ਅਗਲੀ ਕਹਾਣੀ

ਯੂਪੀ : ਕਾਰ ਨੂੰ ਲੱਗੀ ਅੱਗ, 4 ਲੋਕਾਂ ਦੀ ਮੌਤ

ਯੂਪੀ : ਕਾਰ ਨੂੰ ਲੱਗੀ ਅੱਗ, 4 ਲੋਕਾਂ ਦੀ ਮੌਤ

ਯੂਪੀ ਦੇ ਕਸਬਾ ਸਿੰਕਦਰਾਰਾਉ `ਚ ਸ਼ਨੀਵਾਰ ਸਵੇਰੇ ਦਰਦਨਾਕ ਹਾਦਸਾ ਵਾਪਰਿਆ। ਇੱਥੇ ਚਲਦੀ ਕਾਰ `ਚ ਅਚਾਨਕ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜਿਸ `ਚ ਇਕ ਲੜਕੀ ਸਮੇਤ ਚਾਰ ਲੋਕਾਂ ਦੀ ਜਿਉਂਦੇ ਸੜਕੇ ਮੌਕੇ ਹੀ ਮੌਤ ਹੋ ਗਈ। ਉਥੇ ਦੋ ਹੋਰ ਗੰਭੀਰ ਤੌਰ `ਤੇ ਝੁਲਸੇ ਗਏ, ਜਿਨ੍ਹਾਂ ਨੂੰ ਅਲੀਗੜ੍ਹ ਮੈਡੀਕਲ ਕਾਲਜ `ਚ ਭਰਤੀ ਕਰਵਾਇਆ ਗਿਆ ਹੈ।


ਸਿਕੰਦਰਾਰਾਉ ਦੇ ਪਿੰਡ ਪੋਰਾ ਵਾਸੀ ਵਿੱਚਤਰ ਲਾਲ ਅਲੀਗੜ੍ਹ ਦੇ ਪਿੰਡ ਗੋਪੀ `ਚ ਇਕ ਵਿਆਹ `ਚ ਪਰਿਵਾਰ ਸਮੇਤ ਸ਼ਾਮਲ ਹੋਣ ਜਾ ਰਹੇ ਸਨ। ਕਾਰ ਉਨ੍ਹਾਂ ਦਾ ਗੁਆਢੀ ਯੋਗੇਸ਼ ਚਲਾ ਰਿਹਾ ਸੀ। ਸ਼ੁੱਕਰਵਾਰ ਰਾਤ ਸਾਢੇ 12 ਵਜੇ ਜਦੋਂ ਉਹ ਗੋਪੀ ਤੋਂ ਆਪਣੇ ਘਰ ਵਾਪਸ ਆ ਰਹੇ ਸਨ ਤਾਂ ਪੋਰਾ ਜਿਰੌਲੀ ਮਾਰਗ `ਤੇ ਪੈਟਰੋਲ ਪੰਪ ਕੋਲ ਅਚਾਨਕ ਕਾਰ ਬੰਦ ਹੋ ਗਈ ਅਤੇ ਸੜਕ `ਤੇ ਝਟਕਾ ਲਗਦੇ ਹੀ ਉਲਟ ਗਈ। ਇਸ ਦੌਰਾਨ ਕਾਰ `ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ।


ਇਸ ਦੌਰਾਨ ਚਾਲਕ ਯੋਗੇਸ਼ ਨੇ ਹੌਸਲਾ ਕਰਕੇ ਵਚਿੱਤਰ ਲਾਲ ਅਤੇ ਉਸਦੇ ਪੁੱਤਰ ਰੋਹਿਤ ਨੂੰ ਬਾਰ ਕੱਢਿਆ, ਪ੍ਰੰਤੂ ਉਹ ਆਪਣੇ ਅੱਠ ਸਾਲ ਦੀ ਬੇਟੀ ਮੁਸਕਾਨ, ਵਚਿੱਤਰ ਲਾਲ ਦੀ ਪਤਨੀ, ਪੁਤਰੀ ਪ੍ਰਤੀਕਸ਼ਾ (21 ਸਾਲ), ਪੁੱਤਰ ਮੋਹਿਤ (26ਸਾਲ) ਨੂੰ ਨਹੀਂ ਬਚਾ ਸਕਿਆ। ਚਾਰਾਂ ਦੀ ਅੱਗ `ਚ ਜਿਉਂਦੇ ਸੜ ਗਏ।


ਬਦਹਵਾਸ ਯੋਗੇਸ਼ ਨੇ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ, ਪੁਲਿਸ ਅਤੇ ਪਿੰਡ ਵਾਸੀ ਮੌਕੇ `ਤੇ ਪਹੁੰਚੇ। ਇੰਚਾਰਜ ਇੰਸਪੈਕਟਰ ਮਨੋਜ਼ ਕੁਮਾਰ ਸ਼ਰਮਾ ਨੇ ਗੰਭੀਰ ਤੌਰ `ਤੇ ਝੁਲਸੇ ਵਿਅਕਤੀਆਂ ਨੂੰ ਸੀਐਚਸੀ ਭੇਜਿਆ, ਜਿੱਥੋਂ ਦੋਵਾਂ ਨੂੰ ਅਲੀਗੜ੍ਹ ਮੈਡੀਕਲ ਕਾਲਜ ਭੇਜ਼ ਦਿੱਤਾ ਗਿਆ। ਰੋਹਿਤ ਦੀ ਹਾਲਤ ਨਾਜੁਕ ਹੈ ਸ਼ਨੀਵਾਰ ਸਵੇਰੇ ਉਸ ਨੂੰ ਦਿੱਲੀ ਭੇਜ ਦਿੱਤਾ ਗਿਆ। ਹਾਦਸਾ ਐਨਾ ਭਿਆਨਕ ਸੀ ਕਿ ਕਾਰ `ਚ ਬੈਠੇ ਚਾਰੇ ਲੋਕਾਂ ਜਿਉਂਦੇ ਸੜ ਗਏ ਅਤੇ ਉਨ੍ਹਾਂ ਦੀਆਂ ਲਾਸ਼ਾਂ ਕਾਰ ਨਾਲ ਚਿਪਕ ਗਈਆਂ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fire catches in car in up s hathras 4 dies