ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮ ਆਦਮੀ ਪਾਰਟੀ ਦੇ ਵਿਧਾਇਕ ਖਿਲਾਫ ਐਫਆਈਆਰ ਦਰਜ

ਆਮ ਆਦਮੀ ਪਾਰਟੀ ਦੇ ਵਿਧਾਇਕ ਖਿਲਾਫ ਐਫਆਈਆਰ ਦਰਜ

ਆਮ ਆਦਮੀ ਪਾਰਟੀ (ਆਪ) ਦੇ ਅੋਖਲਾ ਤੋਂ ਵਿਧਾਇਕ ਅਮਾਨਤੁਲਾਹ ਖਾਨ ਫਿਰ ਇਕ ਵਾਰ ਵਿਵਾਦ ਵਿਚ ਆ ਗਏ ਹਨ।  ਇਸ ਵਾਰ ਅਮਾਨਤੁਲਾਹ ਅਤੇ ਉਨ੍ਹਾਂ ਦੇ ਸਮਰਥਕਾਂ ਖਿਲਾਫ ਮਾਰਕੁੱਟ ਅਤੇ ਧਮਕੀ ਦੇਣ ਖਿਲਾਫ ਐਫਆਈਆਰ ਦਰਜ ਹੋਈ ਹੈ। ਜਾਮੀਆ ਪੁਲਿਸ ਥਾਣੇ ਵਿਚ ਐਫਆਈਆਰ ਦਰਜ ਕੀਤੀ ਗਈ ਹੈ।

 

ਪੁਲਿਸ ਉਪ ਕਮਿਸ਼ਨਰ ਬਿਸਵਾਲ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਅਮਾਨਤੁਲਾਹ ਅਤੇ ਉਨ੍ਹਾਂ ਦੇ ਸਮਰਥਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, 12 ਮਈ ਨੂੰ ਅੋਖਲਾ ਖੇਤਰ ਵਿਚ ਲੋਕ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਸਨ। ਉਸ ਸਮੇਂ ਪੀੜਤ ਵੀ ਬੂਥ ਉਤੇ ਜਾ ਰਿਹਾ ਸੀ। ਪ੍ਰੰਤੂ ਉਸਦਾ ਦੋਸ਼ ਹੈ ਕਿ ਅਮਾਨਤੁਲਾਹ ਅਤੇ ਉਸਦੇ ਸਮਰਥਕਾਂ ਨੇ ਉਥੇ ਰਸਤਾ ਰੋਕ ਰੱਖਿਆ ਸੀ।

 

ਪੀੜਤ ਨੇ ਜਦੋਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹ ਲੋਕ ਉਸ ਨੂੰ ਪਹਿਲਾਂ ਜਾਣ ਤੋਂ ਰੋਕਿਆ, ਫਿਰ ਮਾਰਕੁੱਟ ਕਰਨ ਲੱਗੇ ਅਤੇ ਧਮਕੀ ਦੇਣ ਲਗੇ। ਉਸ ਸਮੇਂ ਅਮਾਨਤੁਲਾਹ ਵੀ ਆਪਣੇ ਸਮਰਥਕਾਂ ਨਾਲ ਮੌਜੂਦ ਸੀ।  ਦੱਸਿਆ ਜਾ ਰਿਹਾ ਹੈ ਕਿ ਪੀੜਤ ਪਹਿਲਾਂ ਪਾਰਟੀ ਵਰਕਰ ਸੀ। ਪ੍ਰੰਤੂ ਬਾਅਦ ਵਿਚ ਪਾਰਟੀ ਤੋਂ ਅਲੱਗ ਹੋ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FIR registered against AAP MLA Amanatullah Khan