ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੌਣ–ਪਾਣੀ ’ਚ ਵੱਡੀਆਂ ਤਬਦੀਲੀਆਂ ਕਾਰਨ 30% ਵਧਿਆ ਅੱਗ ਲੱਗਣ ਦਾ ਖ਼ਤਰਾ

ਪੌਣ–ਪਾਣੀ ’ਚ ਵੱਡੀਆਂ ਤਬਦੀਲੀਆਂ ਕਾਰਨ 30% ਵਧਿਆ ਅੱਗ ਲੱਗਣ ਦਾ ਖ਼ਤਰਾ

ਪੌਣ–ਪਾਣੀ ਜਾਂ ਜਲਵਾਯੂ ਜਾਂ ਆਬੋ–ਹਵਾ ਵਿੱਚ ਵੱਡੀਆਂ ਤਬਦੀਲੀਆਂ ਕਾਰਨ ਹੁਣ ਹਰੇਕ ਮੋਰਚੇ ਉੱਤੇ ਖ਼ਤਰਾ ਵਧਦਾ ਜਾ ਰਿਹਾ ਹੈ। ਇੱਕ ਨਵੇਂ ਅਧਿਐਨ ’ਚ ਕਿਹਾ ਗਿਆ ਹੈ ਕਿ ਇਸ ਕਾਰਨ ਅੱਗ ਲੱਗਣ ਦਾ ਖ਼ਤਰਾ ਵੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਵਰਲਡ ਵੈਦਰ ਐਟ੍ਰੀਬਿਊਸ਼ਨ (WWA) ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਲ 1990 ਦੇ ਮੁਕਾਬਲੇ ਹੁਣ ਅੱਗ ਲੱਗਣ ਦਾ ਖ਼ਤਰਾ 30 ਫ਼ੀ ਸਦੀ ਵਧ ਚੁੱਕਾ ਹੈ।

 

 

ਸਦੀ ਦੇ ਅੰਤ ਤੱਕ ਜੇ ਤਾਪਮਾਨ ਵਿੱਚ ਵਾਧਾ ਦੋ ਡਿਗਰੀ ਸੈਲਸੀਅਸ ਦਾ ਹੁੰਦਾ ਹੈ, ਤਾਂ ਇਹ ਖ਼ਤਰਾ ਮੌਜੂਦਾ ਪੱਧਰ ਤੋਂ ਚਾਰ ਗੁਣਾ ਹੋਰ ਵਧ ਜਾਵੇਗਾ।

 

 

ਅੱਜ ਬੁੱਧਵਾਰ ਨੂੰ ਜਾਰੀ ਹੋਣ ਵਾਲੀ ਇੱਕ ਖੋਜ–ਰਿਪੋਰਟ ਮੁਤਾਬਕ ਵਿਗਿਆਨੀਆਂ ਨੇ ਦੋ ਵੱਖੋ–ਵੱਖਰੇ ਮਾਡਲਾਂ ਦੀ ਵਰਤੋਂ ਕਰ ਕੇ ਇੱਕ ਫ਼ਾਇਰ ਵੈਦਰ ਇੰਡੈਕਸ ਤਿਆਰ ਕੀਤਾ ਹੈ। ਇਹ ਇੰਡੈਕਸ ਭਾਵ ਸੂਚਕ–ਅੰਕ ਦੱਸਦਾ ਹੈ ਕਿ ਵਧਦੀ ਗਰਮੀ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ’ਚ ਵਾਧਾ ਹੋਇਆ ਹੈ।

 

 

ਆਸਟ੍ਰੇਲੀਆ ਦੇ ਜੰਗਲ਼ਾਂ ’ਚ ਪਿੱਛੇ ਜਿਹੇ ਲੱਗੀ ਭਿਆਨਗ ਅੰਗ ਦੇ ਨਾਲ–ਨਾਲ ਦੁਨੀਆ ਦੇ ਸਾਰੇ ਹੀ ਹਿੱਸਿਆਂ ਦੇ ਜੰਗਲ਼ਾਂ ’ਚ ਵਧਦੀਆਂ ਜਾ ਰਹੀਆਂ ਅੱਗ ਲੱਗਣ ਦੀਆਂ ਘਟਨਾਵਾਂ ਦੇ ਅੰਕੜਿਆਂ ਦਾ ਵੀ ਵਿਸ਼ਲੇਸ਼ਣ ਕੀਤਾ ਗਿਆ ਹੈ; ਜਿਸ ਤੋਂ ਇਹੋ ਨਤੀਜਾ ਨਿੱਕਲਦਾ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਅੱਗ ਦਾ ਖ਼ਤਰਾ ਵਧ ਰਿਹਾ ਹੈ।

 

 

ਇਸ ਅਧਿਐਨ ’ਚ ਦੁਨੀਆ ਦੇ ਵੱਖੋ–ਵੱਖਰੇ ਹਿੱਸਿਆਂ ਦੇ ਸੱਤ ਦਿਨਾਂ ਦੇ ਵੱਧ ਤੋਂ ਵੱਧ ਔਸਤ ਤਾਪਮਾਨ ਨੂੰ ਆਧਾਰ ਬਣਾਇਆ ਗਿਆ ਹੈ। ਤਾਪਮਾਨ ਦੇ ਅੰਕੜਿਆਂ ਦੇ ਆਧਾਰ ਉੱਤੇ ਫ਼ਾਇਰ ਵੈਦਰ ਇੰਡੈਕਸ ਤਿਆਰ ਕੀਤਾ ਗਿਆ ਹੈ।

 

 

ਇਸ ਰਾਹੀਂ ਇਹ ਵਿਸ਼ਲੇਸ਼ਣ ਕੀਤਾ ਗਿਆ ਹੈ ਕਿ 20ਵੀਂ ਸਦੀ ਦੇ ਸ਼ੁਰੂ ਦੇ ਮੁਕਾਬਲੇ ਅੱਜ ਤਾਪਮਾਨ ਵਿੱਚ 1–2 ਡਿਗਰੀ ਦਾ ਵਾਧਾ ਹੋ ਚੁੱਕਾ ਹੈ ਅਤੇ ਗਰਮ ਹਵਾਵਾਂ ਚੱਲਣ ਦੀਆਂ ਘਟਨਾਵਾਂ ਲਗਭਗ 10 ਗੁਣਾ ਵਧ ਚੁੱਕੀਆਂ ਹਨ।

 

 

ਰਿਪੋਰਟ ’ਚ ਕਿਹਾ ਗਿਆ ਹੈ ਕਿ ਗਰਮ ਮਹੀਨਿਆਂ ਤੋਂ ਇਲਾਵਾ ਨਵੰਬਰ–ਦਸੰਬਰ ਦੇ ਖ਼ੁਸ਼ਕ ਮਹੀਨਿਆਂ ’ਚ ਅੱਗ ਲੱਗਣ ਦੀਆਂ ਸੰਭਾਵਨਾਵਾਂ ਤੇ ਖ਼ਦਸ਼ਿਆਂ ਵਿੱਚ ਵਾਧਾ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fire risk increases by 30 per cent due to Climatic Changes