ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੀ ਇਮਾਰਤ ’ਚ ਲੱਗੀ ਅੱਗ, ਮੁਸਤੈਦੀ ਕਾਰਨ 150 ਲੋਕਾਂ ਨੂੰ ਬਚਾਇਆ

ਦਿੱਲੀ ਦੀ ਇਮਾਰਤ ’ਚ ਅੱਗ ਲੱਗਣ ਕਾਰਨ ਲੋਕਾਂ ’ਚ ਪਈਆਂ ਭਾਜੜਾਂ

ਦੇਸ਼ ਦੀ ਰਾਜਧਾਨੀ ਦਿੱਲੀ ਦੇ ਸੰਸਦ ਮਾਰਗ ਇਲਾਕੇ ਚ ਬਣੀ ਜੀਵਨਦੀਪ ਨਾਂ ਦੀ ਇਮਾਰਤ ਚ ਅੱਗ ਲੱਗ ਗਈ। ਜਿਸ ਕਾਰਨ ਇਮਾਰਤ ਚ ਭਾਜੜਾਂ ਦਾ ਮਾਹੌਲ ਬਣ ਗਿਆ। ਜਾਣਾਕਾਰੀ ਮੁਤਾਬਕ ਇਮਾਰਤ ਅੱਗ ਲੱਗਣ ਸਮੇਂ ਲਗਭਗ 150 ਲੋਕ ਮੌਜੂਦ ਸਨ, ਜਿਨ੍ਹਾਂ ਨੂੰ ਬਾਹਰ ਕੱਢਣ ਚ ਫ਼ਾਇਰ ਬ੍ਰਿਗੇਡ ਦੇ ਲੋਕਾਂ ਨੇ ਮਦਦ ਕੀਤੀ। ਹਾਲਾਂਕਿ ਕਿਸੇ ਦੇ ਜਾਨਮਾਲ ਦਾ ਨੁਕਸਾਨ ਹੋਣ ਦੀ ਖ਼ਬਰ ਨਹੀਂ ਮਿਲੀ ਹੈ।

 

 

ਦਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਹੋ ਸਕਦਾ ਹੈ ਜਿਸ ਬਾਰੇ ਹਾਲੇ ਜਾਂਚ ਚੱਲ ਰਹੀ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਸ਼ਾਮ 5 ਵਜੇ ਦੀ ਹੈ ਜਦੋਂ ਅਚਾਨਕ ਇਸ ਇਮਾਰਤ ਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਇਮਾਰਤ ਚ ਮੌਜੂਦ ਲਗਭਗ 150 ਲੋਕਾਂ ਭਾਜੜਾਂ ਦਾ ਮਾਹੌਲ ਬਣ ਗਿਆ।

 

 

ਘਟਨਾ ਦੀ ਸੂਚਨਾ ਮਿਲਣ ਤੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਵੀ ਪਹੁੰਚ ਗਈ। ਇਸ ਦੌਰਾਨ ਫ਼ਾਇਰ ਬ੍ਰਿਗੇਡ ਦੀ ਇਕ ਗੱਡੀ ਅੱਗ ਬੁਝਾਉਣ ਚ ਜੁੱਟ ਗਈ ਜਦਕਿ ਦੂਜੀ ਗੱਡੀ ਦੇ ਮੁਲਾਜ਼ਮ ਇਮਾਰਤ ਚ ਫਸੇ ਲੋਕਾਂ ਨੂੰ ਬਚਾਉਣ ਚ ਜੁੱਟ ਗਏ। ਲਗਭਗ 25 ਮਿੰਟਾਂ ਦੀ ਜੱਦੋਜਹਿਦ ਮਗਰੋਂ ਅੱਗ ਤੇ ਕਾਬੂ ਪਾ ਲਿਆ ਗਿਆ ਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fire in jeevandeep building 150 people rescued by fire service personals