ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਲਬੰਦ ਘਰ ਦਾ ਜਿੰਦਾ ਤੋੜਨ `ਤੇ ਦਿੱਲੀ ਦੇ ਭਾਜਪਾ ਪ੍ਰਧਾਨ ਖਿਲਾਫ਼ ਮਾਮਲਾ ਦਰਜ

ਸੀਲਬੰਦ ਘਰ ਦਾ ਜਿੰਦਾ ਤੋੜਨ `ਤੇ ਦਿੱਲੀ ਦੇ ਭਾਜਪਾ ਪ੍ਰਧਾਨ ਖਿਲਾਫ਼ ਮਾਮਲਾ ਦਰਜ

ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨੋਜ ਤਿਵਾੜੀ ਦੇ ਖਿਲਾਫ ਸੀਲਬੰਦ ਘਰ ਦਾ ਜਿੰਦਾ ਤੋੜਨ ਦੇ ਮਾਮਲੇ `ਚ ਐਫਆਈਆਰ ਦਰਜ ਕੀਤੀ ਹੈ।
ਪੁਲਿਸ ਕਮਿਸ਼ਨਰ ਅਤੁਲ ਕੁਮਾਰ ਠਾਕੁਰ ਨੇ ਦੱਸਿਆ ਕਿ ਦਿੱਲੀ ਨਗਰ ਨਿਗਮ ਦੇ ਉਤਰੀ ਖੇਤਰ ਦੇ ਉਪ ਨਿਰਦੇਸ਼ਕ ਨੇ ਗੋਕੁਲਪੁਰੀ ਪੁਲਿਸ ਥਾਣੇ `ਚ ਮਨੋਜ ਤਿਵਾੜੀ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਹੈ।


ਨਿਊਜ਼ ਏਜੰਸੀ ਆਈਏਐਨਐਸ ਅਨੁਸਾਰ ਵਿਡੀਓ ਫੁਟੇਜ਼ `ਚ ਮਨੋਜ ਤਿਵਾੜੀ ਐਤਵਾਰ ਨੂੰ ਗੋਕੁਲਪੁਰੀ ਦੇ ਦੌਰੇ ਦੌਰਾਨ ਇਕ ਕਾਲੋਨੀ `ਚ ਸੀਲਬੰਦ ਘਰ ਦਾ ਜਿੰਦਾ ਤੋੜਦੇ ਨਜ਼ਰ ਆ ਰਹੇ ਹਨ। ਤਿਵਾੜੀ ਨੂੰ ਨਗਰ ਨਿਗਮ ਅਧਿਕਾਰੀਆਂ ਦੇ ਖਿਲਾਫ ਵਿਰੋਧ ਵਿਰੋਧ ਕਰਦੇ ਹੋਏ ਵੀ ਦਿਖਾਇਆ ਗਿਆ ਹੈ।


ਤਿਵਾੜੀ `ਤੇ ਆਈਪੀਐਸ ਦੀ ਘਾਰਾ 188 ਅਤੇ ਦਿੱਲੀ ਨਗਰ ਨਿਗਮ (ਡੀਐਮਸੀ) ਅਧਿਨਿਯਮ ਦੇ 461 ਅਤੇ 465 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FIR lodged against Delhi BJP chief Manoj Tiwari for breaking lock of sealed house