ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਸ਼ਾਂਤ ਕਿਸ਼ੋਰ ਵਿਰੁੱਧ ਪਾਟਲੀਪੁੱਤਰ ਥਾਣੇ ’ਚ ਧਾਰਾ–420 ਦਾ ਕੇਸ ਦਰਜ

ਪ੍ਰਸ਼ਾਂਤ ਕਿਸ਼ੋਰ ਵਿਰੁੱਧ ਪਾਟਲੀਪੁੱਤਰ ਥਾਣੇ ’ਚ ਕੇਸ ਦਰਜ

ਚੋਣ–ਰਣਨੀਤੀਕਾਰ ਪ੍ਰਸ਼ਾਂਤ ਕਿ਼ਸ਼ੋਰ ਇੱਕ ਵਾਰ ਫਿਰ ਵਿਵਾਦਾਂ ’ਚ ਘਿਰਦੇ ਵਿਖਾਈ ਦੇ ਰਹੇ ਹਨ। ਇਸ ਵਾਰ ਉਨ੍ਹਾਂ ਵਿਰੁੱਧ ਪਾਟਲੀਪੁੱਤਰ ਥਾਣੇ (ਜੋ ਪਟਨਾ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ) ’ਚ ਜਾਅਲਸਾਜ਼ੀ ਦੇ ਮਾਮਲੇ ਵਿੱਚ ਐੱਫ਼ਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਉੱਤੇ ਆਪਣੀ ਮੁਹਿੰਮ ‘ਬਾਤ ਬਿਹਾਰ ਕੀ’ ਲਈ ਕੰਟੈਂਟ ਦੀ ਨਕਲ ਕਰਨ ਦਾ ਦੋਸ਼ ਲੱਗਾ ਹੈ।

 

 

ਮੋਤੀਹਾਰੀ ਦੇ ਕਿਸੇ ਸ਼ਾਸ਼ਵਤ ਗੌਤਮ ਨੇ ਐੱਫ਼ਆਈਆਰ ਦਰਜ ਕਰਵਾਈ ਹੈ। ਐੱਫ਼ਆਈਆਰ ’ਚ ਇੱਕ ਹੋਰ ਨੌਜਵਾਨ ਓਸਾਮਾ ਦਾ ਵੀ ਨਾਂਅ ਹੈ। ਓਸਾਮਾ ਪਟਨਾ ਯੂਨੀਵਰਸਿਟੀ ’ਚ ਵਿਦਿਆਰਥੀ ਯੂਨੀਅਨ ਦੇ ਸਕੱਤਰ ਦੇ ਅਹੁਦੇ ਲਈ ਚੋਣ ਲੜ ਚੁੱਕਾ ਹੈ। ਕੇਸ ਦਰਜ ਕਰਵਾਉਣ ਵਾਲਾ ਵਿਅਕਤੀ ਸ਼ਾਸ਼ਵਤ ਪਹਿਲਾਂ ਕਾਂਗਰਸ ਲਈ ਕੰਮ ਕਰ ਚੁੱਕਾ ਹੈ।

 

 

ਦਰਅਸਲ, ਸ਼ਾਸ਼ਵਤ ਗੌਮ ਨੇ ‘ਬਿਹਾਰ ਕੀ ਬਾਤ’ ਦੇ ਨਾਂਅ ਨਾਲ ਆਪਣਾ ਇੱਕ ਪ੍ਰੋਜੈਕਟ ਬਣਾਇਆ ਸੀ; ਜਿਸ ਨੂੰ ਭਵਿੱਖ ’ਚ ਲਾਂਚ ਕਰਨ ਦੀ ਗੱਲਬਾਤ ਚੱਲ ਰਹੀ ਸੀ। ਇਸੇ ਦੌਰਾਨ ਉਨ੍ਹਾਂ ਕੋਲ ਕੰਮ ਕਰਨ ਵਾਲੇ ਓਸਾਮਾ ਨਾਂਅ ਦੇ ਇੱਕ ਨੌਜਵਾਨ ਨੇ ਅਸਤੀਫ਼ਾ ਦੇ ਦਿੱਤਾ। ਲਾਏ ਗਏ ਦੋਸ਼ਾਂ ਮੁਤਾਬਕ ਉਸੇ ਨੇ ਸ਼ਾਸ਼ਵਤ ਗੌਤਮ ਦੇ ਪ੍ਰੋਜੈਕਟ ‘ਬਿਹਾਰ ਕੀ ਬਾਤ’ ਦੇ ਸਾਰੇ ਕੰਟੈਂਟ ਪ੍ਰਸ਼ਾਂਤ ਕਿਸ਼ੋਰ ਹਵਾਲੇ ਕਰ ਦਿੱਤੇ। ਇਸ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਨੇ ਉਹ ਸਭ ਕੁਝ ਆਪਣੀ ਵੈੱਬਸਾਈਟ ਉੱਤੇ ਵੀ ਪਾ ਦਿੱਤਾ।

 

 

ਸੂਤਰਾਂ ਮੁਤਾਬਕ ਸ਼ਾਸ਼ਵਤ ਗੌਮ ਨੇ ਪੁਲਿਸ ਨੂੰ ਸਬੂਤ ਵੀ ਦਿੱਤੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਆਪਣੇ ਕੰਟੈਂਟ ਨਾਲ ਉਨ੍ਹਾਂ ਵੈੱਬਸਾਈਟ ਨੂੰ ਬੀਤੇ ਜਨਵਰੀ ਮਹੀਨੇ ਹੀ ਰਜਿਸਟਰਡ ਕਰਵਾਇਆ ਸੀ; ਜਦ ਕਿ ਪ੍ਰਸ਼ਾਂਤ ਕਿਸ਼ੋਰ ਨੇ ਆਪਣੀ ਵੈੱਬਸਾਈਟ ਨੂੰ ਫ਼ਰਵਰੀ ਮਹੀਨੇ ਰਜਿਸਟਰਡ ਕਰਵਾਇਆ ਸੀ।

 

 

ਉੱਧਰ ਕੇਸ ਦਰਜ ਹੋਣ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਧਾਰਾ 420, 406 ਅਧੀਨ ਹੋਈ ਐੱਫ਼ਆਈਆਰ ’ਚ ਕਈ ਦਸਤਾਵੇਜ਼ਾਂ ਨੂੰ ਜਾਂਚ–ਟੀਮ ਖੰਗਾਲ਼ੇਗੀ। ਇਸ ਮਾਮਲੇ ’ਚ ਪਟਨਾ ਪੁਲਿਸ ਦੇ ਉੱਚ ਅਧਿਕਾਰੀ ਨਿਗਰਾਨੀ ਰੱਖਣਗੇ; ਜਿਸ ਤੋਂ ਬਾਅਦ ਕੇਸ ਨੂੰ ਸਹੀ ਜਾਂ ਗ਼ਲਤ ਕਰਾਰ ਦਿੱਤਾ ਜਾਵੇਗਾ। ਫਿਰ ਅਗਲੇਰੀ ਕਾਰਵਾਈ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FIR against Prashant Kishore at Patliputra Police Station