ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜਟ 2020-21 : ਸਿਹਤ ਯੋਜਨਾਵਾਂ 'ਤੇ ਖਰਚੇ ਜਾਣਗੇ 70 ਹਜ਼ਾਰ ਕਰੋੜ ਰੁਪਏ

ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਅੱਜ ਦੇਸ਼ ਦਾ ਆਮ ਸਾਲਾਨਾ ਬਜਟ 2020–21 ਪੇਸ਼ ਕੀਤਾ। ਉਨ੍ਹਾਂ ਲੋਕ ਸਭਾ ’ਚ ਬਜਟ ਪੇਸ਼ ਕਰਦਿਆਂ ਸਿਹਤ ਸਹੂਲਤਾਂ 'ਚ ਸੁਧਾਰ ਲਿਆਉਣ ਲਈ ਕਈ ਵੱਡੇ ਐਲਾਨ ਕੀਤੇ।
 

ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਫਿਟ ਇੰਡੀਆ ਮੁਹਿੰਮ ਨੂੰ ਉਤਸਾਹਿਤ ਕਰਨ ਲਈ ਵੱਡਾ ਐਕਸ਼ਨ ਲੈ ਰਹੀ ਹੈ। ਆਯੁਸ਼ਮਾਨ ਭਾਰਤ ਯੋਜਨਾ 'ਚ ਹਸਪਤਾਲਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇਗਾ ਤਾਂ ਜੋ T-2, T-3 ਸ਼ਹਿਰਾਂ 'ਚ ਸਹਾਇਤਾ ਮੁਹੱਈਆ ਕਰਵਾਈ ਜਾ ਸਕੇਗੀ। ਇਸ ਦੇ ਲਈ ਪੀਪੀਪੀ ਮਾਡਲ ਦੀ ਸਹਾਇਤਾ ਲਈ ਜਾਵੇਗੀ, ਜਿਸ 'ਚ ਦੋ ਫੇਜ਼ 'ਚ ਹਸਪਤਾਲਾਂ ਨੂੰ ਜੋੜਿਆ ਜਾਵੇਗਾ। ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਸਤਰੰਗੀ ਮਿਸ਼ਨ ਦਾ ਵਿਸਤਾਰ ਕੀਤਾ ਜਾਵੇਗਾ।
 

 

‘ਟੀਬੀ ਹਾਰੇਗਾ, ਦੇਸ਼ ਜਿੱਤੇਗਾ’ :
ਮੈਡੀਕਲ ਉਪਕਰਣਾਂ 'ਤੇ ਜੋ ਵੀ ਟੈਕਸ ਪ੍ਰਾਪਤ ਹੁੰਦਾ ਹੈ, ਇਸ ਦੀ ਵਰਤੋਂ ਡਾਕਟਰੀ ਸਹੂਲਤਾਂ ਨੂੰ ਉਤਸ਼ਾਹਤ ਕਰਨ ਲਈ ਕੀਤੀ ਜਾਏਗੀ। ਟੀ.ਬੀ. ਦੇ ਖਿਲਾਫ ਦੇਸ਼ ਵਿੱਚ ਮੁਹਿੰਮ ਚਲਾਈ ਜਾਏਗੀ - ‘ਟੀਬੀ ਹਾਰੇਗਾ, ਦੇਸ਼ ਜਿੱਤੇਗਾ’। ਸਰਕਾਰ 2025 ਤੱਕ ਦੇਸ਼ ਨੂੰ ਟੀ.ਬੀ. ਮੁਕਤ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਜਨ ਔਸ਼ਧੀ ਯੋਜਨਾ ਤਹਿਤ ਕੇਂਦਰਾਂ ਦੀ ਗਿਣਤੀ ਵਧਾਈ ਜਾਵੇਗੀ। ਸਿਹਤ ਯੋਜਨਾਵਾਂ ਲਈ ਲਗਭਗ 70 ਹਜ਼ਾਰ ਕਰੋੜ ਰੁਪਏ ਦੀ ਘੋਸ਼ਣਾ ਕੀਤੀ ਗਈ।

 

ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਲਈ 2500 ਕਰੋੜ ਰੁਪਏ ਖਰਚੇ ਜਾਣਗੇ :


ਸੈਰ-ਸਪਾਟੇ ਨੂੰ ਉਤਸਾਹਿਤ ਕਰਨ ਲਈ ਅਹਿਮਦਾਬਾਦ ਦੇ ਲੋਥਲ 'ਚ ਸਮੁੰਦਰੀ ਅਜਾਇਬ ਘਰ ਸਥਾਪਿਤ ਕੀਤਾ ਜਾਵੇਗਾ।


