ਦਿੱਲੀ ਨਾਲ ਲਗਦੇ ਗਾਜ਼ਿਆਬਾਦ ਦੇ ਰਾਜਨਗਰ ਇਲਾਕੇ ਚ ਬਣੇ ਗੌੜ-ਮਾਲ ਦੀ 5ਵੀਂ ਮੰਜ਼ਿਲ ’ਤੇ ਅੱਗ ਲੱਗ ਜਾਣ ਕਾਰਨ ਘੱਟੋ ਘੱਟ 100 ਲੋਕਾਂ ਦੀਆਂ ਜਾਨਾਂ ਮੁਸ਼ਕਲਾਂ ਚ ਪੈ ਗਈਆਂ। ਘਟਨਾ ਐਤਵਾਰ ਰਾਤ 2 ਵਜੇ ਦੀ ਦੱਸੀ ਗਈ ਹੈ। ਫ਼ਾਇਰ ਬ੍ਰਿਗੇਡ ਮਹਿਕਮੇ ਨੇ ਮੌਕੇ ਤੇ ਪੁੱਜ ਕੇ ਲੋਕਾਂ ਦੀ ਜਾਨ ਬਚਾਈ।
ਜਾਣਕਾਰੀ ਮੁਤਾਬਕ 5ਵੀਂ ਮੰਜ਼ਿਲ ਤੇ ਬਣੇ ਬਾਰਬੀ ਨੇਸ਼ਨ ਰੈਸਟੋਰੈਂਟ ਦੀ ਰਸੋਈ ਚ ਰਾਤੇ ਵੇਲੇ ਅਚਾਲਕ ਅੱਗ ਲੱਗ ਗਈ, ਜਿਸ ਕਾਰਨ ਦੇਰ ਰਾਤ ਦਾ ਖਾਣਾ ਖਾ ਰਹੇ ਲੋਕਾਂ ਤੇ ਮੁਲਾਜ਼ਮਾਂ ਚ ਭਾਜੜਾਂ ਪੈ ਗਈਆਂ। ਦੇਖਦੇ ਹੀ ਦੇਖਣੇ ਧੂੰਏ ਕਾਰਨ ਪੂਰਾ ਹਾਲ ਭਰ ਗਿਆ। ਧੂੰਏ ਕਾਰਨ ਲੋਕਾਂ ਦਾ ਦਮ ਘੁੱਟਣ ਲਗਿਆ ਜਿਸ ਤੋਂ ਬਾਅਦ ਲੋਕਾਂ ਨੇ ਇੱਧਰ ਉੱਧਰ ਭੱਜ ਕੇ ਆਪਣੀ ਜਾਨ ਬਚਾਉਣੀ ਸ਼ੁਰੂ ਕਰ ਦਿੱਤੀ।
ਸੂਚਨਾ ਮਿਲਣ ਤੇ ਪੁੱਜੀ ਫ਼ਾਇਰ ਬ੍ਰਿਗੇਡ ਦੀਆਂ 2 ਟੀਮਾਂ ਨੇ ਅੱਗ ਨਾਲ ਝੂਲਸ ਰਹੀ ਇਮਾਰਤ ਚੋਂ ਘਟੋ ਘੱਟ 100 ਲੋਕਾਂ ਨੂੰ ਸਹੀ ਸਲਾਮਤ ਕੱਢ ਲਿਆ ਤੇ ਭਾਰੀ ਜਦੋਂ ਜਹਿਦ ਮਗਰੋਂ ਅੱਗ ਤੇ ਕਾਬੂ ਪਾ ਲਿਆ। ਸਥਾਨਕ ਪ੍ਰਸ਼ਾਸਨ ਮੁਤਾਬਕ ਕਿਸੇ ਵੀ ਜਾਨ-ਮਾਲ ਦੇ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।
ਦਸਿਆ ਜਾ ਰਿਹਾ ਹੈ ਕਿ ਰੈਸਟੋਰੈਂਟ ਦੀ ਚਿਮਨੀ ਦੀ ਪਿਛਲੇ ਕਾਫੀ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਉਸਤੇ ਭਾਰੀ ਮਾਤਰਾ ਚ ਕਾਲਾ ਤੇਲ ਜੰਮ ਗਿਆ ਸੀ ਜਿਸ ਕਾਰਨ ਚਿਮਨੀ ਚ ਅੱਗ ਲੱਗ ਗਈ।
.