ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੀ ਫ਼ੈਕਟਰੀ ‘ਚ ਭਿਆਨਕ ਅੱਗ ਕਾਰਨ 43 ਮੌਤਾਂ, ਦਰਜਨਾਂ ਜ਼ਖ਼ਮੀ

1 / 3Delhi Fire Incident: ਦਿੱਲੀ ਦੀ ਫ਼ੈਕਟਰੀ ‘ਚ ਭਿਆਨਕ ਅੱਗ, 43 ਲੋਕਾਂ ਦੀ ਮੌਤ

2 / 3Delhi Fire Incident: ਦਿੱਲੀ ਦੀ ਫ਼ੈਕਟਰੀ ‘ਚ ਭਿਆਨਕ ਅੱਗ, 43 ਲੋਕਾਂ ਦੀ ਮੌਤ

3 / 3Delhi Fire Incident: ਦਿੱਲੀ ਦੀ ਫ਼ੈਕਟਰੀ ‘ਚ ਭਿਆਨਕ ਅੱਗ, 43 ਲੋਕਾਂ ਦੀ ਮੌਤ

PreviousNext

ਐਤਵਾਰ ਸਵੇਰੇ ਦਿੱਲੀ ਦੀ ਰਾਣੀ ਝਾਂਸੀ ਰੋਡ 'ਤੇ ਅਨਾਜ ਮੰਡੀ ਵਿਖੇ ਸਥਿਤ ਇਕ ਫ਼ੈਕਟਰੀ ਵਿੱਚ ਲੱਗੀ ਭਿਆਨਕ ਅੱਗ ਵਿੱਚ ਹੁਣ ਤੱਕ 43 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਜਦੋਂ ਕਿ ਰਾਜਧਾਨੀ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦੋ ਦਰਜਨ ਤੋਂ ਵੱਧ ਲੋਕਾਂ ਨੂੰ ਦਾਖ਼ਲ ਕਰਵਾਇਆ ਗਿਆ ਹੈ। 

 

ਅੱਗ ਇੰਨੀ ਭਿਆਨਕ ਸੀ ਕਿ ਅੱਗ ਬੁਝਾਉਣ ਦੀਆਂ 30 ਗੱਡੀਆਂ ਨੂੰ ਮੌਕੇ 'ਤੇ ਤਾਇਨਾਤ ਕਰਨਾ ਪਿਆ। ਫਾਇਰ ਵਿਭਾਗ ਦੇ ਕਰਮਚਾਰੀਆਂ ਨੇ 50 ਤੋਂ ਵੱਧ ਲੋਕਾਂ ਨੂੰ ਬਚਾਇਆ ਹੈ। ਅੱਗ ਨਾਲ ਸੜ ਗਏ ਹੋਰਨਾਂ ਨੂੰ ਦਿੱਲੀ ਦੇ ਐਲਐਨਜੇਪੀ, ਸਫਦਰਜੰਗ, ਆਰਐਮਐਲ ਅਤੇ ਹਿੰਦੂ ਰਾਓ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
 

 

 

ਫਾਇਰ ਬ੍ਰਿਗੇਡ ਅਤੇ ਦਿੱਲੀ ਪੁਲਿਸ ਦੀਆਂ ਟੀਮਾਂ ਅਜੇ ਵੀ ਲੋਕਾਂ ਨੂੰ ਘਟਨਾ ਸਥਾਨ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੌਕੇ ‘ਤੇ ਪਹੁੰਚ ਗਏ ਹਨ।

 

ਸ਼ਨਿਚਰਵਾਰ ਨੂੰ ਫਿਲਮਸਤਾਨ ਇਲਾਕੇ ਵਿੱਚ ਪਲਾਸਟਿਕ ਦੀ ਪਿਚਕਾਰੀ ਬਣਾਉਣ ਵਾਲੀ ਇੱਕ ਫ਼ੈਕਟਰੀ ਨੂੰ ਅੱਗ ਲੱਗ ਗਈ ਸੀ। 24 ਘੰਟਿਆਂ ਦੇ ਅੰਦਰ ਇਸ ਇਲਾਕੇ ਵਿਚ ਅੱਗ ਦੀ ਇਹ ਦੂਜੀ ਘਟਨਾ ਹੈ।


ਦਿੱਲੀ ਫਾਇਰ ਸਰਵਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੀ ਜਾਣਕਾਰੀ ਸਵੇਰੇ 5.22 ਵਜੇ ਮਿਲੀ, ਜਿਸ ਤੋਂ ਬਾਅਦ 30 ਅੱਗ ਬੁਝਾਊ ਵਾਲੀਆਂ ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦਿੱਲੀ ਦੇ ਡਿਪਟੀ ਫਾਇਰ ਚੀਫ਼ ਅਫ਼ਸਰ ਸੁਨੀਲ ਚੌਧਰੀ ਨੇ ਕਿਹਾ ਕਿ ਅੱਗ 600 ਵਰਗ ਫੁੱਟ ਦੇ ਕੁੱਲ ਖੇਤਰ ਵਿੱਚ ਲੱਗੀ। ਅੰਦਰੋਂ ਬਹੁਤ ਹਨੇਰਾ ਸੀ। 

 

ਅੱਗ ਇਕ ਫ਼ੈਕਟਰੀ ਵਿੱਚ ਲੱਗੀ ਜਿਸ ਵਿੱਚ ਸਕੂਲ ਦੀਆਂ ਬੋਰੀਆਂ, ਬੋਤਲਾਂ ਅਤੇ ਹੋਰ ਸਮਾਨ ਸਟੋਰ ਕੀਤਾ ਗਿਆ ਸੀ। ਚੌਧਰੀ ਨੇ ਕਿਹਾ ਕਿ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਇਆ ਗਿਆ ਹੈ। ਅੱਗ ਲੱਗਣ 'ਤੇ ਤਕਰੀਬਨ 50 ਲੋਕ ਫ਼ੈਕਟਰੀ ਦੇ ਅੰਦਰ ਮੌਜੂਦ ਸਨ। ਫ਼ੈਕਟਰੀ ਇੱਕ ਰਿਹਾਇਸ਼ੀ ਖੇਤਰ ਵਿੱਚ ਚੱਲ ਰਹੀ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fire broke out at a house in Anaj Mandi Rani Jhansi Road in Delhi