ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਅੱਜ ਦੇਸ਼ ਦਾ ਆਮ ਸਾਲਾਨਾ ਬਜਟ 2020–21 ਪੇਸ਼ ਕੀਤਾ। ਉਨ੍ਹਾਂ ਲੋਕ ਸਭਾ ’ਚ ਬਜਟ ਪੇਸ਼ ਕਰਦਿਆਂ ਕਿਹਾ ਕਿ ਨਵੇਂ ਦਹਾਕੇ ਦੇ ਪਹਿਲੇ ਬਜਟ ਵਿੱਚ ਕਿਸਾਨਾਂ ਦੀ ਆਮਦਨ ਅਗਲੇ 2 ਸਾਲਾਂ ਵਿੱਚ ਦੁੱਗਣੀ ਕੀਤੀ ਜਾਏਗੀ। ਉਨ੍ਹਾਂ ਨੇ ਜਨਤਕ ਖੇਤਰ ਦੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਦੀ ਵੱਡੀ ਹਿੱਸੇਦਾਰੀ ਵੇਚਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਆਈਡੀਬੀਆਈ ਬੈਂਕ 'ਚ ਵੀ ਆਪਣੀ ਹਿੱਸੇਦਾਰੀ ਵੇਚਣ ਦੀ ਗੱਲ ਕਹੀ।
ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ 'ਚ ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਦਾ ਵੱਡਾ ਹਿੱਸਾ ਵੇਚਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਸਰਕਾਰ ਐਲਆਈਸੀ ਦਾ ਆਈਪੀਓ ਲਿਆਏਗੀ ਅਤੇ ਇਸ ਦੇ ਜ਼ਰੀਏ ਉਹ ਐਲਆਈਸੀ 'ਚ ਆਪਣੀ ਹਿੱਸੇਦਾਰੀ ਵੇਚੇਗੀ। ਹਾਲਾਂਕਿ ਭਾਸ਼ਣ ਦੌਰਾਨ ਵਿੱਤ ਮੰਤਰੀ ਦੇ ਇਸ ਐਲਾਨ ਦਾ ਸਦਨ 'ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਵਿਰੋਧ ਕੀਤਾ।
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਆਈਡੀਬੀਆਈ ਬੈਂਕ ਦੀ ਹਿੱਸੇਦਾਰੀ ਨਿੱਜੀ ਕੰਪਨੀਆਂ ਨੂੰ ਵੇਚੇਗੀ, ਪਰ ਕੰਟਰੋਲ ਸਰਕਾਰ ਕੋਲ ਰਹੇਗਾ। ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਸਰਕਾਰ ਕੋਲ ਕਿੰਨੀ ਹਿੱਸੇਦਾਰੀ ਰਹੇਗੀ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਸਰਕਾਰ ਐਲਆਈਸੀ ਵਿੱਚ ਆਪਣੀ ਹਿੱਸੇਦਾਰੀ ਦਾ ਇੱਕ ਹਿੱਸਾ ਇਨੀਸ਼ੀਅਲ ਪਬਲਿਕ ਆਫਰਿੰਗ (ਆਈਪੀਓ) ਰਾਹੀਂ ਵੇਚਣ ਦਾ ਪ੍ਰਸਤਾਵ ਰੱਖਦੀ ਹੈ।
ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਐਨਬੀਐਫਸੀ ਅਤੇ ਘਰੇਲੂ ਵਿੱਤ ਕਾਰਪੋਰੇਸ਼ਨਾਂ ਦੀ ਤਰਲਤਾ ਦੀ ਘਾਟ ਨੂੰ ਦੂਰ ਕਰਨ ਲਈ ਇਕ ਢਾਂਚਾ ਯਕੀਨੀ ਬਣਾਏਗੀ। ਸਰਕਾਰ ਨੇ ਐਨਬੀਐਫਸੀ ਨੂੰ ਤਰਲਤਾ ਪ੍ਰਦਾਨ ਕਰਨ ਲਈ ਪ੍ਰਤੀਭੂਤੀਆਂ ਦੀ ਗਰੰਟੀ ਦੇ ਕੇ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ।