ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜਟ 2020-21 : 100 ਨਵੇਂ ਹਵਾਈ ਅੱਡੇ, ਨਿੱਜੀ ਟਰੇਨਾਂ ਅਤੇ ਬੁਲੇਟ ਟਰੇਨ ਛੇਤੀ ਦੌੜੇਗੀ

ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਅੱਜ ਦੇਸ਼ ਦਾ ਆਮ ਸਾਲਾਨਾ ਬਜਟ 2020–21 ਪੇਸ਼ ਕੀਤਾ। ਉਨ੍ਹਾਂ ਲੋਕ ਸਭਾ ’ਚ ਬਜਟ ਪੇਸ਼ ਕਰਦਿਆਂ ਰੇਲ, ਸੜਕ ਅਤੇ ਹਵਾਈ ਆਵਾਜਾਈ ਸੇਵਾ ਵਿੱਚ ਸੁਧਾਰ ਲਿਆਉਣ ਲਈ ਕਈ ਵੱਡੇ ਐਲਾਨ ਕੀਤੇ।
 

ਵਿੱਤ ਮੰਤਰੀ ਨੇ ਬਜਟ ਪੇਸ਼ ਕਰਦਿਆਂ ਕਿਹਾ ਕਿ ਦੇਸ਼ 'ਚ ਬੁਨਿਆਦੀ ਢਾਂਚੇ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਵੱਡਾ ਨਿਵੇਸ਼ ਕਰੇਗੀ। ਇਸ ਦੇ ਤਹਿਤ ਆਧੁਨਿਕ ਰੇਲਵੇ ਸਟੇਸ਼ਨ, ਹਵਾਈ ਅੱਡੇ, ਬੱਸ ਅੱਡੇ, ਲੋਜਿਸਟਿਕ ਸੈਂਟਰ ਬਣਾਏ ਜਾਣਗੇ। ਇੰਫਰਾਸਟਰੱਕਰ ਕੰਪਨੀਆਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਆਪਣੇ ਸਟਾਰਟਅਪ 'ਚ ਨੌਜਵਾਨਾਂ ਨੂੰ ਸ਼ਾਮਲ ਕਰਨ। ਦਿੱਲੀ-ਮੁੰਬਈ ਐਕਸਪ੍ਰੈਸ ਵੇਅ, ਚੇਨਈ-ਬੰਗਲੁਰੂ ਐਕਸਪ੍ਰੈਸ ਵੇਅ ਛੇਤੀ ਹੀ ਪੂਰਾ ਕੀਤਾ ਜਾਵੇਗਾ।
 

 

ਉਨ੍ਹਾਂ ਦੱਸਿਆ ਕਿ 6000 ਕਿਲੋਮੀਟਰ ਲੰਬੇ ਹਾਈਵੇਅ ਤੋਂ ਆਮਦਨੀ ਦੇ ਸਰੋਤ ਪੈਦਾ ਕੀਤੇ ਜਾਣਗੇ। ਦੇਸ਼ 'ਚ 2024 ਤਕ 100 ਨਵੇਂ ਹਵਾਈ ਅੱਡੇ ਬਣਾਏ ਜਾਣਗੇ। 24000 ਕਿਲੋਮੀਟਰ ਤਕ ਰੇਲਵੇ ਟਰੈਕ ਨੂੰ ਇਲੈਕਟ੍ਰਾਨਿਕ ਬਣਾਇਆ ਜਾਵੇਗਾ। ਤੇਜਸ ਰੇਲ ਗੱਡੀਆਂ ਦੀ ਗਿਣਤੀ ਵਧਾਈ ਜਾਏਗੀ, ਜੋ ਸੈਰ-ਸਪਾਟੇ ਵਾਲੀਆਂ ਥਾਵਾਂ 'ਤੇ ਵੀ ਜਾਣਗੀਆਂ। ਮੁੰਬਈ-ਅਹਿਮਦਾਬਾਦ ਦਰਮਿਆਨ ਬੁਲੇਟ ਟ੍ਰੇਨ ਦਾ ਕੰਮ ਤੇਜ਼ ਕੀਤਾ ਜਾਵੇਗਾ। ਜਲ ਵਿਕਾਸ ਸੜਕ ਨੂੰ ਵਧਾਇਆ ਜਾਵੇਗਾ। ਆਸਾਮ ਤੱਕ ਇਸ ਰਸਤੇ ਨੂੰ ਵਧਾਉਣ ਦੀਆਂ ਯੋਜਨਾ ਹੈ। ਟਰਾਂਸਪੋਰਟ 'ਚ 1.70 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ।
 

