ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜਟ 2020-21 : ਕਿਸਾਨਾਂ ਲਈ ਕਈ ਵੱਡੇ ਐਲਾਨ

ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਅੱਜ ਦੇਸ਼ ਦਾ ਆਮ ਸਾਲਾਨਾ ਬਜਟ 2020–21 ਪੇਸ਼ ਕੀਤਾ। ਉਨ੍ਹਾਂ ਲੋਕ ਸਭਾ ’ਚ ਬਜਟ ਪੇਸ਼ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਕਿਸਾਨਾਂ ਲਈ ਵੱਡੀਆਂ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ।
 

ਵਿੱਤ ਮੰਤਰੀ ਨੇ ਕਿਹਾ ਸਰਕਾਰ ਵੱਲੋਂ ਖੇਤੀ ਵਿਕਾਸ ਯੋਜਨਾ ਨੂੰ ਲਾਗੂ ਕੀਤਾ ਗਿਆ ਹੈ। ਪੀਐਮ ਫਸਲ ਬੀਮਾ ਯੋਜਨਾ ਤਹਿਤ ਕਰੋੜਾਂ ਕਿਸਾਨਾਂ ਨੂੰ ਲਾਭ ਪਹੁੰਚਾਇਆ ਗਿਆ ਹੈ। ਸਰਕਾਰ ਦਾ ਟੀਚਾ ਕਿਸਾਨਾਂ ਦੀ ਆਮਦਨ ਦੁਗਣੀ ਕਰਨਾ ਹੈ। ਕਿਸਾਨਾਂ ਲਈ ਵਿਸ਼ੇਸ਼ ਮਾਰਕੀਟ ਖੋਲ੍ਹੀ ਜਾਵੇਗੀ, ਜਿਸ ਨਾਲ ਉਨ੍ਹਾਂ ਦੀ ਆਮਦਨ ਨੂੰ ਵਧਾਇਆ ਜਾਵੇਗਾ।
 

 

ਕਿਸਾਨਾਂ ਲਈ ਵੱਡਾ ਐਲਾਨ ਕਰਦਿਆਂ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਸਾਡੀ ਸਰਕਾਰ ਨੇ ਕਿਸਾਨਾਂ ਲਈ 16 ਸੂਤਰੀ ਫਾਰਮੂਲੇ ਦਾ ਐਲਾਨ ਕੀਤਾ ਹੈ, ਜਿਸ ਨਾਲ ਕਿਸਾਨਾਂ ਨੂੰ ਲਾਭ ਪਹੁੰਚਾਇਆ ਜਾਵੇਗਾ।
 

ਅਗਲੇ 5 ਸਾਲਾਂ 'ਚ ਕਿਸਾਨਾਂ ਦੇ ਵਿਕਾਸ ਲਈ ਹੇਠ ਦਿੱਤੇ ਮੁੱਖ ਕੰਮ ਕੀਤੇ ਜਾਣਗੇ :-

 

- ਸੂਬਾ ਸਰਕਾਰਾਂ ਵਲੋਂ ਮਾਡਰਨ ਐਗਰੀਕਲਚਰ ਲੈਂਡ ਐਕਟ ਲਾਗੂ ਕਰਨਾ।


- 100 ਜ਼ਿਲ੍ਹਿਆਂ 'ਚ ਪਾਣੀ ਦਾ ਪ੍ਰਬੰਧ ਕਰਨ ਲਈ ਵੱਡੀ ਯੋਜਨਾ ਚਲਾਈ ਜਾਏਗੀ ਤਾਂ ਜੋ ਕਿਸਾਨਾਂ ਨੂੰ ਪਾਣੀ ਦੀ ਕੋਈ ਦਿੱਕਤ ਪੇਸ਼ ਨਾ ਆਵੇ।


- ਪ੍ਰਧਾਨ ਮੰਤਰੀ ਕੁਸਮ ਸਕੀਮ ਰਾਹੀਂ ਕਿਸਾਨਾਂ ਦੇ ਪੰਪਾਂ ਨੂੰ ਸੋਲਰ ਪੰਪਾਂ ਨਾਲ ਜੋੜਿਆ ਜਾਵੇਗਾ। ਇਸ 'ਚ 20 ਲੱਖ ਕਿਸਾਨਾਂ ਨੂੰ ਯੋਜਨਾ ਨਾਲ ਜੋੜਿਆ ਜਾਵੇਗਾ। ਇਸ ਤੋਂ ਇਲਾਵਾ 15 ਲੱਖ ਕਿਸਾਨਾਂ ਦੇ ਗ੍ਰਿਡ ਪੰਪਾਂ ਨੂੰ ਵੀ ਸੌਰ ਊਰਜਾ ਨਾਲ ਜੁੜਿਆ ਜਾਵੇਗਾ।


