ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਤੋਂ ਭੁਵਨੇਸ਼ਵਰ ਜਾ ਰਹੀ ਰਾਜਧਾਨੀ ਰੇਲ ਗੱਡੀ ’ਚ ਲੱਗੀ ਅੱਗ

ਦਿੱਲੀ ਤੋਂ ਭੁਵਨੇਸ਼ਵਰ ਜਾ ਰਹੀ ਰਾਜਧਾਨੀ ਰੇਲ ਗੱਡੀ ’ਚ ਲੱਗੀ ਅੱਗ

ਭੁਵਨੇਸ਼ਵਰ ਜਾ ਰਹੀ ਰਾਜਧਾਨੀ ਐਕਸਪ੍ਰੈਸ ਰੇਲ ਗੱਡੀ ਵਿਚ ਉੜੀਸਾ ਦੇ ਬਾਲਾਸੋਰ ਅਤੇ ਸੋਰੀ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਸ਼ਨੀਵਾਰ ਨੂੰ ਅੱਗ ਲੱਗ ਗਈ। ਹਾਲਾਂਕਿ ਸਾਰੇ ਯਾਤਰੀ ਸੁਰੱਖਿਅਤ ਹਨ।  ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਦੁਪਹਿਰ 12 ਵਜਕੇ 50 ਮਿੰਟ ਤੋਂ ਇਕ ਵਿਜੇ ਦੇ ਵਿਚ ਅੱਗ ਲੱਗੀ ਅਤੇ ਇਸ ਘਟਨਾ ਵਿਚ ਰੇਲ ਗੱਡੀ ਦੇ ਪਿਛਲੇ ਹਿੱਸੇ ਸਥਿਤ ‘ਪਾਵਰ ਕਾਰ’ ਬੁਰੀ ਤਰ੍ਹਾਂ ਹਾਦਸ ਗ੍ਰਸਤ ਹੋ ਗਈ, ਪ੍ਰੰਤੂ ਅੱਗ ਕਿਸੇ ਹੋਰ ਡੱਬੇ ਵਿਚ ਨਹੀਂ ਫੈਲੀ।  ਉਨ੍ਹਾਂ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਹਨ।

 

 

ਅਧਿਕਾਰੀ ਨੇ ਦੱਸਿਆ ਕਿ ਨਵੀਂ ਦਿੱਲੀ ਤੋਂ ਭੁਵਨੇਸ਼ਵਰ ਜਾ ਰਹੀ 22812 ਰੇਲ ਗੱਡੀ ਦੀ ਪਾਵਰ ਕਾਰ ਵਿਚ ਸਭ ਤੋਂ ਪਹਿਲਾਂ ਧੂੰਆਂ ਨਿਕਲਦਾ ਹੋਇਆ ਦਿਖਾਈ ਦਿੱਤਾ। ਇਹ ਪਾਵਰ ਕਾਰ ਰੇਲ ਗੱਡੀ ਵਿਚ ਬਿਜਲੀ ਦੀ ਸਪਲਾਈ ਕਰਦਾ ਹੈ। ਪੂਰਵੀ ਤੱਟੀ ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਦੱਖਣੀ ਪੂਰਵੀ ਰੇਲਵੇ ਦੇ ਖੜਗਪੁਰ ਡਿਵੀਜ਼ਨ ਵਿਚ ਖਾਂਤਾਪਦਾ ਵਿਚ ਹੋਈ। ਤਿੰਨ ਫਾਇਰ ਬ੍ਰਿਗੇਡ ਗੱਡੀਆਂ ਘਟਨਾ ਸਥਾਨ ਉਤੇ ਪਹੁੰਚੀਆਂ ਅਤੇ ਅੱਗ ਉਤੇ ਕਾਬੂ ਪਾਇਆ।

 

ਪਾਵਰ ਕਾਰ ਨੂੰ ਪੂਰੀ ਰੇਲ ਗੱਡੀ ਨਾਲੋਂ ਅਲੱਗ ਕਰ ਦਿੱਤਾ ਗਿਆ ਅਤੇ ਸੁਰੱਖਿਆ ਕਾਰਨ ਨਾਲ ਉਤਰ ਤੋਂ ਲੰਘਣ ਵਾਲੀ ਬਿਜੀਲ ਦੀਆਂ ਤਾਰਾਂ ਨੂੰ ਬੰਦ ਕਰ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿਰੇਲ ਗੱਡੀ ਖਾਂਤਾਪਦਾ ਤੋਂ ਦੁਪਹਿਰ ਦੋ ਵਜਕੇ 59 ਮਿੰਟ ਉਤੇ ਇਕ ਜੇਨਰੇਟਰ ਕਾਰ ਅਤੇ ਸਾਰੇ ਸੁਰੱਖਿਅਤ ਯਾਤਰੀਆਂ ਨੂੰ ਕੇ ਰਵਾਨਾ ਹੋ ਗਈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fire in Delhi Bhubaneswar Rajdhani Express Near Khantapada Odisha