ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ : ਬੂਟ ਫੈਕਟਰੀ 'ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ 26 ਗੱਡੀਆਂ ਪਹੁੰਚੀਆਂ

ਪੱਛਮੀ ਦਿੱਲੀ ਦੇ ਲਾਰੈਂਡ ਰੋਡ 'ਤੇ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਬੂਟ ਬਣਾਉਣ ਵਾਲੀ ਫੈਕਟਰੀ ਨੂੰ ਅੱਗ ਲੱਗ ਗਈ। ਫੈਕਟਰੀ 'ਚੋਂ ਨਿਕਲ ਰਹੇ ਧੂੰਏ ਨੂੰ ਵੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਸੀ ਕਿ ਅੱਗ ਕਿੰਨੀ ਗੰਭੀਰ ਸੀ।
 

 

ਦਿੱਲੀ ਫਾਇਰ ਬ੍ਰਿਗੇਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਨੂੰ ਸਵੇਰੇ 9.46 ਵਜੇ ਅੱਗ ਲੱਗਣ ਦੀ ਖਬਰ ਮਿਲੀ ਸੀ ਅਤੇ ਫਾਇਰ ਬ੍ਰਿਗੇਡ ਦੀਆਂ 26 ਗੱਡੀਆਂ ਮੌਕੇ 'ਤੇ ਪਹੁੰਚੀਆਂ। ਰਾਹਤ ਅਤੇ ਬਚਾਅ ਕੰਮ ਜਾਰੀ ਹੈ।
 

ਉੱਧਰ ਦਿੱਲੀ ਦੇ ਉੱਤਰ ਨਗਰ ਸਥਿੱਤ ਇੱਕ ਘਰ 'ਚ ਅੱਗ ਲੱਗਣ ਕਾਰਨ ਇੱਕ ਲੜਕੀ ਸਮੇਤ 4 ਲੋਕ ਝੁਲਸ ਗਏ। ਦਿੱਲੀ ਫਾਇਰ ਬ੍ਰਿਗੇਡ ਵਿਭਾਗ ਨੂੰ ਸੋਮਵਾਰ ਦੇਰ ਰਾਤ 12 ਵਜੇ ਅੱਗ ਲੱਗਣ ਦੀ ਜਾਣਕਾਰੀ ਮਿਲੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਗੈਸ ਸਿਲੰਡਰ ਲੀਕ ਹੋਣ ਕਾਰਨ ਧਮਾਇਆ ਹੋਇਆ ਅਤੇ ਅੱਗ ਲੱਗ ਗਈ। ਜ਼ਖਮੀਆਂ ਨੂੰ ਡੀਡੀਯੂ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
 

 

ਦੱਸਣਯੋਗ ਹੈ ਕਿ ਦਿੱਲੀ 'ਚ ਅੱਗ ਲੱਗਣ ਦੀਆਂ ਲਗਾਤਾਰ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪਿਛਲੇ ਦਿਨਾਂ 'ਚ ਪਟਪੜਗੰਜ ਇਲਾਕੇ ਵਿੱਚ ਅੱਗ ਲੱਗੀ ਸੀ। ਇਸ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਦਰਅਸਲ ਇਹ ਤਿੰਨ ਮੰਜ਼ਿਲਾ ਇਮਾਰਤ ਪਟਪੜਗੰਜ ਦੇ ਉਦਯੋਗਿਕ ਖੇਤਰ 'ਚ ਸਥਿਤ ਇੱਕ ਪ੍ਰਿੰਟਿੰਗ ਫੈਕਟਰੀ ਹੈ।
 

ਇਸ ਤੋਂ ਪਹਿਲਾਂ ਉੱਤਰ-ਪੱਛਮੀ ਦਿੱਲੀ ਦੇ ਪੀਰਾਗੜ੍ਹੀ ਇਲਾਕੇ 'ਚ ਇੱਕ ਬੈਟਰੀ ਫੈਕਟਰੀ ਨੂੰ ਅੱਗ ਲੱਗੀ ਸੀ ਅਤੇ ਉਸ ਤੋਂ ਬਾਅਦ ਫੈਕਟਰੀ ਦਾ ਇੱਕ ਵੱਡਾ ਹਿੱਸਾ ਧਮਾਕੇ ਨਾਲ ਡਿੱਗ ਗਿਆ ਸੀ। ਇਸ ਹਾਦਸੇ 'ਚ ਇੱਕ ਫਾਇਰ ਫਾਈਟਰ ਮਾਰਿਆ ਗਿਆ ਸੀ, ਜਦਕਿ 14 ਹੋਰ ਲੋਕ ਜ਼ਖਮੀ ਹੋ ਗਏ ਸਨ। ਉਸ ਤੋਂ ਪਹਿਲਾਂ ਅਨਾਜ ਮੰਡੀ ਇਲਾਕੇ 'ਚ ਇਕ ਬਿਲਡਿੰਗ 'ਚ ਲੱਗੀ ਅੱਗ 'ਚ ਕਰੀਬ 50 ਲੋਕਾਂ ਦੀ ਜਾਨ ਚੱਲੀ ਗਈ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fire in a factory unit in Lawrence road on South Delhi 26 fire tenders at spot