ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜਟ 2020-21 : ਤੇਜਸ ਸਮੇਤ ਚੱਲਣਗੀਆਂ 150 ਨਵੀਆਂ ਪ੍ਰਾਈਵੇਟ ਟਰੇਨਾਂ

ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਅੱਜ ਦੇਸ਼ ਦਾ ਆਮ ਸਾਲਾਨਾ ਬਜਟ 2020–21 ਪੇਸ਼ ਕੀਤਾ। ਉਨ੍ਹਾਂ ਲੋਕ ਸਭਾ ’ਚ ਬਜਟ ਪੇਸ਼ ਕਰਦਿਆਂ ਕਿਹਾ ਹੈ ਕਿ ਸਰਕਾਰ ਨੇ 27 ਹਜ਼ਾਰ ਕਿਲੋਮੀਟਰ ਰੇਲਵੇ ਟਰੈਕਾਂ ਦੇ ਬਿਜਲੀਕਰਨ ਦਾ ਟੀਚਾ ਮਿੱਥਿਆ ਹੈ। ਇਸ ਦੇ ਨਾਲ ਹੀ ਤੇਜਸ ਟਰੇਨਾਂ ਦੀ ਗਿਣਤੀ ਵਧਾਈ ਜਾਏਗੀ। ਇਹ ਹੁਣ ਕੁਝ ਨਵੇਂ ਸੈਰ-ਸਪਾਟੇ ਵਾਲੀਆਂ ਥਾਵਾਂ ਤਕ ਜਾਏਗੀ।
 

ਮੁੰਬਈ-ਅਹਿਮਦਾਬਾਦ ਵਿਚਕਾਰ ਬੁਲੇਟ ਟਰੇਨ ਦਾ ਕੰਮ ਤੇਜ਼ ਕੀਤਾ ਜਾਵੇਗਾ। 150 ਪ੍ਰਾਈਵੇਟ ਰੇਲ ਗੱਡੀਆਂ ਪੀਪੀਪੀ ਮਾਡਲ ਤਹਿਤ ਚਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਬੰਗਲੁਰੂ 'ਚ 148 ਕਿਲੋਮੀਟਰ ਉਪ ਨਗਰੀ ਰੇਲਵੇ ਸਿਸਟਮ ਬਣੇਗਾ। ਕੇਂਦਰ ਸਰਕਾਰ 25% ਪੈਸੇ ਦੇਵੇਗੀ। ਇਸ 'ਤੇ 18 ਹਜ਼ਾਰ 600 ਕਰੋੜ ਰੁਪਏ ਖਰਚ ਹੋਣਗੇ।
 

 

27 ਹਜ਼ਾਰ ਕਿਲੋਮੀਟਰ ਟਰੈਕ ਦਾ ਬਿਜਲੀਕਰਨ :
ਸਰਕਾਰ ਨੇ ਰੇਲਵੇ ਦੇ 100 ਫੀਸਦੀ ਬਿਜਲੀਕਰਨ ਦਾ ਟੀਚਾ ਮਿੱਥਿਆ ਹੈ। ਬਜਟ 'ਚ ਵਿੱਤ ਮੰਤਰੀ ਨੇ ਕਿਹਾ ਕਿ ਰੇਲਵੇ ਟਰੈਕ ਦੇ 27 ਹਜ਼ਾਰ ਕਿਲੋਮੀਟਰ ਦਾ ਬਿਜਲੀਕਰਨ ਕੀਤਾ ਜਾਵੇਗਾ। ਸੂਰਜੀ ਊਰਜਾ ਸਮਰੱਥਾ ਲਈ ਰੇਲਵੇ ਟਰੈਕਾਂ ਦੇ ਨਾਲ ਪਾਵਰ ਗ੍ਰਿੱਡ ਬਣਾਏ ਜਾਣਗੇ। ਸੋਲਰ ਪਾਵਰ ਗ੍ਰਿੱਡ ਰੇਲਵੇ ਦੀ ਜ਼ਮੀਨ 'ਤੇ ਬਣਾਇਆ ਜਾਵੇਗਾ। 550 ਰੇਲਵੇ ਸਟੇਸ਼ਨਾਂ 'ਤੇ ਵਾਈ-ਫਾਈ ਸੁਵਿਧਾ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Finance Minister Nirmala Sitharaman Budget 2020 Railways to introduce 150 private trains