ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਲਦੀ ਕਾਰ ’ਚ ਲੱਗੀ ਅੱਗ, ਬੱਚਿਆਂ ਸਮੇਤ 3 ਮੌਤਾਂ

1 / 2ਚਲਦੀ ਕਾਰ ’ਚ ਲੱਗੀ ਅੱਗ, ਬੱਚਿਆਂ ਸਮੇਤ 3 ਮੌਤਾਂ

2 / 2ਚਲਦੀ ਕਾਰ ’ਚ ਲੱਗੀ ਅੱਗ, ਬੱਚਿਆਂ ਸਮੇਤ 3 ਮੌਤਾਂ

PreviousNext

ਦਿੱਲੀ ਦੇ ਯਮੁਨਾ ਬੈਂਕ ਡਿਪੋ ਕੋਲ ਐਤਵਾਰ ਨੂੰ ਇਕ ਚਲਦੀ ਕਾਰ ਚ ਅੱਗ ਲੱਗ ਜਾਣ ਕਾਰਨ ਭਾਜੜਾਂ ਦਾ ਮਾਹੌਲ ਬਣ ਗਿਆ। ਦਿੱਲੀ ਦੇ ਕਾਲਕਾ ਜੀ ਤੋਂ ਆਪਣੇ ਘਰ (ਲੋਨੀ) ਪਰਤ ਰਹੇ ਪਰਿਵਾਰ ਦੀ ਕਾਰ ਚ ਅੱਗ ਲੱਗ ਜਾਣ ਕਾਰਨ ਚਲਦੀ ਕਾਰ ਚ ਬੈਠੀ ਇਕ ਔਰਤ ਰੰਜਨਾ ਮਿਸ਼ਰਾ ਤੇ ਉਸਦੇ ਦੋ ਬੱਚਿਆਂ ਦੀ ਮੌਤ ਹੋ ਗਈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਇਸ ਤੋਂ ਇਲਾਵਾ ਗੱਡੀ ਚਲਾ ਰਹੇ ਮ੍ਰਿਤਕਾ ਦੇ ਪਤੀ ਉਪੇਂਦਰ ਮਿਸ਼ਰਾ ਅਤੇ ਉਸਦੇ ਬੇਟੇ ਨੂੰ ਗੱਡੀ ਤੋਂ ਸੁਰੱਖਿਅਤ ਕੱਢ ਲਿਆ ਗਿਆ ਹੈ। ਉਪੇਂਦਰ ਕਾਰ24 ਚ ਡਰਾਇਵਰ ਹਨ। ਉਨ੍ਹਾਂ ਨੇ ਆਪਣੀ ਕਾਰ ਉੱਥੇ ਕਿਰਾਏ ਤੇ ਲਗਾ ਰੱਖੀ ਹੈ। ਪਰਿਵਾਰ ਗਾਜ਼ਿਆਬਾਦ ਦੇ ਲੋਨੀ ਦਾ ਰਹਿਣ ਵਾਲਾ ਹੈ।

 

ਪੁਲਿਸ ਹਾਦਸੇ ਦੇ ਕਾਰਨਾਂ ਸਮੇਤ ਮਾਮਲੇ ਦੀ ਜਾਂਚ ਕਰ ਰਹੀ ਹੈ।

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fire in moving car 3 deaths including children