ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਕਾਲਕਾ-ਸ਼ਿਮਲਾ ਟਰੈਕ ’ਤੇ ਚੱਲਦੀ ਰੇਲ ’ਚ ਲੱਗੀ ਅੱਗ, 200 ਯਾਤਰੀ ਸਵਾਰ

ਹਿਮਾਚਲ ਪ੍ਰਦੇਸ਼ ਦੇ ਸੋਲਨ ਚ ਕਾਲਕਾ-ਸਿ਼ਮਲਾ ਹੈਰੀਟੇਜ ਸੈਕਸ਼ਨ ਤੇ ਰੇਲ ਨੰਬਰ 52455 (ਹਿਮਾਲਿਆ ਦੀ ਰਾਣੀ) ਬੀ.ਡਬਲਿਊ ਕੁਮਾਰਹਟੀ ਅਤੇ ਸਹਾਰਨਪੁਰ ਦੇ ਇੰਜਣ ਚ ਅੱਗ ਲੱਗ ਗਈ।

 

ਜਾਣਕਾਰੀ ਮੁਤਾਬਕ 7 ਡੱਬਿਆਂ ਚ ਲਗਭਗ 200 ਮੁਸਾਫਰ ਸਵਾਰ ਸਨ। ਇੰਜਣ ਚ ਅੱਗ ਲੱਗਣ ਮਗਰੋਂ ਰੇਲ ਚ ਸਵਾਰ ਯਾਤਰੀਆਂ ਚ ਭਾਜੜਾਂ ਪੈ ਗਈਆਂ। ਇਸ ਦੌਰਾਨ ਕਈ ਯਾਤਰੀ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਕੁਝ ਲੋਕ ਚਲਦੀ ਰੇਲ ਤੋਂ ਛਾਲ ਮਾਰ ਕੇ ਉਤਰ ਗਏ।


ਫ਼ੋੋਟੋ ਅਨਿਲ ਦਿਆਲ

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਡਰਾਈਵਰ ਨੇ ਰੇਲ ਦੀ ਤੁਰੰਤ ਬੇ੍ਰਕ ਮਾਰ ਦਿੱਤੀ ਤੇ ਸਾਥੀਆਂ ਨਾਲ ਮਿਲ ਕੇ ਅੱਗ ਬੁਝਾਓ ਯੰਤਰਾਂ ਨਾਲ ਕਿਸੇ ਤਰ੍ਹਾਂ ਅੰਗ ਤੇ ਕਾਬੂ ਪਾਉਣ ਦੀ ਕੋਸਿ਼ਸ਼ ਕੀਤੀ ਗਈ। ਘਟਨਾ ਦੀ ਜਾਣਕਾਰੀ ਨੇੜਲੇ ਸਟੇਸ਼ਨ ਧਰਮਪੁਰ ਅਤੇ ਫ਼ਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ। ਲਗਭਗ 20 ਮਿੰਟਾਂ ਬਾਅਦ ਅੱਗ ਤੇ ਕਾਬੂ ਪਾਇਆ ਜਾ ਸਕਿਆ।

 

VIDEO: ਕਾਲਕਾ-ਸ਼ਿਮਲਾ ਟਰੈਕ ’ਤੇ ਚੱਲਦੀ ਰੇਲ ’ਚ ਲੱਗੀ ਅੱਗ, 200 ਯਾਤਰੀ ਸਵਾਰ

 

 

ਜਾਣਕਾਰੀ ਮੁਤਾਬਕ ਰੇਲ ਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ। ਲਗਭਗ ਢਾਈ ਘੰਟਿਆਂ ਤੱਕ ਰੇਲ ਟਰੈਕ ਠੱਪ ਰਿਹਾ ਤੇ ਕਈ ਰੇਲਾਂ ਲੇਟ ਹੋਣ ਮਗਰੋਂ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਰੇਲ ਗੱਡੀ ਦਾ ਇੰਜਣ ਬਦਦ ਦਿੱਤਾ ਗਿਆ ਤੇ ਯਾਤਰੀਆਂ ਨੂੰ ਸਿ਼ਮਲਾ ਲਈ ਰਵਾਨਾ ਕਰ ਦਿੱਤਾ ਗਿਆ। 

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fire in a moving train on the Kalka-Shimla track 200 passengers on board