ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿੱਤ ਮੰਤਰਾਲੇ ਨੇ 14 ਸੂਬਿਆਂ ਨੂੰ 6,195 ਕਰੋੜ ਰੁਪਏ ਜਾਰੀ ਕੀਤੇ

ਵਿੱਤ ਮੰਤਰਾਲੇ ਨੇ ਸੋਮਵਾਰ ਨੂੰ 14 ਸੂਬਿਆਂ ਨੂੰ 6,195 ਕਰੋੜ ਰੁਪਏ ਮਾਲੀਆ ਘਾਟੇ ਦੀ ਗ੍ਰਾਂਟ ਵਜੋਂ ਜਾਰੀ ਕੀਤੇ। ਇਹ ਰਾਸ਼ੀ ਕੋਰੋਨਾ ਵਾਇਰਸ ਸੰਕਟ ਦੌਰਾਨ ਸੂਬਿਆਂ ਦੇ ਸਰੋਤਾਂ ਨੂੰ ਵਧਾਉਣ ਲਈ ਜਾਰੀ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਮਰਨ ਦੇ ਦਫ਼ਤਰ ਨੇ ਟਵਿੱਟਰ 'ਤੇ ਕਿਹਾ,' '11 ਮਈ 2020 ਨੂੰ ਸਰਕਾਰ ਨੇ 14 ਸੂਬਿਆਂ ਨੂੰ ਮਾਲੀਆ ਘਾਟੇ ਦੀ ਗ੍ਰਾਂਟ ਵਜੋਂ ਕੁੱਲ 6,195.08 ਕਰੋੜ ਰੁਪਏ ਜਾਰੀ ਕੀਤੇ ਸਨ। ਇਹ 15ਵੇਂ ਵਿੱਤ ਕਮਿਸ਼ਨ ਦੀ ਸਿਫਾਰਸ਼ ਦੇ ਅਨੁਕੂਲ ਹੈ ... ਇਸ ਨਾਲ ਸੂਬਿਆੰ ਨੂੰ ਕੋਰੋਨਾ ਸੰਕਟ ਦੌਰਾਨ ਵਾਧੂ ਸਰੋਤ ਉਪਲਬੱਧ ਹੋਣਗੇ।

ਸੂਬਿਆਂ ਨੂੰ ਕੇਂਦਰੀ ਟੈਕਸਾਂ ਵਿੱਚ ਹਿੱਸੇਦਾਰੀ ਤੋਂ ਬਾਅਦ ਮਾਲੀਏ ਵਿੱਚ ਹੋਏ ਨੁਕਸਾਨ ਦੇ ਬਦਲੇ ਇਕ ਮਾਲੀਆ ਘਾਟਾ ਗ੍ਰਾਂਟ ਦਿੱਤੀ ਜਾਂਦੀ ਹੈ। ਜਿਨ੍ਹਾਂ ਰਾਜਾਂ ਨੂੰ ਗ੍ਰਾਂਟ ਜਾਰੀ ਕੀਤੀ ਗਈ ਹੈ, ਉਨ੍ਹਾਂ ਵਿੱਚੋਂ ਕੇਰਲ ਨੂੰ 1,276.91 ਕਰੋੜ, ਪੰਜਾਬ ਨੂੰ 638 ਕਰੋੜ ਅਤੇ ਪੱਛਮੀ ਬੰਗਾਲ ਨੂੰ 417.75 ਕਰੋੜ ਰੁਪਏ ਦਿੱਤੇ ਗਏ ਹਨ। 

ਇਸ ਤੋਂ ਪਹਿਲਾਂ 3 ਅਪ੍ਰੈਲ ਨੂੰ ਕੇਂਦਰੀ ਟੈਕਸਾਂ ਵਿੱਚ 14 ਰਾਜਾਂ ਦੇ ਹਿੱਸੇ ਆਉਣ ਤੋਂ ਬਾਅਦ ਮੰਤਰਾਲੇ ਨੇ ਮਾਲ ਘਾਟੇ ਦੀ ਗ੍ਰਾਂਟ ਵਜੋਂ 6,195 ਕਰੋੜ ਰੁਪਏ ਜਾਰੀ ਕੀਤੇ ਸਨ। ਇਹ ਸੂਬੇ ਆਂਧਰਾ ਪ੍ਰਦੇਸ਼, ਅਸਾਮ, ਹਿਮਾਚਲ ਪ੍ਰਦੇਸ਼, ਕੇਰਲ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਪੰਜਾਬ, ਸਿੱਕਮ, ਤਾਮਿਲਨਾਡੂ, ਤ੍ਰਿਪੁਰਾ, ਉੱਤਰਾਖੰਡ ਅਤੇ ਪੱਛਮੀ ਬੰਗਾਲ ਸਨ।
 
ਕੇਂਦਰ ਨੇ ਪੰਜਾਬ ਨੂੰ ਜਾਰੀ ਕੀਤੇ 638.25 ਕਰੋੜ ਰੁਪਏ 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਨੇ 13 ਰਾਜਾਂ ਨੂੰ ਵਿੱਤੀ ਘਾਟਾ ਗ੍ਰਾਂਟ ਵਜੋਂ 6,157.74 ਕਰੋੜ ਰੁਪਏ ਜਾਰੀ ਕੀਤੇ ਹਨ। ਕੋਰੋਨਾ ਵਾਇਰਸ ਸੰਕਟ ਦੌਰਾਨ ਰਾਜਾਂ ਦੇ ਵਸੀਲੇ ਵਧਾਉਣ ਲਈ ਇਹ ਰਕਮ ਜਾਰੀ ਕੀਤੇ ਗਏ ਹਨ। ਪੰਜਾਬ ਦੇ ਹਿੱਸੇ 638 ਕਰੋੜ 25 ਲੱਖ ਰੁਪਏ ਆਏ ਹਨ।
 
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Finance Ministry releases Rs 6195 crore to 14 states