ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਪਰਣਾ ਸੇਨ ਸਣੇ 49 ਸ਼ਖ਼ਸੀਅਤਾਂ ਵਿਰੁਧ FIR, ਦੇਸ਼ ਧ੍ਰੋਹ ਦੀ ਲਾਈ ਧਾਰਾ

ਦੇਸ਼ ਵਿੱਚ ਵੱਧ ਰਹੇ ਮਾਬ ਲੀਚਿੰਗ (ਭੀੜ ਵੱਲੋਂ ਕੁੱਟ ਕੁੱਟ ਕੇ ਕਤਲ) ਦੇ ਮਾਮਲਿਆਂ ਉੱਤੇ ਚਿੰਤਾ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹਾ ਖ਼ਤ ਲਿਖਣ ਵਾਲੇ ਰਾਮ ਚੰਦਰ ਗੁਹਾ ਸਣੇ ਕਰੀਬ 49 ਲੋਕਾਂ ਵਿਰੁਧ ਵੀਰਵਾਰ ਨੂੰ ਮੁਜ਼ੱਫਰਪੁਰ ਵਿੱਚ ਐਫਆਈਆਰ ਦਰਜ ਕੀਤੀ ਗਈ।
 

ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਇਨ੍ਹਾਂ ਸ਼ਖ਼ਸੀਅਤਾਂ ਵਿਰੁੱਧ ਦੇਸ਼ਧ੍ਰੋਹ ਦੀ ਧਾਰਾ ਲਗਾਈ ਗਈ ਹੈ।

 

ਸਥਾਨਕ ਵਕੀਲ ਸੁਧੀਰ ਕੁਮਾਰ ਓਝਾ ਵੱਲੋਂ ਦੋ ਮਹੀਨੇ ਪਹਿਲਾਂ ਦਾਇਰ ਕੀਤੀ ਗਈ ਇੱਕ ਪਟੀਸ਼ਨ ਉੱਤੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀਜੇਐਮ) ਸੂਰਿਆ ਕਾਂਤ ਤਿਵਾੜੀ ਦੇ ਆਦੇਸ਼ ਦੇ ਬਾਅਦ ਇਹ ਐਫ਼ਆਈਆਰ ਦਰਜ ਹੋਈ ਹੈ।


ਸੁਧੀਰ ਓਝਾ ਨੇ ਕਿਹਾ ਕਿ ਉਨ੍ਹਾਂ ਦੀ ਪਟੀਸ਼ਨ ਸੀਜੇਐਮ ਨੇ 20 ਅਗਸਤ ਨੂੰ ਸਵੀਕਾਰ ਕਰ ਲਈ ਸੀ। ਇਸ ਤੋਂ ਬਾਅਦ ਵੀਰਵਾਰ ਨੂੰ ਸਦਰ ਥਾਣੇ ਵਿੱਚ ਐਫ਼ਆਈਆਰ ਦਰਜ ਕੀਤੀ ਗਈ। ਓਝਾ ਦਾ ਦੋਸ਼ ਹੈ ਕਿ ਇਨ੍ਹਾਂ ਮਸ਼ਹੂਰ ਹਸਤੀਆਂ ਨੇ ਕਥਿਤ ਤੌਰ 'ਤੇ ਦੇਸ਼ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਕਸ ਖ਼ਰਾਬ ਕੀਤਾ ਹੈ।

 

ਪੁਲਿਸ ਨੇ ਦੱਸਿਆ ਕਿ ਐਫ਼ਆਈਆਰ ਨੂੰ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ। ਇਸ ਵਿਚ ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਦੇਸ਼-ਧ੍ਰੋਹ, ਗੜਬੜ ਕਰਨ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਸਬੰਧਤ ਧਾਰਾਵਾਂ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FIR lodged against nearly 50 celebrities including Ramchandra Guha Mani Ratnam and Aparna in Muzaffarpur