ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ-ਆਟੋ ਸੈਕਟਰ ਦੀ ਮੰਦੀ ਲਈ ਓਲਾ-ਓਬਰ ਜ਼ਿੰਮੇਵਾਰ

 

ਆਟੋ ਸੈਕਟਰ ਨੂੰ 20 ਸਾਲਾਂ ਵਿੱਚ ਸਭ ਤੋਂ ਵੱਡੀ ਮੰਦੀ ਦਾ ਸਾਹਮਣਾ ਕਰਨਾ ਪਿਆ ਹੈ। ਯਾਤਰੀ ਵਾਹਨਾਂ ਦੀ ਵਿਕਰੀ ਅਗਸਤ ਵਿੱਚ ਲਗਾਤਾਰ ਦਸਵੇਂ ਮਹੀਨੇ ਵਿੱਚ ਕਮੀ ਆਈ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਯਾਮ ਦੇ ਅੰਕੜਿਆਂ ਅਨੁਸਾਰ ਅਗਸਤ ਵਿੱਚ ਯਾਤਰੀ ਵਾਹਨਾਂ ਦੀ ਵਿਕਰੀ ਇੱਕ ਸਾਲ ਪਹਿਲਾਂ ਦੇ ਇਸੇ ਮਹੀਨੇ ਨਾਲੋਂ 31.57 ਪ੍ਰਤੀਸ਼ਤ ਘੱਟ ਕੇ 1,96,524 ਵਾਹਨ ਰਹਿ ਗਈ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਟੋ ਸੈਕਟਰ ਦੀ ਮੰਦੀ ਲਈ ਓਲਾ ਅਤੇ ਓਬੇਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

 

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਆਟੋ ਸੈਕਟਰ ਬੀਐਸ6 ਵੱਲ ਲੋਕਾਂ ਦੀ ਸੋਚ ਕਾਰਨ ਜ਼ਿਆਦਾ ਪ੍ਰਭਾਵਿਤ ਹਨ। ਹੁਣ ਲੋਕ ਗੱਡੀ ਖ਼ਰੀਦਣ ਦੀ ਤੁਲਨਾ ਵਿੱਚ ਓਲਾ, ਓਬਰ ਸਫਰ ਕਰਨਾ ਜ਼ਿਆਦਾ ਪਸੰਦ ਕਰ ਰਹੇ ਹਨ।

 

ਭਾਰਤੀ ਆਟੋਮੋਬਾਈਲ ਮੈਨੂਫੈਕਚਰਰਜ਼ ਸੁਸਾਇਟੀ (ਸਿਆਮ) ਦੇ ਅੰਕੜਿਆਂ ਅਨੁਸਾਰ, ਘਰੇਲੂ ਬਜ਼ਾਰ ਵਿੱਚ ਕਾਰਾਂ ਦੀ ਵਿਕਰੀ ਅਗਸਤ 2019 ਵਿੱਚ 41.09 ਪ੍ਰਤੀਸ਼ਤ ਘੱਟ ਕੇ 1,15,957 ਕਾਰਾਂ 'ਤੇ ਆ ਗਈ, ਜਦੋਂਕਿ ਇੱਕ ਸਾਲ ਪਹਿਲਾਂ ਅਗਸਤ ਵਿੱਚ 1,96,847 ਕਾਰਾਂ ਵਿਕੀਆਂ ਸਨ। ਇਕ ਸਾਲ ਪਹਿਲਾਂ, ਅਗਸਤ ਵਿੱਚ 2,87,198 ਵਾਹਨ ਵੇਚੇ ਗਏ ਸਨ।

 

ਇਸ ਅਰਸੇ ਦੌਰਾਨ ਦੁਪਹੀਆ ਵਾਹਨਾਂ ਦੀ ਵਿਕਰੀ 22.24 ਪ੍ਰਤੀਸ਼ਤ ਘੱਟ ਕੇ 15,14,196 ਇਕਾਈ ਹੋ ਗਈ, ਜਦੋਂਕਿ ਇਕ ਸਾਲ ਪਹਿਲਾਂ ਇਸੇ ਮਹੀਨੇ ਵਿੱਚ ਦੇਸ਼ ਵਿੱਚ 19,47,304 ਦੁਪਹੀਆ ਵਾਹਨਾਂ ਦੀ ਵਿਕਰੀ ਹੋਈ ਸੀ। ਇਸ ਵਿੱਚ ਮੋਟਰਸਾਈਕਲਾਂ ਦੀ ਵਿਕਰੀ 22.33 ਪ੍ਰਤੀਸ਼ਤ ਘੱਟ ਕੇ 9,37,486 ਮੋਟਰਸਾਈਕਲਾਂ 'ਤੇ ਆ ਗਈ, ਜਦੋਂ ਕਿ ਇਕ ਸਾਲ ਪਹਿਲਾਂ ਇਸ ਮਹੀਨੇ ਵਿੱਚ 12,07,005 ਮੋਟਰਸਾਈਕਲਾਂ ਦੀ ਵਿਕਰੀ ਹੋਈ ਸੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Finance minister Nirmala sitharan said that preference of ola uber amongst millennials affected auto industry