 

ਰੇਲ, ਸੜਕ ਅਤੇ ਹਵਾਈ ਆਵਾਜਾਈ ਸੇਵਾ ਲਈ ਇਹ ਵੱਡੇ ਐਲਾਨ ਕੀਤੇ :
 

ਤੇਜਸ ਐਕਸਪ੍ਰੈਸ ਵਰਗੀਆਂ ਨਿੱਜੀ ਗੱਡੀਆਂ ਹੋਰ ਨਵੇਂ ਰੂਟਾਂ 'ਤੇ ਚੱਲਣਗੀਆਂ।


ਸੜਕਾਂ ਤੇ ਹਾਈਵੇਅ ਦੇ ਵਿਕਾਸ 'ਚ ਤੇਜ਼ੀ ਲਿਆਂਦੀ ਜਾਏਗੀ।


ਮਨੁੱਖ ਰਹਿਤ ਰੇਲ ਫਾਟਕ ਖਤਮ ਕੀਤੇ ਗਏ ਹਨ।


550 ਰੇਲਵੇ ਸਟੇਸ਼ਨਾਂ 'ਤੇ ਵਾਈ-ਫਾਈ ਸ਼ੁਰੂ ਕੀਤਾ ਗਿਆ ਹੈ।


ਰੇਲਵੇ ਦੀ ਖਾਲੀ ਜ਼ਮੀਨ 'ਤੇ ਸੌਰ ਊਰਜਾ ਉਤਪਾਦਨ ਦੀ ਸ਼ੁਰੂਆਤ ਕੀਤੀ ਜਾਵੇਗੀ।


27000 ਕਿਲੋਮੀਟਰ ਦੇ ਟਰੈਕ ਨੂੰ ਇਲੈਕਟ੍ਰੋਨਿਕ ਬਣਾਇਆ ਜਾਵੇਗਾ।


ਮੁੰਬਈ ਤੋਂ ਅਹਿਮਦਾਬਾਦ ਵਿਚਕਾਰ ਹਾਈ ਸਪੀਡ ਟ੍ਰੇਨ ਦਾ ਕੰਮ ਤੇਜ਼ ਕੀਤਾ ਜਾਵੇਗਾ।


ਪੀਪੀਪੀ ਮਾਡਲ ਤੋਂ ਸਟੇਸ਼ਨਾਂ ਦੇ ਮੁੜ ਵਿਕਾਸ ਲਈ ਚਾਰ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ।


ਪ੍ਰਧਾਨ ਮੰਤਰੀ ਨੇ ਅਰਥ  ਗੰਗਾ ਦਾ ਸੰਕਲਪ ਲਿਆ ਹੈ।


ਨਦੀਆਂ ਦੇ ਕੰਢਿਆਂ 'ਤੇ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਲਈ ਯੋਜਨਾ ਸ਼ੁਰੂ ਕੀਤੀ ਜਾਵੇਗੀ।


ਉਡਾਨ ਯੋਜਨਾ ਨੂੰ ਉਤਸ਼ਾਹਿਤ ਕਰਨ ਲਈ 100 ਨਵੇਂ ਹਵਾਈ ਅੱਡੇ ਬਣਾਏ ਜਾਣਗੇ।


2020-21 'ਚ ਟਰਾਂਸਪੋਰਟ ਬੁਨਿਆਦੀ ਢਾਂਚੇ ਲਈ 1.70 ਲੱਖ ਕਰੋੜ ਰੁਪਏ ਦੇਣ ਦਾ ਪ੍ਰਸਤਾਵ ਹੈ।


2020-21 'ਚ ਬਿਜਲੀ ਅਤੇ ਨਵਿਆਉਣਯੋਗ ਊਰਜਾ ਨੂੰ ਲਗਭਗ 22 ਹਜ਼ਾਰ ਕਰੋੜ ਰੁਪਏ ਦੇਣ ਦਾ ਪ੍ਰਸਤਾਵ ਹੈ।
 

ਮੌਜੂਦਾ ਗੈਸ ਗ੍ਰਿੱਡ ਨੂੰ ਮੌਜੂਦਾ 16200 ਕਿਲੋਮੀਟਰ ਤੋਂ ਵਧਾ ਕੇ 27 ਹਜ਼ਾਰ ਕਿਲੋਮੀਟਰ ਕਰਨ ਦਾ ਪ੍ਰਸਤਾਵ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Finance Minister Nirmala Sitharaman present the budget in Lok Sabha for Rail road and aviation sector