ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜੀਡੀਪੀ ਡਿੱਗਣ ਦੀ ਗੱਲ ਮੰਨੀ, ਪਰ ਕਿਹਾ...

ਲੋਕ ਸਭਾ ਵਿੱਚ ਸੋਮਵਾਰ ਨੂੰ ਸਰਕਾਰ ਨੇ ਆਰਥਿਕ ਮੰਦੀ ਨੂੰ ਲੈ ਕੇ ਹੋਏ ਇੱਕ ਸਵਾਲ ਦੇ ਜਵਾਬ ਵਿੱਚ ਜੀਡੀਪੀ ਡਿੱਗਣ ਦੀ ਗੱਲ ਨੂੰ ਮਨਜ਼ੂਰ ਕੀਤਾ, ਪਰ ਨਾਲ ਹੀ ਇਹ ਵੀ ਕਿਹਾ ਕਿ ਭਾਰਤਜੀ -20 ਵਿੱਚ ਸਭ ਤੋਂ ਤੇਜ਼ ਦਰ ਨਾਲ ਵੱਧ ਰਹੀ ਅਰਥਵਿਵਸਥਾ ਹੈ।

 

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲਿਖਤ ਜਵਾਬ ਵਿੱਚ ਕਿਹਾ, “2014-19 ਦੇ ਸਮੇਂ ਵਿੱਚ ਔਸਤ ਜੀਡੀਪੀ ਵਾਧਾ 7.5 ਫੀਸਦੀ ਸੀ ਜੋ ਕਿ ਜੀ -20 ਦੇਸ਼ ਵਿੱਚ ਸਭ ਤੋਂ ਜ਼ਿਆਦਾ ਹੈ। 

 

ਸਾਲ 2019 ਦੇ ਵਰਲਡ ਇਕਾਨੋਮਿਕ ਆਊਟਲੁੱਕ (ਡਬਲਿਊਓ) ਨੇ ਵਿਸ਼ਵ ਪੱਧਰੀ ਉਤਪਾਦਨ ਅਤੇ ਵਪਾਰ ਵਿੱਚ ਚੰਗੀ ਮੰਦੀ ਦਾ ਅਨੁਮਾਨ ਲਾਇਆ ਹੈ। ਫਿਰ ਵੀ ਹਾਲ ਵਿੱਚ ਜੀਡੀਪੀ ਵਿੱਚ ਕੁਝ ਕਮੀ ਦੇ ਬਾਵਜੂਦ ਡਬਲਿਊ ਦੇ ਅਨੁਮਾਨ ਅਨੁਸਾਰ ਭਾਰਤ ਜੀ -20 ਦੇਸ਼ਾਂ ਵਿੱਚ ਸਭ ਤੋਂ ਤੇਜ਼ ਦਰ ਨਾਲ ਵੱਧ ਰਹੀ ਅਰਥ ਵਿਵਸਥਾ ਹੈ।

 

ਦਰਅਸਲ, ਸਾਂਸਦ ਐਨ.ਕੇ. ਪ੍ਰੇਮ ਚੰਦਰਨ ਨੇ ਸਰਕਾਰ ਤੋਂ ਪੁੱਛਿਆ ਕਿ ਸਰਕਾਰ ਨੇ ਆਰਥਿਕ ਮੰਦੀ ਦੇ ਕਾਰਨਾਂ, ਵਿਦੇਸ਼ੀ ਵਪਾਰਕ ਸਮਝੌਤੇ ਜਾਂ ਜੀਐਸਟੀ ਨਾਲ ਇਸ ਦੇ ਕੁਨੈਕਸ਼ਨ ਦੀ ਕੋਈ ਪੜਤਾਲ ਕੀਤੀ ਹੈ? ਉਨ੍ਹਾਂ ਨੇ ਇਹ ਵੀ ਪੁੱਛਿਆ ਸੀ ਕੀ ਮੰਦੀ ਨਾਲ ਨਿਪਟਣ ਲਈ ਕੀ ਸਰਕਾਰ ਆਰਥਿਕ ਨੀਤੀਆਂ ਵਿੱਚ ਤਬਦੀਲੀ ਕਰੇਗੀ?

 

ਨਿਰਮਲਾ ਨੇ ਦੱਸਿਆ ਕਿ ਦੇਸ਼ ਦੀ ਜੀਡੀਪੀ ਵਾਧੇ ਦੀ ਦਰ ਨੂੰ ਵਧਾਉਣ ਲਈ ਸਰਕਾਰ  ਅਰਥਚਾਰੇ ਵਿੱਚ ਸੰਤੁਲਿਤ ਪੱਧਰ ਦੀ ਨਿਸ਼ਚਿਤ ਨਿਵੇਸ਼ ਦਰ, ਘੱਟ ਨਿੱਜੀ ਉਪਭਾਗ ਦਰ ਅਤੇ ਨਿਰਯਾਤ ਨੂੰ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Finance Minister Nirmala Sitharaman accepted the fall in GDP said- but India growth rate the fastest among G20 countries