ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੱਤਿਆਗ੍ਰਹਿ ਐਕਸਪ੍ਰੈਸ ਰੇਲ ਗੱਡੀ 'ਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ


ਦਿੱਲੀ ਤੋਂ ਰਕਸੌਲ ਜਾ ਰਹੀ ਸੱਤਿਆਗ੍ਰਹਿ ਐਕਸਪ੍ਰੈਸ ਰੇਲ ਗੱਡੀ ਵਿੱਚ ਬੁੱਧਵਾਰ ਰਾਤ ਕਰੀਬ 2:30 ਵਜੇ ਅੱਗ ਲੱਗ ਗਈ। ਸ਼ਾਹਜਹਾਂਪੁਰ ਤੋਂ ਸੀਤਾਪੁਰ ਵੱਲ ਜਾ ਰਹੀ ਰੇਲ ਗੱਡੀ ਨੂੰ ਮਹੋਲੀ ਨੇੜੇ ਰੋਕ ਕੇ ਅੱਗ ਉੱਤੇ ਕਾਬੂ ਪਾਇਆ ਗਿਆ। ਪਹੀਏ ਵਿੱਚ ਲੱਗੀ ਅੱਗ ਦਾ ਕਾਰਨ ਬ੍ਰੇਕ ਟੂਲ ਜਾਮ ਹੋਣਾ ਦੱਸਿਆ ਜਾ ਰਿਹਾ ਹੈ। 50 ਮਿੰਟ ਠਹਿਰਣ ਤੋਂ ਬਾਅਦ, 15274 ਰੇਲ ਗੱਡੀ ਅਗਲੀ ਮੰਜ਼ਿਲ ਲਈ ਰਵਾਨਾ ਹੋ ਗਈ। 

 

ਇਹ ਦੱਸਿਆ ਜਾਂਦਾ ਹੈ ਕਿ ਰੇਲ ਗੱਡੀ ਮਾਹੋਲੀ ਸਟੇਸ਼ਨ ਨੂੰ ਪਾਰ ਕਰਕੇ ਕੁਝ ਦੂਰ ਹੀ ਗਈ ਸੀ ਕਿ ਐਸ-2 ਕੋਚ ਦੇ ਪਹੀਏ ਤੋਂ ਅੱਗ ਨਿਕਲਣ ਲੱਗੀ। ਗੱਡੀ ਵਿੱਚ ਸਵਾਰ ਕੁਝ ਯਾਤਰੀਆਂ ਨੇ ਵੇਖਿਆ ਤਾਂ ਕੋਚ ਵਿੱਚ ਮੌਜੂਦ ਸੁਰੱਖਿਆ ਗਾਰਡ ਨੂੰ ਇਸ ਬਾਰੇ ਦੱਸਿਆ।


ਸ਼ਾਹਜਹਾਂਪੁਰ ਤੋਂ ਰੇਲ ਗੱਡੀ ਵਿੱਚ ਡਿਊਟੀ ਕਰਨ ਆਏ ਜੀਆਰਪੀ ਜਵਾਨ ਨਾਜਿਦ ਨੇ ਫ਼ੋਨ ਰਾਹੀਂ  ਲਖਨਊ ਜੀਆਰਪੀ ਕੰਟਰੋਲ ਰੂਮ ਨੂੰ ਦੱਸਿਆ। ਇਸ ਤੋਂ ਬਾਅਦ ਰੇਲ ਗੱਡੀ ਗਾਰਡ ਪੀ ਐੱਸ ਸ਼ਰਮਾ ਨੇ ਸੂਚਨਾ ਸੀਤਾਪੁਰ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਨੂੰ ਦਿੱਤੀ। ਸਮੇਂ ਨੂੰ ਬਰਬਾਦ ਨਾ ਕਰਦਿਆਂ ਚਾਲਕ ਨੇ ਮਹੋਲੀ ਅਤੇ ਨੇਰੀ ਵਿਚਕਾਰ ਰੇਲ ਗੱਡੀ ਨੂੰ ਰੋਕ ਕੇ ਅੱਗ ਉੱਤੇ ਕਾਬੂ ਪਾਇਆ।

 

ਜੀਆਰਪੀ ਥਾਣਾ ਇੰਚਾਰਜ ਛੱਤਰਪਾਲ ਸਿੰਘ ਦਾ ਕਹਿਣਾ ਹੈ ਕਿ ਐਸ -2 ਕੋਚ ਵਿੱਚ ਬ੍ਰੇਕ ਟੂਲ ਜਾਮ ਹੋਣ ਨਾਲ ਅੱਗ ਲੱਗੀ। ਅੱਗ ਬੁਝਾਉਣ ਅਤੇ ਬ੍ਰੇਕ ਦੀ ਮੁਰੰਮਤ ਕਰਨ ਵਿੱਚ ਲਗਭਗ 50 ਮਿੰਟ ਲੱਗੇ ਸਨ। ਇਸ ਤੋਂ ਬਾਅਦ, ਟ੍ਰੇਨ ਮੰਜ਼ਿਲ ਵੱਲ ਰਵਾਨਾ ਹੋ ਗਈ। ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪੁੱਜਾ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fire in Satyagraha Express train