ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰਮਲਾ ਸੀਤਾਰਮਨ ਨੇ ਯੈੱਸ ਬੈਂਕ ਸੰਕਟ ਬਾਰੇ ਆਰਬੀਆਈ ਤੋਂ ਮੰਗੀ ਰਿਪੋਰਟ

ਯੈੱਸ ਬੈਂਕ ਵਿੱਚ ਚੱਲ ਰਹੇ ਸੰਕਟ ਬਾਰੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਾਡੀ ਸਰਕਾਰ ਗਾਹਕਾਂ ਦੇ ਹਿੱਤਾਂ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਅਸੀਂ ਇਸ ਮਾਮਲੇ ਵਿੱਚ ਆਰਬੀਆਈ ਤੋਂ ਰਿਪੋਰਟ ਮੰਗੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਰਬੀਆਈ ਨੂੰ ਰਿਸਟਰਕਟਰ ਸਕੀਮ ਤਹਿਤ ਨਵਾਂ ਬੋਰਡ ਬਣਾਉਣ ਲਈ ਕਿਹਾ ਗਿਆ ਹੈ।

 

 

 

 

ਵਿੱਤ ਮੰਤਰੀ ਨੇ ਯੈੱਸ ਬੈਂਕ ਦੇ ਗਾਹਕਾਂ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਸਥਿਤੀ ਨੂੰ ਜਲਦੀ ਆਮ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਯੈੱਸ ਬੈਂਕ ਦੇ ਕਿਸੇ ਕਰਮਚਾਰੀ ਦੀ ਇਕ ਸਾਲ ਤੱਕ ਨੌਕਰੀ ਨਹੀਂ ਜਾਵੇਗੀ। 

 

ਉਨ੍ਹਾਂ ਕਿਹਾ ਕਿ ਸਾਲ 2017 ਤੋਂ ਹੀ ਸਰਕਾਰ ਨੇ ਆਰਬੀਆਈ ਨੂੰ ਬੈਂਕ ਦੀ ਸਥਿਤੀ ‘ਤੇ ਨਜ਼ਰ ਰੱਖਣ ਲਈ ਕਿਹਾ ਸੀ। ਇਹ ਪਤਾ ਲੱਗਿਆ ਹੈ ਕਿ ਬੈਂਕ ਦੇ ਕੰਮਕਾਜ ਅਤੇ ਨਿਯਮਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ।

 

ਵਿੱਤ ਮੰਤਰੀ ਨੇ ਕਿਹਾ, ਉਧਾਰ ਦੇਣ ਵਾਲੇ ਜੋਖ਼ਮ ਸਬੰਧੀ ਫੈਸਲਿਆਂ ਦਾ ਪਤਾ ਲਗਾਉਣ ਤੋਂ ਬਾਅਦ, ਰਿਜ਼ਰਵ ਬੈਂਕ ਨੇ ਯੈੱਸ ਬੈਂਕ ਪ੍ਰਬੰਧਨ ਵਿੱਚ ਤਬਦੀਲੀ ਕਰਨ ਲਈ ਜ਼ੋਰ ਦਿੱਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਆਰਬੀਆਈ ਸਾਲ 2017 ਤੋਂ ਯੈੱਸ ਬੈਂਕ ਦੀ ਨਿਗਰਾਨੀ ਕਰ ਰਹੀ ਹੈ। ਇਸ ਮਿਆਦ ਦੌਰਾਨ, ਪ੍ਰਸ਼ਾਸਨ, ਕਮਜ਼ੋਰ ਪਾਲਣਾ, ਗ਼ਲਤ ਸੰਪਤੀ ਦਾ ਵਰਗੀਕਰਣ ਨਾਲ ਜੁੜੇ ਮੁੱਦੇ ਸਾਹਮਣੇ ਆਏ।


ਵਿੱਤ ਮੰਤਰੀ ਨੇ ਕਿਹਾ ਕਿ ਯੈੱਸ ਬੈਂਕ ਦੇ ਕਰਮਚਾਰੀਆਂ ਦੀਆਂ ਨੌਕਰੀਆਂ ਅਤੇ ਤਨਖਾਹਾਂ ਇਕ ਸਾਲ ਲਈ ਸੁਰੱਖਿਅਤ ਹਨ। ਡਿਪਾਜ਼ਿਟ ਅਤੇ ਦੇਣਦਾਰੀਆਂ ਪ੍ਰਭਾਵਿਤ ਨਹੀਂ ਰਹਿਣਗੀਆਂ। ਆਰਬੀਆਈ ਪਤਾ ਕਰੇਗੀ ਕਿ ਯੈੱਸ ਬੈਂਕ ਵਿਚ ਕੀ ਗ਼ਲਤ ਹੋਇਆ ਸੀ। ਇਸ ਵਿੱਚ ਵਿਅਕਤੀਗਤ ਭੂਮਿਕਾ ਦੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ।

 

ਉਨ੍ਹਾਂ ਕਿਹਾ ਕਿ ਅਨਿਲ ਅੰਬਾਨੀ ਸਮੂਹ, ਏਸਸੇਲ, ਡੀਐਚਐਫਐਲ, ਆਈਐਲਐਫਐਸ, ਵੋਡਾਫੋਨ ਜੋਖ਼ਮ ਭਰਪੂਰ ਕੰਪਨੀਆਂ ਹਨ ਜਿਨ੍ਹਾਂ ਨੂੰ ਯੈੱਸ ਬੈਂਕ ਨੇ ਕਰਜ਼ਾ ਦਿੱਤਾ ਸੀ।

......

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Finance Minister seeks report from RBI on Yes Bank crisis