ਕੁੰਭ ਮੇਲੇ ਦੇ ਸੈਕਟਰ 16 ਸਥਿਤ ਦਿਗੰਬਰ ਅਨੀ ਅਖਾੜੇ ਕੈਂਪ `ਚ ਸਿਲੰਡਰ ਫੱਟਣ ਨਾਲ ਅੱਗ ਲੱਗ ਗਈ। ਹਾਲਾਂਕਿ ਦੁਪਹਿਰ ਪੌਣੇ ਇਕ ਵਜੇ ਲੱਗੀ ਇਸ ਅੱਗ `ਚ ਕਿਸੇ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ, ਪ੍ਰੰਤੂ ਉਥੇ ਰੱਖਿਆ ਗਿਆ ਕਾਫੀ ਸਾਮਾਨ ਸੜਕੇ ਰਾਖ ਹੋ ਗਿਆ। ਅਖਾੜਾ ਪੁਲਿਸ ਥਾਣਾ ਮੁੱਖੀ ਭਾਸਕਰ ਮਿਸ਼ਰਾ ਨੇ ਨਿਊਜ਼ ਏਜੰਸੀ ਭਾਸ਼ਾ ਨੂੰ ਦੱਸਿਆ ਕਿ ਅੱਗ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ
https://www.facebook.com/hindustantimespunjabi/
ਐਮਰਜੈਂਸੀ ਪ੍ਰਬੰਧਨ (ਸਿਹਤ ਵਿਭਾਗ) ਦੇ ਨੋਡਲ ਅਧਿਕਾਰੀ ਰਿਸ਼ੀ ਸਹਾਯ ਨੇ ਨਿਊਜ਼ ਏਜੰਸੀ ਭਾਸ਼ਾ ਨੂੰ ਦੱਸਿਆ ਕਿ ਘਟਨਾ ਦੇ ਅੱਧੇ ਘੰਟੇ `ਚ ਅੱਠ ਐਬੂਲੈਂਸ ਅਤੇ ਫਾਇਰਬ੍ਰਿਗੇਡ ਦੀਆਂ ਛੇ ਗੱਡੀਆਂ ਘਟਨਾ ਸਥਾਨ `ਤੇ ਪਹੁੰਚ ਗਈਆਂ ਅਤੇ ਇਸ ਦੇ ਬਾਅਦ ਉਨ੍ਹਾਂ ਅੱਗ `ਤੇ 10 ਮਿੰਟ `ਚ ਕਾਬੂ ਪਾ ਲਿਆ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ
ਦਿਗੰਬਰ ਅਨੀ ਅਖਾੜੇ ਦੇ ਸ੍ਰੀਮਹੰਤ ਦਿਵਯ ਜੀਵਨ ਦਾਸ ਨੇ ਦੱਸਿਆ ਕਿ ਨੇੜੇ ਸਥਿਤ ਬਾਰਹ ਭਾਈ ਡਾਂਡੀਆ ਵੱਲੋਂ ਅੱਗ ਦੀ ਲਾਟਾਂ ਆਈਆਂ ਅਤੇ ਦਿਗੰਬਰ ਅਨੀ ਅਖਾੜੇ ਦਾ ਰਸੋਈ ਘਰ ਅੱਗ ਦੀ ਚਪੇਟ `ਚ ਆ ਗਿਆ ਜਿਸ ਨਾਲ ਸਿਲੰਡਰ ਫਟ ਗਿਆ।
SP Security, #KumbhMela, Prayagraj: Fire has been contained and the area is being cleared now. There has been no loss of life or injuries. pic.twitter.com/jXo9S4wetX
— ANI UP (@ANINewsUP) 14 January 2019