2020-21 ਲਈ ਸੱਭਿਆਚਾਰ ਮੰਤਰਾਲੇ ਲਈ 3150 ਕਰੋੜ ਰੁਪਏ ਦਾ ਪ੍ਰਸਤਾਵ।


ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ 2500 ਕਰੋੜ ਰੁਪਏ ਦੀ ਵਿਵਸਥਾ ਕਰਨ ਦਾ ਪ੍ਰਸਤਾਵ।


ਭਾਰਤੀ ਵਿਰਾਸਤ ਅਤੇ ਸੰਭਾਲ ਸੰਸਥਾ ਸਥਾਪਤ ਕੀਤੀ ਜਾਏਗੀ।


ਵੱਡੇ ਸ਼ਹਿਰਾਂ 'ਚ ਸਾਫ ਹਵਾ ਨੂੰ ਯਕੀਨੀ ਬਣਾਉਣ ਲਈ 44 ਕਰੋੜ ਦੀ ਅਲਾਟਮੈਂਟ।

 

 

 

ਸਵੱਛ ਭਾਰਤ ਮਿਸ਼ਨ ਲਈ 12,300 ਕਰੋੜ ਦਾ ਪ੍ਰਸਤਾਵ :


ਸਿਹਤ ਖੇਤਰ ਲਈ 69 ਹਜ਼ਾਰ ਕਰੋੜ ਰੁਪਏ ਦੀ ਵਿਵਸਥਾ।


ਸਾਡੀ ਸਰਕਾਰ ਓਡੀਐਫ ਪਲੱਸ ਲਈ ਵਚਨਬੱਧ ਹੈ।


2024 ਤੱਕ ਸਾਰੇ ਜ਼ਿਲ੍ਹਿਆਂ ਵਿੱਚ ਜਨ ਔਸ਼ਧੀ ਕੇਂਦਰ ਬਣਾਏ ਜਾਣਗੇ।


ਸਵੱਛ ਭਾਰਤ ਮਿਸ਼ਨ ਲਈ 12,300 ਕਰੋੜ ਦਾ ਪ੍ਰਸਤਾਵ।


ਜਨ ਜੀਵਨ ਮਿਸ਼ਨ ਲਈ 3.60 ਲੱਖ ਕਰੋੜ ਦੀ ਮਨਜ਼ੂਰੀ।


 

 

ਪੀਪੀਪੀ ਮਾਡਲ ਤਹਿਤ ਪੰਜ ਸ਼ਹਿਰਾਂ ਦਾ ਵਿਕਾਸ ਕੀਤਾ ਜਾਵੇਗਾ :

 

ਇਨਵੈਸਟਮੈਂਟ ਸੈਟਲਮੈਂਟ ਸੈੱਲ ਸਥਾਪਿਤ ਕਰਨ ਦਾ ਪ੍ਰਸਤਾਵ।


ਤਕਨੀਕੀ ਟੈਕਸਟਾਈਲ 'ਚ ਭਾਰਤ ਨੂੰ ਮੋਹਰੀ ਬਣਾਉਣ ਲਈ ਰਾਸ਼ਟਰੀ ਤਕਨੀਕੀ ਟੈਕਸਟਾਈਲ ਮਿਸ਼ਨ ਦਾ ਪ੍ਰਸਤਾਵ।


ਮੋਬਾਈਲ ਫੋਨ, ਇਲੈਕਟ੍ਰਾਨਿਕ ਉਪਕਰਣ, ਸੈਮੀ-ਕੰਡਕਟਰਾਂ ਦੀ ਪੈਕਿੰਗ ਦੇ ਉਤਪਾਦਨ ਨੂੰ ਉਤਸ਼ਾਹਤ ਕਰਨ ਦੀ ਯੋਜਨਾ।


ਉਦਯੋਗ ਅਤੇ ਵਣਜ ਦੇ ਉਤਪਾਦਾਂ ਦੇ ਵਿਕਾਸ ਅਤੇ ਉੱਨਤੀ ਲਈ 27,300 ਕਰੋੜ ਰੁਪਏ ਦਾ ਪ੍ਰਬੰਧ।


ਆਰਥਿਕ ਵਿਕਾਸ ਥੀਮ ਦੇ ਅਧੀਨ ਬੁਨਿਆਦੀ ਢਾਂਚੇ 'ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ।


ਰਾਸ਼ਟਰੀ ਲੋਜਿਸਟਿਕ ਨੀਤੀ ਛੇਤੀ ਜਾਰੀ ਕੀਤੀ ਜਾਵੇਗੀ।
 

ਪੀਪੀਪੀ ਮਾਡਲ ਤਹਿਤ ਪੰਜ ਸ਼ਹਿਰਾਂ ਦਾ ਵਿਕਾਸ ਕੀਤਾ ਜਾਵੇਗਾ।

ਸੜਕਾਂ ਦੇ ਵਿਸਤਾਰ 'ਚ ਹੋਰ ਤੇਜ਼ੀ ਲਿਆਂਦੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Finance Minister Nirmala Sitharaman present the budget in Lok Sabha for medical sector