ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਰਥਿਕ ਸਰਵੇਖਣ ਪੇਸ਼ : ਵਿੱਤੀ ਸਾਲ 2020-21 'ਚ ਜੀਡੀਪੀ 6 - 6.5% ਰਹਿਣ ਦੀ ਸੰਭਾਵਨਾ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਸੰਸਦ 'ਚ ਆਰਥਿਕ ਸਰਵੇਖਣ ਪੇਸ਼ ਕੀਤਾ। ਸਰਵੇਖਣ ਦਾ ਅਨੁਮਾਨ ਹੈ ਕਿ ਆਉਣ ਵਾਲੇ ਵਿੱਤੀ ਸਾਲ (2020-21) 'ਚ ਜੀਡੀਪੀ ਵਾਧਾ 6-6.5% ਰਹਿ ਸਕਦੀ ਹੈ। ਮੌਜੂਦਾ ਵਿੱਤੀ ਸਾਲ (2019-21) ਵਿੱਚ ਜੀਡੀਪੀ ਵਿਕਾਸ ਦਰ 5% ਰਹਿਣ ਦਾ ਹੀ ਅਨੁਮਾਨ ਹੈ। ਇਹ 11 ਸਾਲ 'ਚ ਸਭ ਤੋਂ ਘੱਟ ਹੋਵੇਗੀ। ਹਾਲਾਂਕਿ ਪਿਛਲੇ ਦਿਨੀਂ ਕੇਂਦਰੀ ਅੰਕੜਾ ਦਫਤਰ (ਸੀਐਸਓ) ਨੇ ਵੀ 5% ਦਾ ਅਨੁਮਾਨ ਜਾਰੀ ਕੀਤਾ ਸੀ।
 

 

ਵਿੱਤ ਮੰਤਰੀ ਦੇ ਆਰਥਿਕ ਸਰਵੇਖਣ ਤੋਂ ਬਾਅਦ ਸੰਸਦ ਭਲਕੇ (ਸਨਿੱਚਰਵਾਰ) ਸਵੇਰੇ 11 ਵਜੇ ਤਕ ਮੁਲਤਵੀ ਕਰ ਦਿੱਤੀ ਗਈ ਹੈ। 
 

ਦੱਸ ਦੇਈਏ ਕਿ ਆਰਥਿਕ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਬੀਤੇ ਸਾਲ 'ਚ ਆਰਥਿਕ ਮੋਰਚੇ 'ਤੇ ਦੇਸ਼ ਦਾ ਕੀ ਹਾਲ ਰਿਹਾ। ਆਰਥਿਕ ਸਰਵੇਖਣ ਦੁਆਰਾ ਮੁੱਖ ਆਰਥਿਕ ਸਲਾਹਕਾਰ ਸਰਕਾਰ ਨੂੰ ਸੁਝਾਅ ਵੀ ਦਿੰਦੇ ਹਨ ਤਾਂ ਜੋ ਆਰਥਿਕਤਾ ਦੇ ਉਦੇਸ਼ਾਂ ਨੂੰ ਪ੍ਰਾਪਤ ਕੀਤਾ ਜਾ ਸਕੇ। ਪਿਛਲੇ ਸਾਲ 5 ਜੁਲਾਈ ਨੂੰ ਬਜਟ ਆਇਆ ਸੀ। ਆਰਥਿਕ ਸਰਵੇਖਣ 4 ਜੁਲਾਈ ਨੂੰ ਪੇਸ਼ ਕੀਤਾ ਗਿਆ ਸੀ।
 

ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਨਮੂਰਤੀ ਸੁਬਰਾਮਨੀਅਮ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਨੇ ਸਖਤ ਮਿਹਨਤ ਕੀਤੀ ਅਤੇ ਇਸ ਵਾਰ ਸਿਰਫ 6 ਮਹੀਨਿਆਂ 'ਚ ਇੱਕ ਆਰਥਿਕ ਸਰਵੇਖਣ ਤਿਆਰ ਕੀਤਾ।
 

 

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਨਿੱਚਰਵਾਰ ਨੂੰ ਆਮ ਬਜਟ ਪੇਸ਼ ਕਰਨਗੇ। ਆਰਥਿਕ ਸਰਵੇਖਣ ਦੇ ਤੱਥਾਂ ਨੂੰ ਬਜਟ ਵਿੱਚ ਵਿਚਾਰਿਆ ਜਾਂਦਾ ਹੈ। ਪਰ, ਇਹ ਜ਼ਰੂਰੀ ਨਹੀਂ ਹੈ ਕਿ ਆਰਥਿਕ ਸਰਵੇਖਣ ਦਾ ਅਸਰ ਬਜਟ 'ਚ ਦਿਖਾਈ ਦੇਵੇ। ਅੱਜ ਤੋਂ ਬਜਟ ਸੈਸ਼ਨ ਵੀ ਸ਼ੁਰੂ ਹੋ ਗਿਆ ਹੈ। ਬਜਟ ਸੈਸ਼ਨ ਦਾ ਪਹਿਲਾ ਪੜਾਅ 11 ਫਰਵਰੀ ਤੱਕ ਚੱਲੇਗਾ। ਦੂਜਾ ਪੜਾਅ 2 ਮਾਰਚ ਤੋਂ 3 ਅਪ੍ਰੈਲ ਤੱਕ ਚੱਲੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Finance Minister Nirmala Sitharaman has tabled the Economic Survey for 2019-2020 in Parliament