ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੂਬੇ ਤੇ ਕੇਂਦਰ ਮਿਲਕੇ ਕੰਮ ਨਹੀਂ ਕਰਨਗੇ ਤਾਂ ਟੀਚਾ ਹਾਸਲ ਨਹੀਂ ਹੋ ਸਕਦਾ : ਵਿੱਤ ਮੰਤਰੀ ਸੀਤਾਰਮਣ

ਸੂਬੇ ਤੇ ਕੇਂਦਰ ਮਿਲਕੇ ਕੰਮ ਨਹੀਂ ਕਰਨਗੇ ਤਾਂ ਟੀਚਾ ਹਾਸਲ ਨਹੀਂ ਹੋ ਸਕਦਾ : ਵਿੱਤ ਮੰਤਰੀ ਸੀਤਾਰਮਣ

ਨਵੀਂ ਦਿੱਲੀ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਸੂਬਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਹਿਯੋਗ ਕਰਨ ਦੀ ਅਪੀਲ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਸੂਬਾ ਅਤੇ ਕੇਂਦਰ ਮਿਲਕੇ ਕੰਮ ਨਹੀਂ ਕਰਨਗੇ ਤਾਂ ਕੋਈ ਵੀ ਟੀਚਾ ਹਾਸਲ ਨਹੀਂ ਕੀਤਾ ਜਾ ਸਕਦਾ।

 

ਸ੍ਰੀਮਤੀ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਇੱਥੇ ਸੂਬਿਆਂ ਦੇ ਵਿੱਤ ਮੰਤਰੀਆਂ ਨਾਲ ਬਜਟ ਤੋਂ ਪਹਿਲਾਂ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੇਂਦਰ ਦੀ ਜ਼ਿੰਮੇਦਾਰੀ ਆਰਥਿਕ ਵਿਕਾਸ ਲਈ ਮਾਰਗਦਰਸ਼ਨ ਅਤੇ ਯੋਜਨਾ ਬਣਾਉਣਾ ਹੈ ਜਦੋਂਕਿ ਸੂਬਿਆਂ ਦੀ ਜ਼ਿੰਮੇਵਾਰੀ ਇਸ ਨੂੰ ਮੈਦਾਨੀ ਪੱਧਰ ਉਤੇ ਲਾਗੂ ਕਰਨਾ ਹੈ।

 

ਉਨ੍ਹਾਂ 14ਵੇਂ ਵਿੱਤ ਕਮਿਸ਼ਨ ਦੀ ਸਿਫਾਰਸ਼ਾਂ ਮੁਤਾਬਕ ਕੇਂਦਰੀ ਰਾਜਸਵ ਵਿਚ ਸੂਬਿਆਂ ਦੀ ਹਿੱਸੇਦਾਰੀ ਨੂੰ 32 ਫੀਸਦੀ ਤੋਂ ਵਧਾਕੇ 42 ਫੀਸਦੀ ਕੀਤੇ ਜਾਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹਾਲ ਵਿਚ ਸੂਬਿਆਂ ਨੂੰ ਕੇਂਦਰੀ ਰਾਜਸਵ ਵਿਚ ਮਿਲੀ ਹਿੱਸੇਦਾਰੀ 8,29,344 ਕਰੋੜ ਰੁਪਏ ਤੋਂ ਵਧਕੇ, 12,38,274 ਕਰੋੜ ਰੁਪਏ ਹੋ ਗਿਆ ਹੈ।

 

ਉਨ੍ਹਾਂ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿਚ ਸੂਬਿਆਂ ਅਤੇ ਕੇਂਦਰ ਸਾਸਤ ਪ੍ਰਦੇਸ਼ਾਂ ਨੂੰ ਆਪਣੇ ਵੱਲੋਂ ਪੂਰਾ ਸਹਿਯੋਗ ਕਰਨ ਦਾ ਵਿਸ਼ਵਾਸ ਵੀ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Finance minister Nirmala Sitaramn said that center and state has to work together