ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਤਰ ਰੇਲਵੇ ਨੇ ਕਰਵਾਇਆ ‘ਆਪ’ ਵਿਧਾਇਕ ਖਿਲਾਫ ਕੇਸ ਦਰਜ

ਉਤਰ ਰੇਲਵੇ ਨੇ ਕਰਵਾਇਆ ‘ਆਪ’ ਵਿਧਾਇਕ ਖਿਲਾਫ ਕੇਸ ਦਰਜ

ਰੇਲਵੇ ਦੀ ਸ਼ਿਕਾਇਤ ਉਤੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਮਦਨ ਲਾਲ ਖਿਲਾਫ ਕੋਟਲਾ ਮੁਬਾਰਕਪੁਰ ਥਾਣਾ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ‘ਆਪ’ ਵਿਧਾਇਕ ਉਤੇ ਸਰਕਾਰੀ ਕੰਮ ਵਿਚ ਵਿਘਨ ਪਾਉਣ ਦਾ ਦੋਸ਼ ਲੱਗਿਆ ਹੈ।

 

ਪੁਲਿਸ ਅਨੁਸਾਰ ਉਤਰ ਰੇਲਵੇ ਦੇ ਅਧਿਕਾਰੀਆਂ ਨੇ 25 ਜਨਵਰੀ ਨੂੰ ਸ਼ਿਕਾਇਤ ਦਿੱਤੀ ਸੀ। ਇਸ ਵਿਚ ਦੱਸਿਆ ਹੈ ਕਿ ਲਾਜਪਤ ਨਗਰ ਤੋਂ ਸਫਦਰਜੰਗ ਦੇ ਵਿਚ ਰੇਲਵੇ ਟ੍ਰੈਕ ਦੇ ਕਿਨਾਰੇ ਨਜਾਇਜ਼ ਤੌਂਰ ਉਤੇ ਕਬਜ਼ਿਆਂ ਨੁੰ ਹਟਾਉਣ ਲਈ 25 ਜਨਵਰੀ ਨੂੰ ਕਾਰਵਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਦਾ ਵੀ ਬੰਦੋਬਸਤ ਕੀਤਾ ਗਿਆ ਸੀ।

 

ਦੱਸਿਆ ਜਾ ਰਿਹਾ ਹੈ ਕਿ ਰੇਲਵੇ ਵੱਲੋਂ ਕੀਤੀ ਜਾ ਰਹੀ ਕਾਰਵਾਈ ਵਿਚ ਉਥੇ  ਵਿਧਾਇਕ ਮਦਨ ਲਾਲ ਪਹੁੰਚ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਕਥਿਤ ਤੌਰ ਉਤੇ ਨਜਾਇਜ਼ ਉਸਾਰੀਆਂ ਹਟਾਉਣ ਦਾ ਵਿਰੋਧ ਕਰਦੇ ਹੋਏ, ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਉਥੇ ਮੌਜੂਦ ਲੋਕ ਭੜਕ ਗਏ ਸਨ। ਪੁਲਿਸ ਮਾਮਲੇ ਵਿਚ ਵਿਧਾਇਕ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FIR filed against AAP MLA Madan Lal