PM ਕੇਅਰਜ਼ ਫੰਡ ਬਾਰੇ ਕਾਂਗਰਸ ਪਾਰਟੀ ਦੇ ਇੱਕ ਟਵੀਟ ਨੂੰ ਲੈ ਕੇ ਕਰਨਾਟਕ ਦੇ ਸ਼ਿਵਮੋਗਾ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਵਿਰੁਧ ਐਫਆਈਆਰ ਦਰਜ ਕੀਤੀ ਗਈ ਹੈ। ਕਾਂਗਰਸ ਪਾਰਟ ਵੱਲੋਂ ਇਹ ਟਵੀਟ 11 ਮਈ ਨੂੰ ਕੀਤਾ ਗਿਆ ਸੀ। ਐਫਆਈਆਰ ਵਿੱਚ ਸੋਨੀਆ ਗਾਂਧੀ ਨੂੰ ਸੋਸ਼ਲ ਮੀਡੀਆ ਅਕਾਊਂਟ ਦੀ ਸੰਚਾਲਕ ਦੱਸਿਆ ਗਿਆ ਹੈ।
ਇਹ ਸ਼ਿਕਾਇਤ ਪ੍ਰਵੀਨ ਕੇਵੀ ਨਾਮ ਦੇ ਵਿਅਕਤੀ ਨੇ ਦਰਜ ਕਰਵਾਈ ਹੈ। ਉਹ ਭਾਜਪਾ ਵਰਕਰ ਅਤੇ ਇੱਕ ਵਕੀਲ ਹੈ। ਵਕੀਲ ਕੇਵੀ ਪ੍ਰਵੀਨ ਨੇ ਕਿਹਾ ਕਿ ਉਨ੍ਹਾਂ ਨੇ PM ਕੇਅਰਜ਼ ਫੰਡ ਨੂੰ ਫਰਜ਼ੀ ਦੱਸਿਆ। ਉਨ੍ਹਾਂ ਟਵਿੱਟਰ 'ਤੇ ਕਿਹਾ ਕਿ ਇਹ ਲੋਕਾਂ ਲਈ ਖ਼ਰਚ ਨਹੀਂ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਇਸ ਫੰਡ ਦੀ ਵਰਤੋਂ ਕਰਦਿਆਂ ਵਿਦੇਸ਼ੀ ਦੌਰਿਆਂ 'ਤੇ ਜਾਣਗੇ। ਇਹ ਕੋਵਿਡ -19 ਸਥਿਤੀ ਵਿੱਚ ਅਫਵਾਹ ਹੈ। ਇਸ ਲਈ ਮੈਂ ਸ਼ਿਕਾਇਤ ਦਰਜ ਕਰਵਾਈ ਹੈ।
11 ਮਈ ਨੂੰ ਕਾਂਗਰਸ ਪਾਰਟੀ ਨੇ ਕਈ ਟਵੀਟ ਕੀਤੇ ਜਿਸ ਵਿੱਚ ਪ੍ਰਧਾਨ ਮੰਤਰੀ ਕੇਅਰਜ਼ ਫੰਡ ਦੀ ਪਾਰਦਰਸ਼ਤਾ ਬਾਰੇ ਸਵਾਲ ਖੜੇ ਕੀਤੇ ਗਏ ਹਨ। ਇੱਕ ਟਵੀਟ ਵਿੱਚ ਕਿਹਾ ਗਿਆ ਹੈ, ‘ਭਾਜਪਾ ਦੀ ਹਰ ਯੋਜਨਾ ਦੀ ਤਰ੍ਹਾਂ, ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿੱਚ ਗੁਪਤਤਾ ਬਣਾਈ ਰੱਖੀ ਜਾ ਰਹੀ ਹੈ। ਕੀ ਪ੍ਰਧਾਨ ਮੰਤਰੀ ਕੇਅਰਜ਼ ਫੰਡ ਨੂੰ ਦਾਨ ਕਰਨ ਵਾਲੇ ਦੇਸ਼ ਵਾਸੀਆਂ ਨੂੰ ਇਸ ਦੀ ਵਰਤੋਂ ਬਾਰੇ ਨਹੀਂ ਪਤਾ ਹੋਣਾ ਚਾਹੀਦਾ? '
