ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਅਨਾਜ ਮੰਡੀ ਦੀ ਇਮਾਰਤ 'ਚ ਫਿਰ ਲੱਗੀ ਅੱਗ

1 / 2ਦਿੱਲੀ ਅਨਾਜ ਮੰਡੀ ਦੀ ਇਮਾਰਤ 'ਚ ਫਿਰ ਲੱਗੀ ਅੱਗ

2 / 2ਦਿੱਲੀ ਅਨਾਜ ਮੰਡੀ ਦੀ ਇਮਾਰਤ 'ਚ ਫਿਰ ਲੱਗੀ ਅੱਗ

PreviousNext

ਦਿੱਲੀ ਦੀ ਰਾਣੀ ਝਾਂਸੀ ਰੋਡ 'ਤੇ ਅਨਾਜ ਮੰਡੀ ਇਲਾਕੇ 'ਚ ਦੁਬਾਰਾ ਅੱਗ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦੀ ਚੌਥੀ ਮੰਜ਼ਿਲ 'ਚ ਅੱਗ ਲੱਗੀ ਹੈ। ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ 'ਤੇ ਮੌਜੂਦ ਹਨ, ਜੋ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇੱਥੇ ਹੀ ਐਤਵਾਰ ਨੂੰ ਅੱਗ ਲੱਗੀ ਸੀ, ਜਿਸ 'ਚ 43 ਲੋਕਾਂ ਦੀ ਮੌਤ ਹੋ ਗਈ ਸੀ ਅਤੇ 50 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ।
 

 

ਪੁਲਿਸ ਨੇ ਘਟਨਾ ਦੀ ਜਾਂਚ ਲਈ ਇਮਾਰਤ ਨੂੰ ਪਹਿਲਾਂ ਹੀ ਸੀਲ ਕੀਤਾ ਹੋਇਆ ਹੈ। ਆਸਪਾਸ ਦੇ ਲੋਕਾਂ ਨੂੰ ਬੈਰੀਕੇਡਿੰਗ ਕਰ ਕੇ ਬਾਹਰ ਹੀ ਰੋਕਿਆ ਜਾ ਰਿਹਾ ਹੈ। ਅਨਾਜ ਮੰਡੀ ਇਲਾਕਾ ਫਿਲਮੀਸਤਾਨ ਸਿਨੇਮਾ ਦੇ ਨਾਲ ਸਥਿਤ ਹੈ ਅਤੇ ਇੱਥੋਂ ਕੁੱਝ ਹੀ ਦੂਰੀ 'ਤੇ ਮਾਡਲ ਬਸਤੀ ਫਾਇਰ ਸਟੇਸ਼ਨ ਹੈ।
 

ਦੱਸ ਦੇਈਏ ਕਿ ਅੱਜ ਇਸ ਮਾਮਲੇ 'ਚ ਪੁਲਿਸ ਮੁਲਜ਼ਮ ਰੇਹਾਨ ਅਤੇ ਫੁਰਕਾਨ ਨੂੰ ਅਦਾਲਤ 'ਚ ਪੇਸ਼ ਕਰੇਗੀ। ਰੇਹਾਨ ਫ਼ੈਕਟਰੀ ਦਾ ਮਾਲਿਕ ਹੈ ਅਤੇ ਫੁਰਕਾਨ ਉਸ ਫ਼ੈਕਟਰੀ ਦਾ ਮੈਨੇਜਰ ਹੈ। ਸਦਰ ਬਾਜਾਰ ਪੁਲਿਸ ਥਾਣੇ 'ਚ ਇਨ੍ਹਾਂ ਦੋਹਾਂ ਵਿਰੁੱਧ ਆਈਪੀਸੀ ਦੀ ਧਾਰਾ 304 ਅਤੇ 308 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜੇ ਦੋਸ਼ ਸਾਬਤ ਹੁੰਦੇ ਹਨ ਤਾਂ ਇਨ੍ਹਾਂ ਨੂੰ 10 ਸਾਲ ਦੀ ਸਜ਼ਾ ਜਾਂ ਉਮਰ ਕੈਦ ਹੋ ਸਕਦੀ ਹੈ।
 

 

ਜ਼ਿਕਰਯੋਗ ਹੈ ਕਿ ਐਤਵਾਰ ਸਵੇਰੇ ਦਿੱਲੀ ਦੀ ਰਾਣੀ ਝਾਂਸੀ ਰੋਡ 'ਤੇ ਅਨਾਜ ਮੰਡੀ ਵਿਖੇ ਸਥਿਤ ਇਕ ਇਮਾਰਤ ਵਿੱਚ ਐਤਵਾਰ ਸਵੇਰੇ ਅੱਗ ਲੱਗ ਗਈ ਸੀ। ਅੱਗ ਇੰਨੀ ਭਿਆਨਕ ਸੀ ਕਿ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 30 ਗੱਡੀਆਂ ਨੂੰ ਤਾਇਨਾਤ ਕੀਤਾ ਗਿਆ ਸੀ। ਫਾਇਰ ਵਿਭਾਗ ਦੇ ਕਰਮਚਾਰੀਆਂ ਨੇ 56 ਲੋਕਾਂ ਨੂੰ ਬਚਾਇਆ ਸੀ। ਅੱਗ ਨਾਲ ਸੜ ਗਏ ਹੋਰਨਾਂ ਨੂੰ ਦਿੱਲੀ ਦੇ ਐਲਐਨਜੇਪੀ, ਸਫਦਰਜੰਗ, ਆਰਐਮਐਲ ਅਤੇ ਹਿੰਦੂ ਰਾਓ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
 

ਦਿੱਲੀ ਫਾਇਰ ਸਰਵਿਸ ਦੇ ਇਕ ਅਧਿਕਾਰੀ ਨੇ ਦੱਸਿਆ ਸੀ ਕਿ ਅੱਗ ਲੱਗਣ ਦੀ ਜਾਣਕਾਰੀ ਐਤਵਾਰ ਸਵੇਰੇ 5.22 ਵਜੇ ਮਿਲੀ ਸੀ, ਜਿਸ ਤੋਂ ਬਾਅਦ 30 ਅੱਗ ਬੁਝਾਊ ਵਾਲੀਆਂ ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ ਸੀ। ਅੱਗ ਇਮਾਰਤ ਅੰਦਰ ਗ਼ੈਰ-ਕਾਨੂੰਨੀ ਤੌਰ 'ਤੇ ਚੱਲ ਰਹੀ ਇੱਕ ਫ਼ੈਕਟਰੀ ਵਿੱਚ ਲੱਗੀ ਸੀ, ਜਿਸ ਵਿੱਚ ਸਕੂਲ ਦੀਆਂ ਬੋਰੀਆਂ, ਬੋਤਲਾਂ ਅਤੇ ਹੋਰ ਸਮਾਨ ਸਟੋਰ ਕੀਤਾ ਗਿਆ ਸੀ।  ਦਿੱਲੀ ਸਰਕਾਰ ਨੇ ਅੱਗ ਲੱਗਣ ਦੀ ਘਟਨਾ 'ਚ ਮਾਰੇ ਗਏ ਲੋਕਾਂ ਨੂੰ 10-10 ਲੱਖ ਰੁਪਏ ਅਤੇ ਜ਼ਖਮੀ ਲੋਕਾਂ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fire breaks out at Delhi factory where 43 people had died in blaze yesterday