ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਿਰੁੱਧ ਐਫ.ਆਈ.ਆਰ. ਦਰਜ

ਪੀਐਮ ਕੇਅਰਜ਼ ਫੰਡ ਬਾਰੇ ਕਾਂਗਰਸ ਪਾਰਟੀ ਦੇ ਇੱਕ ਟਵੀਟ ਨੂੰ ਲੈ ਕੇ ਕਰਨਾਟਕ ਦੇ ਸ਼ਿਵਮੋਗਾ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਕਾਂਗਰਸ ਪਾਰਟੀ ਵੱਲੋਂ ਇਹ ਟਵੀਟ 11 ਮਈ ਨੂੰ ਕੀਤਾ ਗਿਆ ਸੀ। ਐਫਆਈਆਰ 'ਚ ਸੋਨੀਆ ਗਾਂਧੀ ਨੂੰ ਸੋਸ਼ਲ ਮੀਡੀਆ ਅਕਾਊਂਟ ਦੀ ਸੰਚਾਲਕ ਦੱਸਿਆ ਗਿਆ ਹੈ।
 

ਇਹ ਸ਼ਿਕਾਇਤ ਪ੍ਰਵੀਨ ਕੇਵੀ ਨਾਂਅ ਦੇ ਵਿਅਕਤੀ ਵੱਲੋਂ ਦਰਜ ਕਰਵਾਈ ਗਈ ਹੈ। ਉਹ ਇੱਕ ਭਾਜਪਾ ਵਰਕਰ ਤੇ ਵਕੀਲ ਹੈ। ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਸ਼ਿਕਾਇਤ ਕਿਸ ਟਵੀਟ 'ਤੇ ਕੀਤੀ ਗਈ ਹੈ। 11 ਮਈ ਨੂੰ ਕਾਂਗਰਸ ਪਾਰਟੀ ਨੇ ਕਈ ਟਵੀਟ ਕੀਤੇ ਸਨ, ਜਿਸ 'ਚ ਪ੍ਰਧਾਨ ਮੰਤਰੀ ਕੇਅਰਜ਼ ਫੰਡ ਦੀ ਪਾਰਦਰਸ਼ਿਤਾ ਬਾਰੇ ਸਵਾਲ ਖੜੇ ਕੀਤੇ ਗਏ ਹਨ।
 

ਇੱਕ ਟਵੀਟ 'ਚ ਕਿਹਾ ਗਿਆ ਹੈ, "ਭਾਜਪਾ ਦੀ ਹਰ ਯੋਜਨਾ ਦੀ ਤਰ੍ਹਾਂ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿੱਚ ਗੁਪਤਤਾ ਬਣਾਈ ਰੱਖੀ ਜਾ ਰਹੀ ਹੈ। ਕੀ ਪ੍ਰਧਾਨ ਮੰਤਰੀ ਕੇਅਰਜ਼ ਫੰਡ ਨੂੰ ਦਾਨ ਕਰਨ ਵਾਲੇ ਦੇਸ਼ ਵਾਸੀਆਂ ਨੂੰ ਇਸ ਦੀ ਵਰਤੋਂ ਬਾਰੇ ਨਹੀਂ ਪਤਾ ਹੋਣਾ ਚਾਹੀਦਾ?"
 

ਇੱਕ ਹੋਰ ਟਵੀਟ ਵਿੱਚ ਲਿਖਿਆ ਗਿਆ ਹੈ, "ਪ੍ਰਧਾਨ ਮੰਤਰੀ ਕੇਅਰਜ਼ ਦੇ ਨਾਂਅ ਤੋਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਇਹ ਫੰਡ ਪ੍ਰਧਾਨ ਮੰਤਰੀ ਦੀ ਦੇਖਭਾਲ ਲਈ ਬਣਾਇਆ ਗਿਆ ਹੈ, ਨਾ ਕਿ ਜਨਤਾ ਦੀ। ਜੇ ਭਾਜਪਾ ਸਰਕਾਰ 'ਚ ਲੋਕਾਂ ਦੀ ਦੇਖਭਾਲ ਕਰਨ ਦੀ ਇੱਛਾ ਹੁੰਦੀ ਤਾਂ ਸੜਕਾਂ 'ਤੇ ਪ੍ਰਵਾਸੀ ਮਜ਼ਦੂਰਾਂ ਦੇ ਲੰਮੇ ਕਾਫਲੇ ਨਾ ਹੁੰਦੇ।"
 

ਇੱਕ ਹੋਰ ਵੀਡੀਓ ਰਾਹੀਂ ਸਰਕਾਰ ਨੂੰ ਕਈ ਸਵਾਲ ਪੁੱਛੇ ਗਏ ਹਨ। ਜਿਵੇਂ - ਦਾਨ 'ਚ ਕਿੰਨਾ ਪੈਸਾ ਪ੍ਰਾਪਤ ਹੋਇਆ ਹੈ? ਪੈਸੇ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ? ਪੈਸਾ ਕਿਸ ਨੂੰ ਦਿੱਤਾ ਜਾ ਰਿਹਾ ਹੈ? ਜਦੋਂ ਪੀ.ਐਮ.ਐਨ.ਆਰ.ਐਫ. ਪਹਿਲਾਂ ਹੀ ਮੌਜੂਦ ਹੈ ਜਿਸ 'ਚ 3800 ਕਰੋੜ ਰੁਪਏ ਉਪਲੱਬਧ ਹਨ ਤਾਂ ਇਕ ਵੱਖਰਾ ਫੰਡ ਕਿਉਂ ਬਣਾਇਆ ਗਿਆ? ਕੀ ਸਰਕਾਰ ਫੰਡ ਦਾ ਵਿੱਤੀ ਰਿਪੋਰਟ ਕਾਰਡ ਜਾਰੀ ਕਰੇਗੀ? ਸਰਕਾਰ ਪੀਐਸਯੂ ਤੋਂ ਇੰਨੇ ਵੱਡੇ ਚੰਦੇ ਕਿਉਂ ਸਵੀਕਾਰ ਰਹੀ ਹੈ, ਜਦਕਿ ਕੈਗ ਫੰਡਾਂ ਦੇ ਆਡਿਟ ਨੂੰ ਮਨਜੂਰੀ ਨਹੀਂ ਦੇ ਰਹੀ ਹੈ?
 

ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਸਹਾਇਤਾ ਲਈ ਫੰਡ ਇਕੱਠਾ ਕਰਨ ਲਈ ਪ੍ਰਧਾਨ ਮੰਤਰੀ ਕੇਅਰਜ਼ ਫੰਡ ਦਾ ਗਠਨ ਕੀਤਾ ਹੈ। ਜਦੋਂ ਤੋਂ ਪ੍ਰਧਾਨ ਮੰਤਰੀ ਕੇਅਰ ਫੰਡ ਬਣਾਇਆ ਗਿਆ ਹੈ, ਇਸ ਬਾਰੇ ਕਈ ਤਰ੍ਹਾਂ ਦੇ ਪ੍ਰਸ਼ਨ ਵੀ ਖੜੇ ਰਹੇ ਹਨ। ਕਾਂਗਰਸ ਪਾਰਟੀ ਲਗਾਤਾਰ ਇਸ ਦੇ ਆਡਿਟ ਦੀ ਮੰਗ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FIR against Congress President Sonia Gandhi In Karnataka over Congress party tweet PMCARES