ਅਗਲੀ ਕਹਾਣੀ

ਮੁੰਬਈ ਲੋਕਲ ਟ੍ਰੇਨ ਨੂੰ ਅੱਗ, ਵੱਡਾ ਹਾਦਸਾ ਟਲ਼ਿਆ

ਮੁੰਬਈ ਲੋਕਲ ਟ੍ਰੇਨ ਨੂੰ ਅੱਗ, ਵੱਡਾ ਹਾਦਸਾ ਟਲ਼ਿਆ

ਮਹਾਰਾਸ਼ਟਰ ਦੇ ਮਹਾਂਨਗਰ ਮੁੰਬਈ ’ਚ ਅੱਜ ਇੱਕ ਵੱਡਾ ਰੇਲ ਹਾਦਸਾ ਟਲ਼ ਗਿਆ। ਮੁੰਬਹੀ ਦੀ ਲੋਕਲ ਟ੍ਰੇਨ ਦੇ ਇੱਕ ਡੱਬੇ ਨੂੰ ਅੱਗ ਲੱਗਣ ਨਾਲ ਹੰਗਾਮਾ ਮਚ ਗਿਆ। ਉਸ ਤੋਂ ਬਾਅਦ ਰੇਲ–ਗੱਡੀ ਦੇ ਡੱਬੇ ਵਿੱਚ ਲੱਗੀ ਉੱਤੇ ਛੇਤੀ ਹੀ ਕਾਬੂ ਪਾ ਲਿਆ ਗਿਆ।

 

 

ਰੇਲ–ਗੱਡੀ ਵਿੱਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਨਵੀਂ ਮੁੰਬਈ ਦੇ ਵਾਸ਼ੀ ਸਟੇਸ਼ਨ ਉੱਤੇ ਵਾਪਰਿਆ। ਇਹ ਲੋਕਲ ਟ੍ਰੇਨ ਸੀਐੱਸਟੀ ਤੋਂ ਪਨਵੇਲ ਜਾ ਰਹੀ ਸੀ।

 

 

ਮੱਧ ਰੇਲਵੇ ਨੇ ਦੱਸਿਆ ਹੈ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ। ਇਸ ਰੂਟ ਦੀਆਂ ਸਾਰੀਆਂ ਰੇਲ–ਗੱਡੀਆਂ ਆਮ ਵਾਂਗ ਚੱਲ ਰਹੀਆਂ ਹਨ।

ਮੁੰਬਈ ਲੋਕਲ ਟ੍ਰੇਨ ਨੂੰ ਅੱਗ, ਵੱਡਾ ਹਾਦਸਾ ਟਲ਼ਿਆ

 

ਮੱਧ ਰੇਲਵੇ ਮੁਤਾਬਕ ਹਾਰਬਰ ਲਾਈਨ ਉੱਤੇ ਵਾਸ਼ੀ ਸਟੇਸ਼ਨ ਉੱਤੇ ਇੱਕ ਲੋਕਲ ਟ੍ਰੇਨ ਦਾ ਓਵਰਹੈੱਡ ਇਕਵਿਪਮੈਂਟ ਟ੍ਰਿੱਪ ਹੋ ਗਿਆ। ਉਸ ਤੋਂ ਰੇਲ–ਗੱਡੀ ਦੇ ਪੈਂਟੋਗ੍ਰਾਫ਼ ਵਿੱਚੋਂ ਕੁਝ ਲਾਟਾਂ ਵੇਖੀਆਂ ਗਈਆਂ ਤੇ ਬਹੁਤ ਧੂੰਆਂ ਨਿੱਕਲਿਆ।

 

 

ਸਟੇਸ਼ਨ ਉੱਤੇ ਮੌਜੂਦ ਰੇਲਵੇ ਸਟਾਫ਼ ਨੇ ਅੱਗ ਨੂੰ ਤੁਰੰਤ ਬੁਝਾ ਦਿੱਤਾ। ਇਸ ਹਾਦਸੇ ਵਿੱਚ ਕੋਈ ਜ਼ਖ਼ਮੀ ਵੀ ਨਹੀਂ ਹੋਇਆ। ਸਾਰੀਆਂ ਰੇਲ ਸੇਵਾਵਾਂ ਆਮ ਦਿਨਾਂ ਵਾਂਗ ਜਾਰੀ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fire in Mumbai Local Train Big Accident averted