ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਸ਼ਰਜੀਲ ਇਮਾਮ ਦੇ ਹੱਕ ’ਚ ਨਾਅਰੇਬਾਜ਼ੀ ਕਰਨ ਵਾਲੀ ਉਰਵਸ਼ੀ ਖਿਲਾਫ FIR

ਮੁੰਬਈ ਦੇ ਆਜ਼ਾਦ ਮੈਦਾਨ ਵਿਚ 1 ਫਰਵਰੀ ਨੂੰ ਕੁਈਰ ਆਜ਼ਮੀ ਮੋਰਚੇ ਸਮਾਰੋਹ ਸ਼ਾਰਜੀਲ ਇਮਾਮ ਦੇ ਸਮਰਥਨ ਵਿਚ ਨਾਅਰੇਬਾਜ਼ੀ ਕਰਨ ਵਾਲੀ ਉਰਵਸ਼ੀ ਚੂੜਾਵਾਲਾ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ

 

ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਕਿ ਉਰਵਸ਼ੀ ਚੂੜਾਵਾਲਾ ਕੁਝ ਲੜਕੀਆਂ ਦੇ ਨਾਲ ਇਸ ਮੋਰਚੇ ਦਾਖਲ ਹੋਈ ਸੀ ਤੇ ਦੇਸ਼ ਵਿਰੋਧੀ ਨਾਅਰੇਬਾਜ਼ੀ ਕੀਤੀ ਸੀ ਜਲਦੀ ਹੀ ਉਰਵਸ਼ੀ ਸਮੇਤ ਹੋਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ

 

ਗ੍ਰਹਿ ਮੰਤਰੀ ਦੇਸ਼ਮੁਖ ਨੇ ਕਿਹਾ ਕਿ ਪੁਲਿਸ ਨੇ ਵੀਡੀਓ ਫੁਟੇਜ ਦੀ ਪੜਤਾਲ ਕਰਨ ਉਪਰੰਤ ਦੋਸ਼ੀ ਉਰਵਸ਼ੀ ਖਿਲਾਫ ਕੇਸ ਦਰਜ ਕਰ ਲਿਆ ਹੈ ਇਸ ਮਾਮਲੇ ਭਾਜਪਾ ਨੇਤਾ ਕਿਰੀਟ ਸੋਮਈਆ ਨੇ ਇਸ ਦਾ ਸਖਤ ਵਿਰੋਧ ਕੀਤਾ ਤੇ ਸ਼ਿਕਾਇਤ ਦਰਜ ਕਰਵਾਈ ਸੀ

 

ਦੱਸ ਦੇਈਏ ਕਿ ਮੁੰਬਈ ਹਰੇਕ ਸਾਲ ਐਲਜੀਬੀਟੀ ਭਾਈਚਾਰਾ ਸਮਲਿੰਗੀ ਲੋਕਾਂ ਦੇ ਹੱਕਾਂ ਲਈ ਕਵੀਰ ਅਜ਼ਾਦੀ ਮਾਰਚ ਕੱਢਦਾ ਹੈ। ਹਮਾਸਫਰ ਟਰੱਸਟ ਦੀ ਤਰਫੋਂ ਇਹ ਮਾਰਚ ਮੁੰਬਈ ਦੇ ਅਗਸਤ ਕ੍ਰਾਂਤੀ ਮੈਦਾਨ ਵਿੱਚ ਕੱਢਿਆ ਜਾਂਦਾ ਹੈ ਪਰ ਇਸ ਵਾਰ ਪੁਲਿਸ ਨੇ ਆਜ਼ਾਦ ਮੈਦਾਨ ਇੱਕ ਮਾਰਚ ਕੱਢਿਆ। ਪੁਲਿਸ ਨੇ ਸੀਏਏ ਅਤੇ ਐਨਆਰਸੀ ਵਰਗੇ ਮੁੱਦਿਆਂ 'ਤੇ ਨਾਅਰੇਬਾਜ਼ੀ ਨਾ ਕਰਨ ਦੀ ਹਦਾਇਤ ਦੇ ਕੇ ਮਾਰਚ ਦੀ ਆਗਿਆ ਦਿੱਤੀ ਸੀ ਪਰ ਮੋਰਚੇ ਚ ਸ਼ਰਜੀਲ ਦੇ ਹੱਕ ਨਾਅਰੇਬਾਜ਼ੀ ਕੀਤੀ ਗਈ ਸੀ

 

ਪ੍ਰਬੰਧਕਾਂ ਨੇ ਕੀਤੀ ਸੀ ਨਾਅਰੇਬਾਜ਼ੀ ਦੀ ਨਿਖੇਧੀ

 

ਕੁਈਰ ਆਜ਼ਾਦੀ ਦੇ ਪ੍ਰਬੰਧਕਾਂ ਨੇ ਆਪਣੇ ਆਪ ਨੂੰ ਨਾਅਰਿਆਂ ਤੋਂ ਦੂਰ ਕਰ ਦਿੱਤਾ ਸੀ। ਸਮਲਿੰਗੀ ਸੰਗਠਨ ਨੇ ਬਿਆਨ ਜਾਰੀ ਕਰਕੇ ਭੜਕਾਊ ਅਤੇ ਕੱਟੜ ਨਾਅਰਿਆਂ ਦੀ ਸਖਤ ਨਿੰਦਾ ਕੀਤੀ ਸੀ

 

ਦੱਸ ਦੇਈਏ ਕਿ ਸ਼ਰਜੀਲ ਇਮਾਮ ਨੇ ਦਿੱਲੀ ਦੇ ਸ਼ਾਹੀਨ ਬਾਗ ਵਿਖੇ ਸੀ.. ਅਤੇ ਐਨ.ਆਰ.ਸੀ. ਦੇ ਖਿਲਾਫ ਚੱਲ ਰਹੇ ਧਰਨੇ ਅਸਾਮ ਨੂੰ ਭਾਰਤ ਤੋਂ ਵੱਖ ਕਰਨ ਦੀ ਗੱਲ ਕਹੀ ਸੀ ਉਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਸਨੂੰ ਬਿਹਾਰ ਤੋਂ ਗ੍ਰਿਫਤਾਰ ਕੀਤਾ ਸੀ।

 

 

 

 

 

 

 

..

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FIR registered against Urvashi Chudawala in support of Sharjeel Imam