ਵਿੱਤ ਮੰਤਰੀ ਅਰੁਣ ਜੇਤਲੀ ਨੇ ਵਿਰੋਧੀ ਪਾਰਟੀਆਂ ਨੂੰ ਗੱਲ-ਗੱਲ `ਤੇ ਵਿਰੋਧ ਕਰਨ ਵਾਲੇ ਦੱਸਦੇ ਹੋਏ ਉਨ੍ਹਾਂ `ਚ ਝੂਠ ਮੜਨ ਅਤੇ ਇਕ ਚੁਣੀ ਸਰਕਾਰ ਨੂੰ ਕਮਜੋਰ ਕਰਕੇ ਲੋਕਤੰਤਰ ਨੂੰ ਬਰਬਾਦ ਕਰਨ ਦਾ ਦੋਸ਼ ਲਗਾਇਆ।
ਉਨ੍ਹਾਂ ਕਾਂਗਰਸ ਜਾਂ ਹੋਰ ਵਿਰੋਧੀ ਪਾਰਟੀਆਂ ਦਾ ਨਾਮ ਲਏ ਬਿਨਾਂ ਇਕ ਫੇਸਬੁੱਕ ਪੋਸਟ `ਚ ਕਿਹਾ ਕਿ ਸਕਾਰਾਤਮਕ ਮਾਨਸਿਕਤਾ ਵਾਲੇ ਲੋਕਾਂ ਅਤੇ ਰਾਸ਼ਟਰੀ ਸ਼ਕਤੀ ਨਾਲ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ ਨਾ ਕਿ ਗੱਲ-ਗੱਲ `ਤੇ ਵਿਰੋਧ ਕਰਨ ਵਾਲਿਆਂ ਨਾਲ। ਸੂਤਰਾਂ ਅਨੁਸਾਰ ਜੇਤਲੀ ਮੈਡੀਕਲ ਜਾਂਚ ਲਈ ਅਮਰੀਕਾ `ਚ ਹਨ।
ਉਨ੍ਹਾਂ ਇਕ ਫੇਸਬੁੱਕ ਪੋਸਟ `ਚ ਲਿਖਿਆ ਕਿ ਵਾਰ-ਵਾਰ ਝੂਠ ਬੋਲਣ ਦਾ ਅਫਸੋਸ ਨਹੀਂ ਹੁੰਦਾ। ਜੇਕਰ ਉਹ ਦੇਸ਼ ਦੇ ਆਮ ਹਿੱਤ ਖਿਲਾਫ ਚਲੇ ਜਾਂਦੇ ਹਨ ਤਾਂ ਉਹ ਤਰਕ ਵੀ ਦੇ ਸਕਦੇ ਹਨ। ਉਹ ਭ੍ਰਿਸ਼ਟਾਚਾਰ ਦੇ ਰੂਪ `ਚ ਧਰਮਯੁੱਦ ਦਾ ਸਵਾਂਗ ਰਚ ਸਕਦੇ ਹਨ। ਆਪਣੀ ਸਹੂਲਤ ਦੇ ਹਿਸਾਬ ਨਾਲ ਉਹ ਦੋਹਰੇ ਮਾਪਦੰਡ ਅਪਣਾ ਸਕਦੇ ਹਨ।
ਆਰਥਿਕ ਤੌਰ `ਤੇ ਕਮਜੋਰ ਵਰਗ ਲਈ 10 ਫੀਸਦੀ ਰਾਖਵਾਂਕਰਨ ਅਤੇ ਰਾਫੇਲ ਰੱਖਿਆ ਸੌਦੇ ਸਮੇਤ ਕਈ ਮੁੱਦਿਆਂ `ਤੇ ਰਾਜਨੀਤਿਕ ਪਾਰਟੀਆਂ ਦੀ ਨਿੰਦਾ ਦਾ ਹਵਾਲਾ ਦਿੰਦੇ ਹੋਏ ਜੇਤਲੀ ਨੇ ਕਿਹਾ ਕਿ ਗੱਲ-ਗੱਲ `ਤੇ ਝੂਠ ਬੋਲਣ ਵਾਲਿਆਂ ਦਾ ਮੰਨਣਾ ਹੈ ਕਿ ਸਰਕਾਰ ਕੁਝ ਚੰਗਾ ਨਹੀਂ ਕਰ ਸਕਦੀ ਅਤੇ ਇਸ ਲਈ ਉਸਦੇ ਹਰ ਕੰਮ `ਚ ਰੋੜੇ ਅਟਕਾਉਣੇ ਚਾਹੀਦੇ ਹਨ।