ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਬਾ ਰਾਮਦੇਵ ਦੀ ਸ਼ਿਕਾਇਤ ਉੱਤੇ ਸੀਤਾਰਾਮ ਯੇਚੁਰੀ ਵਿਰੁੱਧ ਮਾਮਲਾ ਦਰਜ

ਸੀਪੀਐਮ ਨੇਤਾ ਸੀਤਾਰਾਮ ਯੁਚੇਰੀ ਦੇ ਵਿਵਾਦਿਤ ਬਿਆਨ ਤੋਂ ਬਾਅਦ ਹਰਿਦੁਆਰ ਵਿੱਚ ਉਨ੍ਹਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਯੋਗ ਗੁਰੂ ਬਾਬਾ ਰਾਮਦੇਵ ਦੀ ਸ਼ਿਕਾਇਤ ਉੱਤ ਹਰਿਦੁਆਰ ਪੁਲਿਸ ਨੇ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। 

 

ਬਾਬਾ ਰਾਮਦੇਵ ਸਣੇ ਸਾਧੂ ਸਮਾਜ ਨੇ ਯੇਚੁਰੀ ਦੇ ਬਿਆਨ ਉੱਚੇ ਇਤਰਾਜ਼ ਦਰਜ ਕਰਵਾਉਂਦੇ ਹੋਏ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਸੀ। 

 

 

 

 

ਇਸ ਤੋਂ ਪਹਿਲਾਂ ਹੋਈ ਸਾਧੂ ਸਮਾਜ ਦੀ ਬੈਠਕ ਵਿੱਚ ਭਾਰਤ ਮਾਤਾ ਮੰਦਰ ਦੇ ਸੰਸਥਾਪਕ ਸਵਾਮੀ ਸਤਿਆਮਿਤਰਾਨੰਦ ਗਿਰੀ ਅਤੇ ਬਾਬਾ ਰਾਮਦੇਵ ਨੇ ਕਿਹਾ ਕਿ ਰਾਮਾਇਣ ਅਤੇ ਮਹਾਭਾਰਤ ਨੂੰ ਲੈ ਕੇ ਜੋ ਬਿਆਨ ਮਾਰਕਸਵਾਦੀ ਨੇਤਾ ਸੀਤਾਰਾਮ ਯੇਚੁਰੀ ਨੇ ਦਿੱਤਾ ਹੈ, ਉਸ ਲਈ ਉਨ੍ਹਾਂ ਨੂੰ ਪੂਰੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਜੇਕਰ ਮੁਆਫੀ ਨਹੀਂ ਮੰਗਦੇ ਤਾਂ ਸਰਕਾਰ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜਣਾ ਚਾਹੀਦਾ ਹੈ। 

 

ਸ਼ਨਿੱਚਰਵਾਰ ਨੂੰ ਭਾਰਤ ਮਾਤਾ ਮੰਦਰ ਕੰਪਲੈਕਸ ਵਿੱਚ ਮਾਮਲੇ ਨੂੰ ਲੈ ਕੇ ਸਾਧੂ ਸਮਾਜ ਨੇ ਬੈਠਕ ਕੀਤੀ। ਬੈਠਕ ਵਿੱਚ ਸਾਧੂ ਸਮਾਜ ਨੇ ਯੇਚੁਰੀ ਦੇ ਬਿਆਨ ਦੀ ਸਖ਼ਤ ਨਿੰਦਾ ਕੀਤੀ। 
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FIR registered against Sitaram Yechury in Haridwar