ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਲਈ ਬੁਰੀ ਖਬਰ ਹੈ। ਉਨ੍ਹਾਂ ਵਿਰੁੱਧ ਧੋਖਾਧੜੀ ਦੀ ਐਫਆਈਆਰ ਦਰਜ ਕੀਤੀ ਗਈ ਹੈ। ਇਸ ਮਾਮਲੇ 'ਚ ਅਜ਼ਹਰ ਤੋਂ ਇਲਾਵਾ ਦੋ ਹੋਰ ਲੋਕਾਂ ਦੇ ਨਾਂ ਸ਼ਾਮਿਲ ਹਨ। ਹਾਲਾਂਕਿ ਖੁਦ ਅਜ਼ਹਰ ਨੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਚ ਮਾਨਹਾਣੀ ਦਾ ਕੇਸ ਦਾਇਰ ਕਰਨਗੇ।
ਅਜ਼ਹਰ 'ਤੇ ਮਾਮਲਾ ਦਾਨਿਸ਼ ਟੂਰਜ਼ ਐਂਡ ਟਰੈਵਲਜ਼ ਦੇ ਮਾਲਿਕ ਵੱਲੋਂ ਦਰਜ ਕੀਤਾ ਗਿਆ ਹੈ। ਮਾਮਲਾ ਔਰੰਗਾਬਾਦ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅਜ਼ਹਰ ਅਤੇ ਉਸ ਦੇ ਸਾਥੀਆਂ ਨੇ ਟਿਕਟਾਂ ਬੁੱਕ ਕਰਵਾਈਆਂ ਸਨ, ਪਰ ਕਈ ਵਾਰ ਕਹਿਣ ਦੇ ਬਾਵਜੂਦ ਅਜੇ ਤੱਕ ਭੁਗਤਾਨ ਨਹੀਂ ਕੀਤਾ ਗਿਆ ਹੈ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ 22 ਜਨਵਰੀ ਨੂੰ ਕੇਸ ਦਰਜ ਕਰ ਲਿਆ ਹੈ।
Mohammad Azharuddin: I strongly rubbish the false FIR filed against me in Aurangabad. I’m consulting my legal team and would be taking action as necessary https://t.co/RyK9MpJyv5
— ANI (@ANI) January 23, 2020
ਪਤਾ ਲੱਗਿਆ ਹੈ ਕਿ ਭਾਰਤੀ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਨਾਲ ਮੁਜੀਬ ਖਾਨ ਅਤੇ ਸੁਧੀਸ਼ ਅਵਿਕਲ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ''ਤੇ ਲਗਭਗ 20 ਲੱਖ ਰੁਪਏ ਦੀ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ। ਮੀਡੀਆ ਰਿਪੋਰਟ ਦੇ ਅਨੁਸਾਰ ਸੁਧੀਸ਼ ਅਵਿਕਲ ਨੇ 9 ਤੋਂ 12 ਨਵੰਬਰ ਤੱਕ ਆਪਣੇ ਅਤੇ ਅਜ਼ਹਰ ਲਈ ਕਈ ਦੇਸ਼ਾਂ ਦੀ ਯਾਤਰਾ ਲਈ ਟਿਕਟਾਂ ਬੁੱਕ ਕੀਤੀਆਂ ਸਨ।
ਦੱਸਿਆ ਜਾਂਦਾ ਹੈ ਕਿ ਸੁਧੀਸ਼ ਅਵਿਕਲ ਨੇ ਟ੍ਰੈਵਲ ਏਜੰਸੀ ਦੇ ਮਾਲਿਕ ਨੂੰ ਕਿਹਾ ਸੀ ਕਿ ਉਹ ਕਿਸੇ ਜ਼ਰੂਰੀ ਕੰਮ ਲਈ ਜਾ ਰਹੇ ਹਨ, ਪਰ ਉਨ੍ਹਾਂ ਕੋਲ ਅਜੇ ਇੰਨੇ ਪੈਸੇ ਨਹੀਂ ਹਨ। ਇਸ ਤੋਂ ਬਾਅਦ ਟ੍ਰੈਵਲ ਏਜੰਸੀ ਨੇ ਅਜ਼ਹਰ, ਮੁਜੀਬ ਖਾਨ ਅਤੇ ਸੁਧੀਸ਼ ਅਵਿਕਲ ਦੇ ਨਾਮ ਤੇ ਟਿਕਟਾਂ ਬੁੱਕ ਕਰ ਦਿੱਤੀਆਂ ਸਨ। ਸੁਧੀਸ਼ ਅਵਿਕਲ ਨੇ ਕ੍ਰੋਏਸ਼ੀਅਨ ਨੈਸ਼ਨਲ ਬੈਂਕ ਦੇ ਖਾਤੇ ਵਿਚੋਂ 10,60,000 ਰੁਪਏ ਦੀ ਕਿਸ਼ਤ ਦਾ ਵਾਅਦਾ ਕੀਤਾ ਸੀ।
ਇਸ ਬਾਰੇ ਜਦੋਂ ਬੈਂਕ ਨਾਲ ਗੱਲ ਕੀਤੀ ਤਾਂ ਇਹ ਪਾਇਆ ਗਿਆ ਕਿ ਕੋਈ ਅਦਾਇਗੀ ਨਹੀਂ ਕੀਤੀ ਗਈ ਹੈ। ਇਸ ਤੋਂ ਬਾਅਦ ਉਸ ਨੇ ਅਜ਼ਹਰ ਅਤੇ ਮੁਜੀਬ ਖਾਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਗੱਲ ਨਾ ਹੋ ਸਕੀ। ਇਸ ਤੋਂ ਬਾਅਦ 24 ਨਵੰਬਰ ਨੂੰ ਜਦੋਂ ਸੁਧੀਸ਼ ਅਵਿਕਲ ਗੱਲ ਕੀਤੀ ਤਾਂ ਉਸ ਨੇ ਦਾਨਿਸ਼ ਟੂਰ ਐਂਡ ਟਰੈਵਲਜ਼ ਦੇ ਨਾਮ 'ਤੇ ਜਾਰੀ ਕੀਤੇ ਗਏ ਚੈੱਕਾਂ ਦੀ ਕਾਪੀ ਭੇਜ ਦਿੱਤੀ ਗਈ। ਪਰ ਇਸ ਦੇ ਬਾਅਦ ਕੋਈ ਭੁਗਤਾਨ ਨਹੀਂ ਕੀਤਾ ਗਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵਾਅਦਾ ਕਰਨ ਤੋਂ ਬਾਅਦ ਕੋਈ ਭੁਗਤਾਨ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਹੈ। ਅਜ਼ਹਰੂਦੀਨ ਅਤੇ ਦੋ ਹੋਰਨਾਂ ਵਿਰੁੱਧ ਆਈਪੀਸੀ ਦੀ ਧਾਰਾ 420, 406 ਅਤੇ ਧਾਰਾ 34 ਤਹਿਤ ਮਾਮਲਾ ਦਰਜ ਹੋਇਆ ਹੈ।