ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮ ਬਜਟ ਤਿਆਰ ਕਰਨ ਲਈ ਵਿੱਤ ਮੰਤਰਾਲਾ ਕਿਲੇ 'ਚ ਹੋਇਆ ਤਬਦੀਲ

ਆਮ ਬਜਟ ਤਿਆਰ ਕਰਨ ਲਈ ਵਿੱਤ ਮੰਤਰਾਲਾ ਕਿਲੇ 'ਚ ਹੋਇਆ ਤਬਦੀਲ

ਨਵੀਂ ਕੇਂਦਰ ਸਰਕਾਰ ਨੇ ਆਪਣਾ ਪਹਿਲਾ ਬਜਟ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਆਉਂਦੀ 5 ਜੁਲਾਈ ਨੂੰ ਬਜਟ ਪੇਸ਼ ਹੋਵੇਗਾ। ਇਸੇ ਲਈ ਹੁਣ ਕੋਈ ਵੀ ਮੁਲਾਕਾਤੀ ਤੇ ਮੀਡੀਆ ਵਿੱਤ ਮੰਤਰਾਲੇ ਅੰਦਰ ਨਹੀਂ ਜਾ ਸਕੇਗਾ। ਸਾਲ 2019–2020 ਦਾ ਆਮ ਬਜਟ ਤਿਆਰ ਕਰਦੇ ਸਮੇਂ ਅਜਿਹੀ ਪਾਬੰਦੀ ਲੱਗੀ ਹੈ

 

 

ਦੇਸ਼ ਵਿੱਚ ਚੋਣਾਂ ਤੋਂ ਪਹਿਲਾਂ 1 ਫ਼ਰਵਰੀ ਨੂੰ ਸਿਰਫ਼ ਅੰਤ੍ਰਿਮ ਬਜਟ ਹੀ ਪੇਸ਼ ਕੀਤਾ ਗਿਆ ਸੀ, ਜਿਸ ਰਾਹੀਂ ਸਿਰਫ਼ ਕੁਝ ਸਰਕਾਰੀ ਖ਼ਰਚੇ ਹੀ ਮਨਜ਼ੂਰ ਕਰਵਾਏ ਗਏ ਸਨ। ਨਵੇਂ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੂੰ ਹੁਣ ਅਜਿਹੇ ਵੇਲੇ ਬਜਟ ਪੇਸ਼ ਕਰਨਾ ਪੈ ਰਿਹਾ ਹੈ, ਜਦੋਂ ਵੱਡੀ ਆਰਥਿਕ ਮੰਦਹਾਲੀ ਚੱਲ ਰਹੀ ਹੈ

 

 

ਵਿੱਤ ਮੰਤਰੀ ਦੀ ਬਜਟ ਟੀਮ ਵਿੱਚ ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਤੇ ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਨਾਮੁਰਤੀ ਸੁਬਰਾਮਨੀਅਨ ਸ਼ਾਮਲ ਹਨ

 

 

ਸਮੁੱਚੇ ਬਜਟ ਨੂੰ ਪੂਰੀ ਤਰ੍ਹਾਂ ਗੁਪਤ ਰੱਖਣ ਲਈ ਨੌਰਥ ਬਲਾਕ ਹੁਣ ਇੱਕ ਕਿਲੇ ਵਿੱਚ ਤਬਦੀਲ ਹੋ ਜਾਵੇਗਾ। ਹੁਣ ਮੰਤਰਾਲੇ ਦੇ ਕੰਪਿਊਟਰਾਂ ਵਿੱਚ ਨਿਜੀ ਮੇਲ ਸਰਵਿਸ ਬੰਦ ਕਰਵਾ ਦਿੱਤੀ ਗਈ ਹੈ। ਮੰਤਰਾਲੇ ਦੇ ਅੰਦਰ ਤੇ ਬਾਹਰ ਜਾਣ ਵਾਲੇ ਸਾਰੇ ਰਸਤਿਆਂ 'ਤੇ ਸਖ਼ਤ ਸੁਰੱਖਿਆ ਇੰਤਜ਼ਾਮ ਹੋਣਗੇ

 

 

ਮੰਤਰਾਲੇ ਦੇ ਅੰਦਰ ਤੇ ਬਾਹਰ ਜਾਣ ਵਾਲੇ ਹਰੇਕ ਵਿਅਕਤੀ ਉੱਤੇ ਵੀ ਖ਼ੁਫ਼ੀਆ ਅਧਿਕਾਰੀ ਚੌਕਸ ਨਜ਼ਰ ਰੱਖਣਗੇ

 

 

59 ਸਾਲਾ ਸ੍ਰੀਮਤੀ ਨਿਰਮਲਾ ਸੀਤਾਰਮਣ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਗ੍ਰੈਜੂਏਟ ਹਨ। ਉਨ੍ਹਾਂ ਨੂੰ ਬਜਟ ਤਿਆਰ ਕਰਦੇ ਸਮੇਂ ਦੇਸ਼ ਦੇ ਅਰਥਚਾਰੇ ਦੀ ਹੌਲੀ ਰਫ਼ਤਾਰ, NBFC ਵਿੱਚ ਵਧਦੇ NPAs ਤੇ ਲਿਕੁਈਡਿਟੀ ਸੰਕਟ, ਰੁਜ਼ਗਾਰ ਦੇ ਘੱਟ ਮੌਕੇ, ਘੱਟ ਨਿਜੀ ਨਿਵੇਸ਼, ਬਰਾਮਦਾਂ ਦੀ ਪੁਨਰਸੁਰਜੀਤੀ, ਖੇਤੀ ਸੰਕਟ ਜਿਹੇ ਮਾਮਲਿਆਂ ਉੱਤੇ ਖ਼ਾਸ ਨਜ਼ਰ ਰੱਖਣੀ ਹੋਵੇਗੀ

 

 

ਜਨਤਕ ਨਿਵੇਸ਼ ਵਧਾਉਣਾ ਹੋਵੇਗਾ ਨਵੀਂ ਚੁਣੀ ਗਈ 17ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 17 ਜੂਨ ਤੋਂ 26 ਜੁਲਾਈ ਤੱਕ ਚੱਲਣਾ ਹੈ ਆਰਥਿਕ ਸਰਵੇਖਣ 4 ਜੁਲਾਈ ਨੂੰ ਪੇਸ਼ ਹੋਵੇਗਾ ਤੇ ਅਗਲੇ ਦਿਨ ਬਜਟ ਪੇਸ਼ ਕੀਤਾ ਜਾਵੇਗਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Finance Ministry turned into a fort to prepare General Budget