ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਕੱਪੜੇ ਦੇ ਗੋਦਾਮ ਨੂੰ ਅੱਗ ਲੱਗਣ ਕਾਰਨ 9 ਮਰੇ

ਦਿੱਲੀ ’ਚ ਕੱਪੜੇ ਦੇ ਗੋਦਾਮ ਨੂੰ ਅੱਗ ਲੱਗਣ ਕਾਰਨ 9 ਮਰੇ

ਦਿੱਲੀ ਦੇ ਕਿਰਾੜੀ ਇਲਾਕੇ ’ਚ ਕੱਪੜੇ ਦੇ ਇੱਕ ਗੋਦਾਮ ’ਚ ਅੱਗ ਲੱਗਣ ਕਾਰਨ 9 ਵਿਅਕਤੀ ਮਾਰੇ ਗਏ ਹਨ। ਇਸ ਅਗਨੀ–ਕਾਂਡ ਵਿੱਚ 10 ਵਿਅਕਤੀ ਜ਼ਖ਼ਮੀ ਹਨ।

 

 

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਅੱਗ ਲੱਗਣ ਕਾਰਨ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਲਾਗਲੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

 

 

ਅੱਗ ਲੱਗਣ ਦੀ ਖ਼ਬਰ ਰਾਤੀਂ 12:30 ਵਜੇ ਸਾਹਮਣੇ ਆਈ। ਇਹ ਖ਼ਬਰ ਲਿਖੇ ਜਾਣ ਤੱਕ ਅੱਗ ਬੁਝਾ ਦਿੱਤੀ ਗਈ ਸੀ।

 

 

 

ਇਮਾਰਤ ਦੇ ਹੇਠਲੇ ਹਿੱਸੇ ’ਚ ਬਣੇ ਗੋਦਾਮ ’ਚ ਐਤਵਾਰ ਦੀ ਰਾਤ ਨੂੰ ਭਿਆਨਕ ਅੱਗ ਲੱਗੀ। ਫ਼ਾਇਰ ਬ੍ਰਿਗੇਡ ਦੇ ਅਮਲੇ ਅਤੇ ਕੁਝ ਚਸ਼ਮਦੀਦ ਗਵਾਹਾਂ ਮੁਤਾਬਕ ਮੌਤਾਂ ਦੀ ਗਿਣਤੀ ਇਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ। ਸਾਰੇ ਜ਼ਖ਼ਮੀਆਂ ਨੂੰ ਸੰਜੇ ਗਾਂਧੀ ਹਸਪਤਾਲ ਤੇ ਲਾਗਲੇ ਇੱਕ ਹੋਰ ਨਿਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

 

 

ਚਾਰ ਮੰਜ਼ਿਲਾ ਇਸ ਇਮਾਰਤ ਦੇ ਹੇਠਲੇ ਹਿੱਸੇ ਵਿੱਚ ਗੋਦਾਮ ਬਣਾਇਆ ਹੋਇਆ। ਜਿੱਥੇ ਸਭ ਤੋਂ ਪਹਿਲਾਂ ਅੱਗ ਲੱਗੀ ਉੱਥੇ ਇੱਕ ਸਿਲੰਡਰ ਫਟਿਆ। ਮਰਨ ਵਾਲੇ ਵਿਅਕਤੀਆਂ ਵਿੱਚ ਮਕਾਨ ਮਾਲਕ ਤੇ ਕਿਰਾਏਦਾਰ ਦੇ ਪਰਿਵਾਰਕ ਮੈਂਬਰ ਹਨ। ਸਭ ਤੋਂ ਉੱਪਰਲੀ ਮੰਜ਼ਿਲ ’ਤੇ ਸਭ ਸੌਂ ਰਹੇ ਸਨ। ਉਨ੍ਹਾਂ ਵਿੱਚ ਬੱਚੇ, ਬਜ਼ੁਰਗ ਤੇ ਔਰਤਾਂ ਸਨ, ਜਿਨ੍ਹਾਂ ਨੂੰ ਭੱਜਣ ਦਾ ਵੀ ਮੌਕਾ ਨਹੀਂ ਮਿਲਿਆ।

 

 

ਦਿੱਲੀ ’ਚ ਪਿਛਲੇ 15 ਦਿਨਾਂ ਦੌਰਾਨ ਦਾ ਇਹ ਦੂਜਾ ਅਗਨੀ–ਕਾਂਡ ਹੈ। ਪਹਿਲਾਂ 7 ਦਸੰਬਰ ਨੂੰ ਦਿੱਲੀ ਦੀ ਰਾਣੀ ਝਾਂਸੀ ਸੜਕ ’ਤੇ ਅਨਾਜ ਮੰਡੀ ਵਿੱਚ ਭਿਆਨਕ ਅੱਗ ਲੱਗ ਗਈ ਸੀ। ਉਸ ਘਟਨਾ ਵਿੱਚ 43 ਵਿਅਕਤੀ ਮਾਰੇ ਗਏ ਸਨ।

 

 

ਉਸ ਵੱਡੇ ਅਗਨੀ–ਕਾਂਡ ’ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਕਈ ਆਗੂਆਂ ਨੇ ਟਵੀਟ ਕਰ ਕੇ ਦੁੱਖ ਪ੍ਰਗਟਾਇਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fire in Delhi s Cloth Godown 9 killed