ਬੇਂਗਲੁਰੂ ਵਿਚ ਸ਼ਨੀਵਾਰ ਨੂੰ ਉਸ ਸਮੇਂ ਅਚਾਨਕ ਭਾਜੜ ਮਚ ਗਈ, ਜਦੋਂ ਪਾਰਕਿੰਗ ਵਿਚ ਖੜ੍ਹੀਆਂ ਗੱਡੀਆਂ ਵਿਚ ਅਚਾਨਕ ਅੱਗ ਲਗ ਗਈ। ਫਾਇਰ ਵਿਭਾਗ ਮੁਤਾਬਕ, ਪਾਰਕਿੰਗ ਵਿਚ ਲੱਗੀ ਖੜੀਆਂ ਕਰੀਬ 80 ਤੋਂ 100 ਗੱਡੀਆਂ ਅੱਗ ਦੀ ਲਪੇਟ ਵਿਚ ਆ ਗਈਆਂ।
ਤਸਵੀਰਾਂ ਵਿਚ ਧੂਏ ਦੇ ਤੇਜ਼ ਗੁਬਾਰ ਨਿਕਲਦੇ ਦੇਖਕੇ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਹ ਅੱਗ ਕਿੰਨੀ ਭੀਸ਼ਣ ਹੈ। ਇਸਨੂੰ ਬੁਝਾਉਣ ਦਾ ਯਤਨ ਚਲ ਰਿਹਾ ਹੈ। ਜ਼ਿਕਰਯੋਗ ਹੈ ਕਿ 20 ਫਰਵਰੀ ਤੋਂ ਇਹ ਏਅਰ ਸ਼ੋਅ ਸ਼ੁਰੂ ਹੋਇਆ ਹੈ। ਇਸ ਤੋਂ ਪਹਿਲਾਂ ਸੂਰਜ ਕਿਰਨ ਦੇ ਦੋ ਜਹਾਜ਼ ਟਕਰਾ ਗਿਆ ਸੀ। ਇਯ ਹਾਦਸੇ ਵਿਚ ਪਾਇਲਟ ਦੀ ਮੌਤ ਹੋ ਗਈ ਸੀ।