ਖਾਦਾਂ ਦੀ ਸੀਮਤ ਮਾਤਰਾ 'ਚ ਵਰਤੋਂ ਕਰਨਾ ਤਾਂ ਜੋ ਫਸਲਾਂ 'ਚ ਖਾਦ ਦੀ ਵਰਤੋਂ ਬਾਰੇ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਈ ਜਾ ਸਕੇ।


ਦੇਸ਼ 'ਚ ਮੌਜੂਦ ਗੋਦਾਮ, ਕੋਲਡ ਸਟੋਰੇਜ ਨੂੰ ਨਾਬਾਰਡ ਆਪਣੇ ਅੰਡਰ ਲਵੇਗਾ ਅਤੇ ਨਵੇਂ ਤਰੀਕਿਆਂ ਨਾਲ ਵਿਕਸਿਤ ਕੀਤਾ ਜਾਵੇਗਾ। ਦੇਸ਼ 'ਚ ਵੀ ਹੋਰ ਗੋਦਾਮ, ਕੋਲਡ ਸਟੋਰੇਜ਼ ਬਣਾਏ ਜਾਣਗੇ। ਇਸ ਦੇ ਲਈ PPP ਮਾਡਲ ਅਪਣਾਇਆ ਜਾਵੇਗਾ।


ਮਹਿਲਾ ਕਿਸਾਨਾਂ ਲਈ ਧੰਨਯ ਲਕਸ਼ਮੀ ਯੋਜਨਾ ਦੀ ਘੋਸ਼ਣਾ ਕੀਤੀ ਗਈ।


ਕ੍ਰਿਸ਼ੀ ਉਡਾਨ ਯੋਜਨਾ ਆਰੰਭ ਕੀਤੀ ਜਾਏਗੀ। ਇਹ ਯੋਜਨਾ ਕੌਮਾਂਤਰੀ, ਰਾਸ਼ਟਰੀ ਮਾਰਗਾਂ 'ਤੇ ਸ਼ੁਰੂ ਕੀਤੀ ਜਾਏਗੀ।


ਦੁੱਧ, ਮੀਟ, ਮੱਛੀ ਸਮੇਤ ਖਰਾਬ ਹੋਣ ਵਾਲੀਆਂ ਚੀਜ਼ਾਂ ਦੀ ਟਰਾਂਸਪੋਰਟੇਸ਼ਨ ਲਈ ਵਿਸ਼ੇਸ਼ ਰੇਲਾਂ ਚਲਾਈਆਂ ਜਾਣਗੀਆਂ।


ਕਿਸਾਨਾਂ ਦੇ ਅਨੁਸਾਰ ਇੱਕ ਜ਼ਿਲ੍ਹਾ, ਇੱਕ ਉਤਪਾਦ ਕੇਂਦਰਤ ਕੀਤਾ ਜਾਵੇਗਾ।


ਜੈਵਿਕ ਖੇਤੀ ਦੇ ਜ਼ਰੀਏ ਆਨਲਾਈਨ ਮਾਰਕੀਟ ਵਿੱਚ ਵਾਧਾ ਕੀਤਾ ਜਾਵੇਗਾ।


ਕਿਸਾਨ ਕ੍ਰੈਡਿਟ ਕਾਰਡ ਸਕੀਮ 2021 ਤੱਕ ਵਧਾਈ ਜਾਏਗੀ।


ਸਰਕਾਰ ਦੁੱਧ ਦੇ ਉਤਪਾਦਨ ਨੂੰ ਦੁਗਣਾ ਕਰਨ ਲਈ ਇੱਕ ਯੋਜਨਾ ਚਲਾਏਗੀ।


 ਮਨਰੇਗਾ ਦੇ ਅੰਦਰ ਚਾਰਾਗਾਹ ਨੂੰ ਜੋੜਿਆ ਜਾਵੇਗਾ।


ਬਲਿਊ ਅਰਥਚਾਰੇ ਰਾਹੀਂ ਮੱਛੀ ਪਾਲਣ ਨੂੰ ਉਤਸ਼ਾਹਤ ਕੀਤਾ ਜਾਵੇਗਾ। ਮੱਛੀ ਪ੍ਰੋਸੈਸਿੰਗ ਨੂੰ ਉਤਸ਼ਾਹਤ ਕੀਤਾ ਜਾਵੇਗਾ।
 

ਦੀਨ ਦਿਆਲ ਸਕੀਮ ਤਹਿਤ ਕਿਸਾਨਾਂ ਨੂੰ ਦਿੱਤੀ ਜਾ ਰਹੀ ਸਹਾਇਤਾ 'ਚ ਵਾਧਾ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Finance Minister Nirmala Sitharaman present the budget in Lok Sabha for farmers