ਇੱਕ ਹੋਰ ਟਵੀਟ ਵਿੱਚ ਲਿਖਿਆ ਗਿਆ ਹੈ, ‘ਪ੍ਰਧਾਨ ਮੰਤਰੀ ਕੇਅਰਜ਼ ਦੇ ਨਾਮ ਤੋਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਇਹ ਫੰਡ ਪ੍ਰਧਾਨ ਮੰਤਰੀ ਦੀ ਦੇਖਭਾਲ ਲਈ ਬਣਾਇਆ ਗਿਆ ਹੈ, ਨਾ ਕਿ ਜਨਤਾ ਦੀ। ਜੇ ਭਾਜਪਾ ਸਰਕਾਰ ਦੀ ਜਨਤਾ ਦੀ ਦੇਖਭਾਲ ਕਰਨ ਦੀ ਇੱਛਾ ਹੁੰਦੀ, ਤਾਂ ਸੜਕਾਂ 'ਤੇ ਪ੍ਰਵਾਸੀ ਮਜ਼ਦੂਰਾਂ ਦੇ ਲੰਮੇ ਕਾਫਲੇ ਨਾ ਹੁੰਦੇ।'
ਇਕ ਵੀਡੀਓ ਰਾਹੀਂ ਸਰਕਾਰ ਨੂੰ ਕਈ ਪ੍ਰਸ਼ਨ ਪੁੱਛੇ ਗਏ। ਜਿਵੇਂ - ਦਾਨ ਵਿੱਚ ਕਿੰਨਾ ਪੈਸੇ ਮਿਲੇ ਹਨ।? ਪੈਸੇ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ? ਪੈਸਾ ਕਿਸ ਨੂੰ ਦਿੱਤਾ ਜਾ ਰਿਹਾ ਹੈ? ਜਦੋਂ ਪੀ.ਐੱਮ.ਐੱਨ.ਆਰ.ਐੱਫ. ਪਹਿਲਾਂ ਹੀ ਮੌਜੂਦ ਹੈ ਜਿਸ ਵਿੱਚ 3800 ਕਰੋੜ ਰੁਪਏ ਉਪਲਬੱਧ ਹਨ ਤਾਂ ਇਕ ਵੱਖਰਾ ਫੰਡ ਕਿਉਂ ਬਣਾਇਆ ਗਿਆ? ਕੀ ਸਰਕਾਰ ਫੰਡ ਦਾ ਵਿੱਤੀ ਰਿਪੋਰਟ ਕਾਰਡ ਜਾਰੀ ਕਰੇਗੀ? ਸਰਕਾਰ ਪੀਐਸਯੂ ਤੋਂ ਇੰਨੇ ਵੱਡੇ ਚੰਦੇ ਕਿਉਂ ਸਵੀਕਾਰ ਰਹੀ ਹੈ ਹਾਲਾਂਕਿ ਸੀਏਜੀ ਨੂੁੰ ਫੰਡਾਂ ਦੇ ਆਡਿਟ ਦੀ ਆਗਿਆ ਨਹੀਂ ਦੇ ਰਹੀ ਹੈ?
ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿੱਚ ਸਹਾਇਤਾ ਲਈ ਫੰਡ ਇਕੱਠੇ ਕਰਨ ਲਈ ਪ੍ਰਧਾਨ ਮੰਤਰੀ ਕੇਅਰਜ਼ ਫੰਡ ਦਾ ਗਠਨ ਕੀਤਾ ਹੈ। ਜਦੋਂ ਤੋਂ ਪ੍ਰਧਾਨ ਮੰਤਰੀ ਕੇਅਰ ਫੰਡ ਬਣਾਇਆ ਗਿਆ ਹੈ, ਇਸ ਬਾਰੇ ਕਈ ਤਰ੍ਹਾਂ ਦੇ ਪ੍ਰਸ਼ਨ ਵੀ ਉੱਠ ਰਹੇ ਹਨ। ਕਾਂਗਰਸ ਪਾਰਟੀ ਨਿਰੰਤਰ ਇਸ ਦੇ ਆਡਿਟ ਦੀ ਮੰਗ ਕਰ ਰਹੀ ਹੈ।
....