ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੰਬਈ ਹਸਪਤਾਲ ਨੂੰ ਅੱਗ ਨਾਲ 6 ਮਰੇ, 147 ਜ਼ਖ਼ਮੀ

ਮੁੰਬਈ ਹਸਪਤਾਲ ਨੂੰ ਅੱਗ ਨਾਲ 5 ਮਰੇ, 106 ਜ਼ਖ਼ਮੀ

ਮੁੰਬਈ ਦੇ ਅੰਧੇਰੀ (ਪੂਰਬੀ) ਦੇ ਇੱਕ ਸਰਕਾਰੀ ਹਸਪਤਾਲ ਨੂੰ ਅੱਗ ਲੱਗਣ ਕਾਰਨ ਦੋ ਮਹੀਨਿਆਂ ਦੇ ਇੱਕ ਬੱਚੇ ਸਮੇਤ 6 ਵਿਅਕਤੀ ਮਾਰੇ ਗਏ ਤੇ 147 ਹੋਰ ਜ਼ਖ਼ਮੀ ਹੋ ਗਏ। ਇਹ ਖ਼ਬਰ ਲਿਖੇ ਜਾਣ ਤੱਕ ਅੱਗ `ਤੇ ਕਾਬੂ ਪਾ ਲਿਆ ਗਿਆ ਸੀ ਤੇ ਇਮਾਰਤ ਅੰਦਰ ਫਸੇ ਸਾਰਿਆਂ ਨੂੰ ਬਚਾ ਲਿਆ ਗਿਆ ਸੀ।


ਨਗਰ ਨਿਗਮ ਦੇ ਆਫ਼ਤ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਸ ਅਗਨੀਕਾਂਡ `ਚ 6 ਵਿਅਕਤੀ ਮਾਰੇ ਗਏ ਹਨ। ਦੋ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੀ ਹਾਲੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ।


ਅੱਗ ਹਸਪਤਾਲ ਦੀ ਤੀਜੀ ਮੰਜਿ਼ਲ `ਤੇ ਸ਼ਾਮੀਂ 4:20 ਵਜੇ ਲੱਗੀ ਤੇ ਇਹ ਅੱਗ ਬਹੁਤ ਭਿਆਨਕ ਕਿਸਮ ਦੀ ਸੀ। ਬਾਅਦ `ਚ 4:54 ਵਜੇ ਤੱਕ ਇਹ ਅੱਗ ਚੌਥੀ ਮੰਜਿ਼ਲ ਤੱਕ ਜਾ ਅੱਪੜੀ ਸੀ।


ਲਾਗਲੇ ਸਾਰੇ ਹਸਪਤਾਲਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਅੱਗ-ਬੁਝਾਉ ਵਿੜਾਗ ਨੇ ਹਸਪਤਾਲ ਦੀ ਇਸ ਅੱਗ ਨੂੰ ਬੁਝਾਉਣ ਲਈ 10 ਫ਼ਾਇਰ ਇੰਜਣ, ਪਾਣੀ ਦੇ ਛੇ ਟੈਂਕਰ ਭੇਜੇ। ਤਿੰਨ ਲੰਮੀਆਂ ਪੌੜੀਆਂ ਤੇ 16 ਐਂਬੂਲੈਂਸਾਂ ਭੇਜੀਆਂ ਗਈਆਂ।


ਹੋਰ ਵੇਰਵਿਆਂ ਦੀ ਉਡੀਕ ਹੈ।     

ਮੁੰਬਈ ਹਸਪਤਾਲ ਨੂੰ ਅੱਗ ਨਾਲ 5 ਮਰੇ, 106 ਜ਼ਖ਼ਮੀ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fire in Mumbai Hospital 5 dead 106 injured