ਰਾਜਧਾਨੀ ਦੇ ਕੜਕੜਡੂਮਾ ਕੋਰਟ ਕੋਲ ਸਥਿਤ ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ (DGHS) ਦੇ ਦਫ਼ਤਰ ਵਿੱਚ ਸ਼ੱਕਰਵਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇਮਾਰਤ ਦੀ 6ਵੀਂ ਮੰਜਲ ਉੱਤੇ ਲੱਗੀ ਹੈ। ਹੁਣ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।
ਡੀਜੀਐਚਐਸ ਦਫ਼ਤਰ ਵਿੱਚ ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 22 ਗੱਡੀਆਂ ਮੌਕੇ ਉੱਤੇ ਪਹੁੰਚ ਗਈਆਂ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਨੂੰ ਬੁਝਾਉਣ ਦਾ ਕੰਮ ਜਾਰੀ ਹੈ। ਅੱਗ ਦੀ ਲਪਟਾਂ ਨੂੰ ਵੇਖਦੇ ਹੋਏ ਇਮਾਰਤ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ।
Delhi: A fire breaks out at Directorate General of Health Services (DGHS) Office, Karkardooma. Total 22 fire tender at the spot. More details awaited. pic.twitter.com/NwTClOHMWx
— ANI (@ANI) July 5, 2019
ਖ਼ਬਰ ਲਿਖੇ ਜਾਣ ਤੱਕ ਇਸ ਘਟਨਾ ਨੂੰ ਹੋਏ ਨੁਕਸਾਨ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਹਾਦਸੇ ਦਾ ਕਾਰਨ ਅਜੇ ਸ਼ਾਰਟ ਸਰਕਟ ਹੀ ਮੰਨਿਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਜ਼ਿਆਦਾ ਜਾਣਕਾਰੀ ਆਉਣ ਦੀ ਉਡੀਕ ਹੈ।