ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਤੂਰੇ ਦੀ ਮੌਤ 'ਤੇ 20 ਲੋਕਾਂ ਖਿਲਾਫ FIR

ਵੱਡੇ-ਵੱਡੇ ਮਾਮਲਿਆਂ ਚ ਪੁਲਿਸ ਐਫਆਈਆਰ ਦਰਜ ਨਹੀਂ ਕਰਦੀ ਪਰ ਪਸ਼ੂ ਅਧਿਕਾਰ ਕਾਰਕੁਨ ਦੀ ਸ਼ਿਕਾਇਤ 'ਤੇ ਪੁਲਿਸ ਨੇ ਇਕ ਰਿਪੋਰਟ ਦਰਜ ਕੀਤੀ ਹੈ ਜਿਸ ਦੀ ਜਾਂਚ ਵਿਚਾਰ-ਵਟਾਂਦਰੇ ਅਧੀਨ ਹੋਣ ਕਾਰਨ ਚਰਚਾ ਦਾ ਵਿਸ਼ਾ ਬਣ ਗਈ ਹੈ।

 

ਜਾਨਵਰਾਂ ’ਤੇ ਅੱਤਿਆਚਾਰਾਂ ਵਿਰੁੱਧ ਅਵਾਜ਼ ਚੁੱਕਣ ਵਾਲੀ ਵੰਸ਼ਿਕਾ ਗੁਪਤਾ ਨੇ ਮਮਫੋਰਡਗੰਜ ਚ ਇੱਕ ਕਤੂਰੇ ਦੀ ਮੌਤ ’ਤੇ ਪੰਜ ਨਾਮਜ਼ਦ ਵਿਅਕਤੀਆਂ ਸਮੇਤ 20 ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕਰਾਈ ਹੈ।

 

ਦੋਸ਼ ਹੈ ਕਿ ਇਲਾਕੇ ਦੇ ਕੁਝ ਲੋਕਾਂ ਨੇ ਕਤੂਰੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਕਰਤੂਤ ਚ ਔਰਤਾਂ ਵੀ ਸ਼ਾਮਲ ਸਨ। ਕਰਨਲਗੰਜ ਪੁਲਿਸ ਹੁਣ ਕਤੂਰੇ ਦੇ ਪੋਸਟ ਮਾਰਟਮ ਦੀ ਰਿਪੋਰਟ ਦਾ ਉਡੀਕ ਕਰ ਰਹੀ ਹੈ।

 

ਪਸ਼ੂ ਅਧਿਕਾਰਾਂ ਦੀ ਕਾਰਕੁਨ ਵੰਸ਼ਿਕਾ ਗੁਪਤਾ ਨੇ ਦੱਸਿਆ ਕਿ ਐਤਵਾਰ ਨੂੰ ਕੁਝ ਲੋਕ ਪੰਜ-ਛੇ ਕਤੂਰੇ ਫੜ ਕੇ ਗੱਡੀ ਚ ਭਰ ਰਹੇ ਸਨ। ਇਸ ਦੌਰਾਨ ਉਨ੍ਹਾਂ ਲੋਕਾਂ ਨੇ ਇੱਕ ਕਤੂਰੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਵਿਰੋਧ ਕਰਨ 'ਤੇ ਸਥਾਨਕ ਕੁਝ ਔਰਤਾਂ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਪੀੜਤ ਦੀ ਕਾਰ 'ਤੇ ਪੱਥਰ ਸੁੱਟੇ।

 

ਪੀੜਤਾ ਵਲੋਂ ਸ਼ਿਕਾਇਤ ਕਰਨ ਤੋਂ ਬਾਅਦ ਸੀਓ ਕਰਨਲਗੰਜ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਭਾਲ ਕਰਨ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਕਤੂਰੇ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਹ ਆਪਣੀ ਕਿਸਮ ਦਾ ਪਹਿਲਾ ਕੇਸ ਹੈ। ਪੁਲਿਸ ਇਸ ਬਾਰੇ ਭੰਬਲਭੂਸੇ ਚ ਹੈ ਕਿ ਇਸ ਘਟਨਾ ਦੀ ਜਾਂਚ ਕਿਵੇਂ ਕੀਤੀ ਜਾਵੇ ਤੇ ਕਿਸ ਧਾਰਾ ਚ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FIR filed against 20 people on death of a puppy