ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਦੇ ਸਭ ਤੋੋਂ ਵੱਡੇ ਹਸਪਤਾਲ ਏਮਜ਼ ਦੇ ਆਪ੍ਰੇਸ਼ਨ ਥੀਏਟਰ ’ਚ ਲੱਗੀ ਅੱਗ

ਦੇਸ਼ ਦੇ ਸਭ ਤੋਂ ਵੱਡੇ ਹਸਪਤਾਲ ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸ (AIIMS - All India Institute of Medical Sciences) ਚ ਐਤਵਾਰ ਨੂੰ ਇਕ ਆਪ੍ਰੇਸ਼ਨ ਥੀਏਟਰ ਚ ਅੱਗ ਲੱਗ ਗਈ ਜਿਸ ਕਾਰਨ ਮੌਕੇ ਤੇ ਭਾਪੜਾਂ ਦਾ ਮਾਹੌਲ ਬਣ ਗਿਆ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਅੱਗ ਟ੍ਰਾਮਾ ਸੈਂਟਰ ਸਥਿਤ ਆਪ੍ਰੇਸ਼ਨ ਥੀਏਟਰ ਚ ਲਗੀ ਹੈ। ਹਾਲੇ ਮੌਕੇ ਤੇ ਫ਼ਾਇਰ ਬ੍ਰਿਗੇਡ ਦੀਆਂ 4-5 ਗੱਡੀਆਂ ਅੱਗ ਬੁਝਾਉਣ ਚ ਲਗੀਆਂ ਹੋਈਆਂ ਹਨ।

 

ਖ਼ਬਰ ਲਿਖੇ ਜਾਣ ਤਕ ਹਾਲੇ ਕਿਸੇ ਕਿਸਮ ਦੇ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਮਿਲ ਸਕੀ ਹੈ। ਪੁਲਿਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

 

ਦੱਸਣਯੋਗ ਹੈ ਕਿ ਦੇਸ਼ ਭਰ ਦੇ ਬੀਮਾਰੀਆਂ ਨਾਲ ਪੀੜਤ ਲੋਕ ਇਲਾਜ ਕਰਵਾਉਣ ਲਈ ਏਮਜ਼ ਵਿਖੇ ਆਉਂਦੇ ਹਨ। ਅਜਿਹੀ ਘਟਨਾ ਹੋ ਜਾਣ ਮਗਰੋਂ ਇੱਥੇ ਮਰੀਜ਼ਾਂ ਅਤੇ ਲੋਕਾਂ ਚ ਡਰ ਦਾ ਮਾਹੌਲ ਵੱਧ ਗਿਆ ਹੈ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fire in Delhi AIIMS operation theater