ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਬਹੁ–ਮੰਜ਼ਿਲਾ ਇਮਾਰਤ ਨੂੰ ਅੱਗ, 6 ਮਰੇ 11 ਝੁਲਸੇ

ਦਿੱਲੀ ’ਚ ਬਹੁ–ਮੰਜ਼ਿਲਾ ਇਮਾਰਤ ਨੂੰ ਅੱਗ, 5 ਮਰੇ 11 ਝੁਲਸੇ

ਸੋਮਵਾਰ–ਮੰਗਲਵਾਰ ਦੀ ਰਾਤ ਨੂੰ ਦਿੱਲੀ ਦੇ ਜ਼ਾਕਿਰ ਨਗਰ ਇਲਾਕੇ ਵਿੱਚ ਸਥਿਤ ਇੱਕ ਬਹੁ–ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ 6 ਵਿਅਕਤੀ ਮਾਰੇ ਗਏ ਹਨ ਤੇ 11 ਹੋਰ ਜ਼ਖ਼ਮੀ ਹੋ ਗਏ ਹਨ।

 

 

ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ। ਅੱਗ ਬੁਝਾਉਣ ਲਈ ਘਟਨਾ ਸਥਾਨ ਉੱਤੇ ਅੱਗ ਬੁਝਾਉਣ ਵਾਲੇ ਅੱਠ ਇੰਜਣ ਪੁੱਜੇ।

 

 

ਇਹ ਖ਼ਬਰ ਲਿਖੇ ਜਾਣ ਤੱਕ ਅੱਗ ਉੱਤੇ ਕਾਬੂ ਤਾਂ ਪਾ ਲਿਆ ਗਿਆ ਸੀ ਪਰ ਧੂੰਆਂ ਹਾਲੇ ਵੀ ਉੱਠ ਰਿਹਾ ਹੈ।

 

 

ਅੱਗ–ਬੁਝਾਊ ਅਮਲੇ ਦੇ ਜਵਾਨਾਂ ਨੇ ਇਸ ਇਮਾਰਤ ਵਿੱਚੋਂ 20 ਦੇ ਲਗਭਗ ਵਿਅਕਤੀਆਂ ਨੂੰ ਬਚਾਇਆ ਹੈ। ਇਸ ਹਾਦਸੇ ਵਿੱਚ ਸੱਤ ਕਾਰਾਂ ਤੇ ਅੱਠ ਮੋਟਰ–ਸਾਇਕਲ ਵੀ ਸੜ ਕੇ ਸੁਆਹ ਹੋ ਗਏ।

ਦਿੱਲੀ ’ਚ ਬਹੁ–ਮੰਜ਼ਿਲਾ ਇਮਾਰਤ ਨੂੰ ਅੱਗ, 5 ਮਰੇ 11 ਝੁਲਸੇ

 

ਪਿਛਲੇ ਕੁਝ ਸਮੇਂ ਦੌਰਾਨ ਦਿੱਲੀ ਵਿੱਚ ਇਮਾਰਤਾਂ ਨੂੰ ਅੱਗ ਲੱਗਣ ਦੀਆਂ ਕਈ ਘਟਨਾਵਾਂ ਵਾਪਰ ਗਈਆਂ ਹਨ ਪਰ ਇੰਝ ਜਾਪਦਾ ਹੈ ਕਿ ਕਿਸੇ ਨੇ ਕੋਈ ਸਬਕ ਨਹੀਂ ਲਿਆ।

 

 

ਇਹ ਅੱਗ ਜ਼ਿਆਦਾਤਰ ਬਿਜਲੀ ਦੀਆਂ ਤਾਰਾਂ ਦੇ ਸ਼ਾਟ–ਸਰਕਿਟ ਕਾਰਨ ਲੱਗਦੀ ਹੈ ਕਿਉਂਕਿ ਅੱਜ–ਕੱਲ੍ਹ ਪੱਖੇ, ਫ਼੍ਰਿੱਜ, ਕੂਲਰ, ਏਸੀ ਚੱਲਦੇ ਹੋਣ ਅਤੇ ਉੱਪਰੋਂ ਅੰਤਾਂ ਦੀ ਭੜਾਸ ਵਾਲੀ ਗਰਮੀ ਹੋਣ ਕਾਰਨ ਪੁਰਾਣੀਆਂ ਤਾਰਾਂ ਜਵਾਬ ਦੇ ਜਾਂਦੀਆਂ ਹਨ ਤੇ ਉਨ੍ਹਾਂ ਵਿੱਚੋਂ ਚੰਗਿਆੜੀਆਂ ਨਿੱਕਲਣ ਲੱਗਦੀਆਂ ਹਨ।

 

 

ਪਹਿਲੀ ਵਾਰ ਚੰਗਿਆੜੀ ਨਿੱਕਲਦਿਆਂ ਹੀ ਕਦੇ ਅੱਗ ਨਹੀਂ ਲੱਗਦੀ। ਇੰਝ ਜਦੋਂ ਕਈ ਵਾਰ ਲਗਾਤਾਰ ਵਾਪਰਦਾ ਹੈ, ਤਦ ਜਾ ਕੇ ਅੱਗ ਲੱਗਦੀ ਹੈ। ਇਸੇ ਲਈ ਜੇ ਪੁਰਾਣੀਆਂ ਚੰਗਿਆੜੇ ਛੱਡਣ ਵਾਲੀਆਂ ਤਾਰਾਂ ਤੁਰੰਤ ਨਹੀਂ ਬਦਲੀਆਂ ਜਾਂਦੀਆਂ, ਤਾਂ ਸਾਨੂੰ ਸਦਾ ਅਜਿਹੇ ਦੁਖਦਾਈ ਹਾਦਸਿਆਂ ਲਈ ਤਿਆਰ ਰਹਿਣਾ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fire in Delhi s Multi Storey building 5 killed 11 injured