ਦਿੱਲੀ ਦੇ ਜੀ ਟੀ ਕਰਨਾਲ ਰੋਡ 'ਤੇ ਸਥਿਤ ਦੋ ਕੈਮੀਕਲ ਫੈਕਟਰੀਆਂ ਵਿੱਚ ਸ਼ਨਿੱਚਰਵਾਰ ਨੂੰ ਅੱਗ ਲੱਗ ਗਈ। ਇਹ ਘਟਨਾ ਦੁਪਹਿਰ 12.15 ਵਜੇ ਵਾਪਰੀ। ਅੱਗ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਆਈਏਐਨਐਸ ਨੂੰ ਦੱਸਿਆ ਕਿ ਅੱਗ ਲੱਗਣ ਦੀ ਖ਼ਬਰ ਦੁਪਹਿਰ ਬਾਅਦ ਕਰੀਬ 12.10 ਵਜੇ ਮਿਲੀ। ਸੂਚਨਾ ਮਿਲਦੇ ਹੀ ਮੌਕੇ ‘ਤੇ 15 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਭੇਜ ਦਿੱਤਾ ਗਿਆ। ਨੇੜਲੇ ਫਾਇਰ ਸਟੇਸ਼ਨਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।
Delhi: Fire breaks out in a chemical factory at GT Karnal Road; 15 fire tenders rushed to the spot pic.twitter.com/WdWtgGlrBI
— ANI (@ANI) March 14, 2020
ਦੋ ਕੈਮੀਕਲ ਫੈਕਟਰੀਆਂ ਵਿੱਚ ਇੱਕੋ ਸਮੇਂ ਅੱਗ ਲੱਗਣ ਦੀ ਘਟਨਾ ਜਹਾਂਗੀਰਪੁਰੀ ਕਾਲੋਨੀ ਦੇ ਸਾਹਮਣੇ ਵਾਪਰੀ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅੱਗ ਬੁਝਾਉਣ ਵਿੱਚ ਫਾਇਰ ਕਰਮੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਦੋਵੇਂ ਫੈਕਟਰੀਆਂ ਵਿੱਚ ਵੱਡੀ ਗਿਣਤੀ ਵਿੱਚ ਕੈਮੀਕਲ ਨਾਲ ਭਰੇ ਸਿਲੰਡਰ ਮੌਜੂਦ ਹਨ।
ਅੱਗ ਦੀਆਂ ਲਪੇਟ ਵਿੱਚ ਆਈਆਂ ਦੋਵੇਂ ਫੈਕਟਰੀਆਂ ਦੋ ਮੰਜ਼ਿਲਾ ਹਨ। ਦੋਵੇਂ ਹੀ ਮੰਜ਼ਿਲਾ ਉੱਤੇ ਅੱਗ ਫੈਲ ਚੁੱਕੀ ਹੈ। ਅੱਗ ਲੱਗਣ ਦੀ ਸ਼ੁਰੂਆਤ ਇਕ ਫੈਕਟਰੀ ਦੇ ਹੇਠਲੀ ਮੰਜ਼ਿਲ ਤੋਂ ਹੋਈ।
....