ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿਰੋਜ਼ਪੁਰ ਨੇੜੇ ਹਿੰਸਾ `ਚ ਮੌਤ, ਬੈਲਟ ਬਕਸੇ ਨੂੰ ਲਾਈ ਅੱਗ

ਫਿਰੋਜਪੁਰ, ਫਿਰੋਜ਼ਪੁਰ ਨੇੜੇ ਹਿੰਸਾ `ਚ ਮੌਤ, ਬੈਲਟ ਬਕਸੇ ਨੂੰ ਲਾਈ ਅੱਗ

ਪੰਜਾਬ `ਚ ਹੋ ਰਹੀਆਂ ਪੰਚਾਇਤ ਦੀਆਂ ਚੋਣਾਂ ਦੇ ਚਲਦੇ ਫਿਰੋਜ਼ਪੁਰ ਜਿ਼ਲ੍ਹੇ ਦੇ ਪਿੰਡ ਲਖਮੀਰ ਕੀ `ਚ ਹਿੰਸਕ ਘਟਨਾ ਸਾਹਮਣੇ ਆਈ ਹੈ, ਜਿਸ `ਚ ਇਕ ਵਿਅਕਤੀ ਦੀ ਮੌਤ ਹੋ ਗਈ। ਪਿੰਡ ਲਖਮੀਰ ਫਿਰੋਜਪੁਰ ਤੋਂ 32 ਕਿਲੋਮੀਟਰ ਦੂਰ ਪੈਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਬੂਥ `ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ।  ਇਸ ਮੌਕੇ ਹੋਈ ਆਪਸੀ ਝੜਪ ਤੋਂ ਬਾਅਦ ਬੈਲਟ ਬਕਸੇ ਨੂੰ ਅੱਗ ਲਗਾ ਦਿੱਤੀ ਗਈ। 


ਅੱਗ ਲਗਾਕੇ ਭੱਜ ਰਹੇ ਵਿਅਕਤੀਆਂ ਨੇ ਵੋਟ ਪਾਉਣ ਲਈ ਜਾ ਰਹੇ ਮੋਟਰਸਾਈਕਲ `ਤੇ ਸਵਾਰ 35 ਸਾਲਾ ਮਹਿੰਦਰ ਸਿੰਘ ਨੂੰ ਵਾਹਨ ਦੀ ਟੱਕਰ ਮਾਰ ਦਿੱਤੀ, ਜਿਸ ਦੀ ਮੌਕੇ `ਤੇ ਮੌਤ ਹੋ ਗਈ। 


ਜਾਂਚ ਕਰ ਰਹੇ ਐਸਪੀ ਬਲਜੀਤ ਸਿੰਘ ਸਿੰਧੂ ਨੇ ਘਟਨਾ ਸਬੰਧੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਚਲ ਰਹੀ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Fire at Belt Box near Ferozepur