ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਖਨਊ : ਘਰ ’ਚ ਅੱਗ ਲੱਗਣ ਨਾਲ ਬੱਚੇ ਸਮੇਤ ਪੰਜ ਦੀ ਮੌਤ

ਲਖਨਊ : ਘਰ ’ਚ ਅੱਗ ਲੱਗਣ ਨਾਲ ਬੱਚੇ ਸਮੇਤ ਪੰਜ ਦੀ ਮੌਤ

ਰਾਜਧਾਨੀ ਲਖਨਊ ਦੇ ਥਾਣਾ ਇੰਦਰਾ ਨਗਰ ਇਲਾਕੇ ਦੇ ਮਾਇਆਵਤੀ ਕਾਲੋਨੀ ਕੋਲ ਰਾਮ ਵਿਹਾਰ ਫੇਜ 2 ਵਿਚ ਸਵੇਰੇ ਕਰੀਬ 3 ਵਜੇ ਸ਼ਾਰਟ ਸਰਕਟ ਕਾਰਨ ਘਰ ਵਿਚ ਅੱਗ ਲਗ ਗਈ। ਅੱਗ ਲੱਗਣ ਨਾਲ ਪੂਰਾ ਘਰ ਸੜਕੇ ਖਾਕ ਹੋ ਗਿਆ। ਜਦੋਂ ਤੱਕ ਘਰ ਵਿਚ ਮੌਜੂਦ ਲੋਕਾਂ ਵਿਚੋਂ ਕਿਸੇ ਨੂੰ ਪਤਾ ਚਲਦਾ ਕਿ ਉਸਦੇ ਪਹਿਲਾਂ ਹੀ ਇਕ ਮਾਸੂਮ ਬੱਚੇ ਸਮੇਤ ਹਾਦਸੇ ਵਿਚ ਪੰਜ ਲੋਕਾਂ ਦੀ ਸੜਕੇ ਦਰਦਨਾਕ ਮੌਤ ਹੋ ਗਈ। ਉਥੇ ਸਥਾਨਕ ਲੋਕਾਂ ਦੀ ਸੂਚਨਾ ਦੇ ਬਾਅਦ ਮੌਕੇ ਉਤੇ ਪਹੁੰਚੀ ਸਥਾਨਕ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਇਕ ਦਰਜਨ ਗੱਡੀਆਂ ਨੇ ਸਖਤ ਮਿਹਨਤ ਦੇ ਬਾਅਦ ਅੱਗ ਉਤੇ ਕਾਬੂ ਪਾ ਲਿਆ, ਪ੍ਰੰਤੂ ਇਸਦੇ ਪਹਿਲਾਂ ਹੀ ਸਭ ਕੁਝ ਸੜਕੇ ਖਾਕ ਹੋ ਗਿਆ ਸੀ। ਸਥਾਨਕ ਲੋਕਾਂ ਦੀ ਮਦਦ ਨਾਲ ਪੁਲਿਸ ਕਰਮਚਾਰੀਆਂ ਨੇ ਸਾਰੇ ਸੜੇ ਪੰਜ ਲੋਕਾਂ ਨੂੰ ਸਿਵਿਲ ਹਸਪਤਾਲ ਵਿਚ ਭਰਤੀ ਕਰਵਾਇਆ ਜਿੱਥੇ ਡਾਕਟਰਾਂ ਨੇ ਪੰਜਾਂ ਨੂੰ ਮ੍ਰਿਤਕ ਐਲਾਨ ਦਿੱਤਾ।

 

ਘਰ ਵਿਚ ਹੀ ਗੈਸ ਚੁੱਲ੍ਹੇ ਦਾ ਗੋਦਾਮ ਸੀ ਜਿਸ ਵਿਚ ਛੋਟੇ ਗੈਸ ਸਿਲੰਡਰ ਅਤੇ ਗੈਸ ਚੁੱਲ੍ਹੇ ਦਾ ਸਾਮਾਨ ਰੱਖਿਆ ਹੋਇਆ ਸੀ। ਜਿਸ ਵਿਚ ਅੱਗ ਲੱਗਣ ਨਾਲ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਇਹ ਦਰਦਨਾਕ ਹਾਦਸਾ ਹੋਇਆ ਹੈ। ਅੱਗ ਲੱਗਣ ਨਾਲ ਜਿੱਥੇ ਦੋ ਮੰਜ਼ਿਲ ਦਾ ਮਕਾਨ ਪੂਰੀ ਤਰੀਕੇ ਨਾਲ ਸੜਕੇ ਰਾਖ ਹੋ ਗਿਆ।

 

ਇਸ ਮੌਕੇ ਫਾਇਰ ਅਧਿਕਾਰੀ ਵਿਜੈ ਕੁਮਾਰ ਸਿੰਘ ਨੇ ਦੱਸਿਆ ਕਿ ਅੱਗ ਦੀ ਸੂਚਨਾ ਮਿਲੀ ਸੀ। ਜਿਸਦੇ ਬਾਅਦ ਅੱਗ ਉਤੇ ਕਾਬੂ ਪਾਉਣ ਲਈ ਕਈ ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਮੰਗਵਾਈਆਂ ਗਈਆਂ ਜਿਸ ਤੋਂ ਬਾਅਦ ਅੱਗ ਉਤੇ ਕਾਬੂ ਪਾਇਆ ਜਾ ਸਕਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fire broke out at lucknow house killing many people