ਕਿ ਈਐਮਆਈ ਦੀ ਲਾਗਤ ਘਰ ਦੇ ਕਿਰਾਏ ਦੇ ਮੁਕਾਬਲੇ ਘੱਟ ਸੀ। ਰੇਪੋ ਰੇਟ ਵਿਚ ਘਟਾਉਣ ਦਾ ਲਾਭ ਬੈਂਕ ਖਪਤਕਾਰ ਨੂੰ ਦੇਣ ਤੋਂ ਹਿਚਕਿਚਾਉਂਦੇ ਹਨ ਇਸ ਉਤੇ ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਆਪਣੇ ਤਰੀਕੇ ਹਨ ਜਿਸ ਕਾਰਨ ਉਹ ਕੋਈ ਵੀ ਤਬਦੀਲੀ ਤੁਰੰਤ ਨਹੀਂ ਕਰ  ਸਕਦੇ, ਪ੍ਰੰਤੂ ਕੁਝ ਸਮੇਂ ਬਾਅਦ ਉਹ ਇਸ ਨੂੰ ਜ਼ਰੂਰ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਆਰਬੀਆਈ ਗਵਰਨਰ ਨੇ ਕਿਹਾ ਕਿ ਉਹ ਬੈਂਕਾਂ ਨਾਲ ਵਿਚਾਰ ਕਰਕੇ ਬਦਲਾਅ ਦੀ ਨੀਤੀ ਲੈ ਕੇ ਆਉਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Finance Minister arun jailtely said goal is to make home loan emi cheaper than rent